HIV ਪਾਜ਼ੀਟਿਵ ਮਹਿਲਾ 'ਚ 216 ਦਿਨ ਰਿਹਾ ਕੋਰੋਨਾ ਵਾਇਰਸ, 32 ਵਾਰ ਹੋਇਆ ਮਿਊਟੇਸ਼ਨ    

By  Shanker Badra June 6th 2021 12:13 PM

ਅਫਰੀਕਾ : ਪੂਰੀ ਦੁਨੀਆ ਨੇ ਕੋਰੋਨਾ ਵਾਇਰਸ ਦੀ ਭਿਆਨਕ ਤਬਾਹੀ ਵੇਖੀ ਹੈ। ਅਜੇ ਵੀ ਇਹ ਖ਼ਤਰਨਾਕ ਵਾਇਰਸ ਕਈ ਦੇਸ਼ਾਂ ਵਿੱਚ ਹੈਰਾਨ ਕਰਨ ਵਾਲੀਆਂ ਕਾਰਨਾਮੇ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਇਆ ਹੈ ,ਜਿਥੇ ਕੋਰੋਨਾ ਵਾਇਰਸ 216 ਦਿਨਾਂ ਤੱਕ ਐਚਆਈਵੀ ਪਾਜ਼ੀਟਿਵ ਔਰਤ ਦੇ ਅੰਦਰ ਰਿਹਾ ਅਤੇ ਇਸ ਦੌਰਾਨ ਵਾਇਰਸ ਦੇ ਵਿੱਚ 30 ਵਾਰਮਿਊਟੇਸ਼ਨ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ

HIV ਪਾਜ਼ੀਟਿਵ ਮਹਿਲਾ 'ਚ 216 ਦਿਨ ਰਿਹਾ ਕੋਰੋਨਾ ਵਾਇਰਸ, 32 ਵਾਰ ਹੋਇਆ ਮਿਊਟੇਸ਼ਨ

ਬਿਜ਼ਨਸ ਇਨਸਾਈਡਰ ਨੇ ਮੇਡਆਰਕਸਿਵ ਜਰਨਲ ਵਿਚ ਪ੍ਰਕਾਸ਼ਤ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੱਖਣੀ ਅਫਰੀਕਾ ਦੀ ਇਕ 36 ਸਾਲਾ ਐੱਚਆਈਵੀਪਾਜ਼ੀਟਿਵ ਔਰਤ ਵਿੱਚ 216 ਦਿਨਾਂ ਤੱਕ ਵਾਇਰਸ ਦਾ ਇਨਫੈਕਸ਼ਨ ਰਿਹਾ ਹੈ। ਇਸ ਦੌਰਾਨ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਮਿਆਦ ਦੇ ਦੌਰਾਨ ਵਾਇਰਸ ਵਿੱਚ 32 ਵਾਰ ਮਿਊਟੇਸ਼ਨ ਹੋਇਆ ਹੈ।

COVID-19: HIV-positive woman had covid virus in her body for 216 days, mutated 32 times HIV ਪਾਜ਼ੀਟਿਵ ਮਹਿਲਾ 'ਚ 216 ਦਿਨ ਰਿਹਾ ਕੋਰੋਨਾ ਵਾਇਰਸ, 32 ਵਾਰ ਹੋਇਆ ਮਿਊਟੇਸ਼ਨ

ਰਿਪੋਰਟ ਦੇ ਅਨੁਸਾਰ ਲਾਸ ਏਂਜਲਸ ਟਾਈਮਜ਼ ਨਾਲ ਗੱਲਬਾਤ ਵਿੱਚ ਅਧਿਐਨ ਲੇਖਕ ਤੁਲਿਓ ਦੀ ਓਲੀਵੀਰਾ ਨੇ ਦੱਸਿਆ ਹੈ ਕਿ ਜੇ ਇਸ ਤਰਾਂ ਦੇ ਹੋਰ ਕੇਸ ਪਾਏ ਜਾਂਦੇ ਹਨ ਤਾਂ ਇਹ ਖ਼ਦਸ਼ਾ ਰਹੇਗਾ ਕਿ ਐਚਆਈਵੀ ਦੀ ਲਾਗ ਨਵੇਂ ਰੂਪਾਂਤਰ ਦਾ ਸਰੋਤ ਹੋ ਸਕਦੀ ਹੈ।

COVID-19: HIV-positive woman had covid virus in her body for 216 days, mutated 32 times HIV ਪਾਜ਼ੀਟਿਵ ਮਹਿਲਾ 'ਚ 216 ਦਿਨ ਰਿਹਾ ਕੋਰੋਨਾ ਵਾਇਰਸ, 32 ਵਾਰ ਹੋਇਆ ਮਿਊਟੇਸ਼ਨ

