ਪੰਜਾਬ ਵਿਚ ਕੋਰੋਨਾ ਵਾਇਰਸ ਦੇ 2028 ਮਾਮਲੇ , 1819 ਮਰੀਜ਼ ਹੋਏ ਠੀਕ, ਐਕਟਿਵ ਕੇਸ 170

By  Shanker Badra May 21st 2020 07:52 PM

ਪੰਜਾਬ ਵਿਚ ਕੋਰੋਨਾ ਵਾਇਰਸ ਦੇ 2028 ਮਾਮਲੇ , 1819 ਮਰੀਜ਼ ਹੋਏ ਠੀਕ, ਐਕਟਿਵ ਕੇਸ 170:ਚੰਡੀਗੜ੍ਹ : ਦੇਸ਼ ਸਮੇਤ ਪੰਜਾਬ ‘ਚ ਵੀ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅੱਜ ਸੂਬੇ ਵਿਚੋਂ 23 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ,ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2028 ਤੱਕ ਪਹੁੰਚ ਗਈ ਹੈ ਅਤੇ ਅੱਜ ਅੰਮ੍ਰਿਤਸਰ ਵਿਚ ਢਾਈ ਮਹੀਨਿਆਂ ਦੇ ਬੱਚੇ ਦੀ ਕੋਰੋਨਾ ਨਾਲ ਮੌਤ ਹੋਣ ਨਾਲ ਮੌਤਾਂ ਦਾ ਅੰਕੜਾ 39 'ਤੇ ਪਹੁੰਚ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 05, ਬਰਨਾਲਾ ਤੋਂ 01 ,ਕਪੂਰਥਲਾ ਤੋਂ 01 ,ਲੁਧਿਆਣਾ ਤੋਂ 02 ,ਪਟਿਆਲਾ ਤੋਂ 01 ,ਪਠਾਨਕੋਟ ਤੋਂ 02 ,ਗੁਰਦਾਸਪੁਰ ਤੋਂ 04,  ਹੁਸ਼ਿਆਰਪੁਰ ਤੋਂ 07 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਉੱਥੇ ਹੀ ਥੋੜੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ 1819 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋਏ ਹਨ।

ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2028 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 39 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1819 ਹੋ ਗਈ ਹੈ ,ਜਿਸ ਨਾਲ ਸੂਬੇ ਵਿਚ ਇਸ ਵੇਲੇ ਐਕਟਿਵ ਕੇਸ 170 ਰਹਿ ਗਏ ਹਨ।

ਇਨ੍ਹਾਂ ‘ਚ ਅੰਮ੍ਰਿਤਸਰ – 313 , ਜਲੰਧਰ – 210, ਲੁਧਿਆਣਾ – 171, ਤਰਨ ਤਾਰਨ - 155 , ਗੁਰਦਾਸਪੁਰ - 129 , ਨਵਾਂਸ਼ਹਿਰ – 105 , ਪਟਿਆਲਾ – 104 , ਮੋਹਾਲੀ - 102 , ਹੁਸ਼ਿਆਰਪੁਰ – 102 , ਸੰਗਰੂਰ – 88 , ਸ੍ਰੀ ਮੁਕਤਸਰ ਸਾਹਿਬ – 65 , ਫਰੀਦਕੋਟ – 61 , ਰੋਪੜ -60 , ਮੋਗਾ – 59 , ਫਤਿਹਗੜ੍ਹ ਸਾਹਿਬ – 56 ,ਫਿਰੋਜ਼ਪੁਰ - 44 , ਫਾਜ਼ਿਲਕਾ - 44 , ਬਠਿੰਡਾ - 41 , ਕਪੂਰਥਲਾ – 34 , ਮਾਨਸਾ - 32 , ਪਠਾਨਕੋਟ – 31 ,ਬਰਨਾਲਾ - 22 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

-PTCNews

Related Post