ਦੱਸਿਆ ਗਿਆ ਕਿ ਔਰਤ ਵਿੱਚ ਸਭ ਤੋਂ ਪਹਿਲਾਂ ਲੱਛਣ ਦਿਖਾਈ ਦਿੱਤੇ ਸਨ ਅਤੇ ਫਿਰ ਉਸਦਾ ਟੈਸਟ ਕੀਤਾ ਗਿਆ ਅਤੇ ਉਹ ਪਾਜ਼ੀਟਿਵ ਨਿਕਲੀ। ਸ਼ੁਰੂਆਤੀ ਇਲਾਜ ਤੋਂ ਬਾਅਦ ਵੀ ਔਰਤ ਵਿੱਚ ਹਲਕੇ-ਫੁਲਕੇ ਲੱਛਣ ਸਨ ਪਰੰਤੂ ਵਾਇਰਸ ਉਸਦੇ ਅੰਦਰ ਹੀ ਰਿਹਾ। ਫਿਰ ਵਾਇਰਸ ਦੇ ਸਪਾਈਕ ਪ੍ਰੋਟੀਨ ਵਿਚ 13 ਵਾਰ ਮਿਊਟੇਸ਼ਨ ਹੋਇਆ , ਇਸਸਪਾਈਕ ਪ੍ਰੋਟੀਨ ਨੂੰ ਪਛਾਣ ਕੇ ਹੀ ਜ਼ਿਆਦਾਤਰ ਵੈਕਸੀਨ ਵਾਇਰਸ 'ਤੇ ਅਸਰ ਕਰਦੀ ਹੈ।

HIV ਪਾਜ਼ੀਟਿਵ ਮਹਿਲਾ 'ਚ 216 ਦਿਨ ਰਿਹਾ ਕੋਰੋਨਾ ਵਾਇਰਸ, 32 ਵਾਰ ਹੋਇਆ ਮਿਊਟੇਸ਼ਨ

ਇਸ ਔਰਤ ਦਾ ਮਾਮਲਾ ਉਸ ਵੇਲੇ ਪਤਾ ਲੱਗਿਆ ,ਜਦੋਂ ਮਹਿਲਾ 300 ਐਚਆਈਵੀ ਪਾਜ਼ੇਟਿਵ ਲੋਕਾਂ 'ਤੇ ਕੀਤੇ ਗਈ ਸਟੱਡੀ ਵਿੱਚ ਸ਼ਾਮਿਲ ਹੋਈ। ਅਜਿਹੇ ਮਰੀਜ਼ਾਂ ਵਿੱਚ ਵਾਇਰਸ ਲੰਬੇ ਸਮੇਂ ਤੱਕ ਰਹਿੰਦਾ ਹੈ, ਜਿਸ ਨਾਲ ਇਸ ਨੂੰ ਬਦਲਣ ਦਾ ਮੌਕਾ ਮਿਲਦਾ ਹੈ। ਤੁਲੀਓ ਡੀ ਓਲੀਵੀਰਾ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਵੀ ਵਾਇਰਸ ਔਰਤ ਦੇ ਅੰਦਰ ਮੌਜੂਦ ਸੀ।

COVID-19: HIV-positive woman had covid virus in her body for 216 days, mutated 32 times HIV ਪਾਜ਼ੀਟਿਵ ਮਹਿਲਾ 'ਚ 216 ਦਿਨ ਰਿਹਾ ਕੋਰੋਨਾ ਵਾਇਰਸ, 32 ਵਾਰ ਹੋਇਆ ਮਿਊਟੇਸ਼ਨ

ਅਧਿਐਨ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਚਾਰ ਹੋਰ ਲੋਕਾਂ ਨੂੰ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਸੀ ਪਰ ਇਹ ਇਸ ਕਿਸਮ ਦਾ ਇਕ ਅਨੌਖਾ ਮਾਮਲਾ ਹੈ। ਇਕ ਤੱਥ ਇਹ ਵੀ ਹੈ ਕਿ ਉਹ ਲੋਕ ਜਿਨ੍ਹਾਂ ਦੀ ਪ੍ਰਤੀਰੋਧੀ ਪ੍ਰਣਾਲੀ ਕਮਜ਼ੋਰ ਹੈ, ਵਿਸ਼ਾਣੂ ਪਿਛਲੇ ਲੰਬੇ ਸਮੇਂ ਤੋਂ ਵੇਖਿਆ ਜਾ ਰਿਹਾ ਹੈ।

-PTCNews

Related Post