Covid-19 : ਕੋਰੋਨਾ ਜਲਦ ਮੌਸਮੀ ਬਿਮਾਰੀ ਦਾ ਰੂਪ ਧਾਰਨ ਕਰ ਸਕਦੈ , ਸੰਯੁਕਤ ਰਾਸ਼ਟਰ ਦਾ ਵੱਡਾ ਬਿਆਨ 

By  Shanker Badra March 18th 2021 12:37 PM -- Updated: March 18th 2021 01:13 PM

ਨਵੀਂ ਦਿੱਲੀ : ਕੋਰੋਨਾ ਵਾਇਰਸ (ਕੋਵਿਡ -19) ਦੀ ਦੂਜੀ ਲਹਿਰ ਭਾਰਤ ਸਮੇਤ ਦੁਨੀਆ ਦੇ ਵੱਖ -ਵੱਖ ਦੇਸ਼ਾਂ ਵਿੱਚ ਵੇਖੀ ਜਾ ਰਹੀ ਹੈ। ਦੁਨੀਆ ਦਾ ਹਰ ਦੇਸ਼ ਵਧ ਰਹੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੂਰੀ ਵਾਹ ਲਾ ਰਿਹਾ ਹੈ। ਸਾਰੇ ਯਤਨਾਂ ਦੇ ਬਾਅਦ ਵੀ ਕੋਰੋਨਾ ਵਾਇਰਸ ਦਾ ਗ੍ਰਾਫ ਵਧਦਾ ਜਾ ਰਿਹਾ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

COVID-19 may become 'seasonal' if it persists for many years , UN says Covid-19 : ਕੋਰੋਨਾ ਜਲਦ ਮੌਸਮੀ ਬਿਮਾਰੀ ਦਾ ਰੂਪ ਧਾਰਨ ਕਰ ਸਕਦੈ , ਸੰਯੁਕਤ ਰਾਸ਼ਟਰ ਦਾ ਵੱਡਾ ਬਿਆਨ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਸੰਯੁਕਤ ਰਾਸ਼ਟਰ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸੰਯੁਕਤ ਰਾਸ਼ਟਰ (United Nations) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਜਲਦੀ ਹੀ ਮੌਸਮੀ ਬਿਮਾਰੀ (Seasonal Disease) ਦਾ ਰੂਪ ਧਾਰਨ ਕਰ ਸਕਦਾ ਹੈ।

COVID-19 may become 'seasonal' if it persists for many years , UN says Covid-19 : ਕੋਰੋਨਾ ਜਲਦ ਮੌਸਮੀ ਬਿਮਾਰੀ ਦਾ ਰੂਪ ਧਾਰਨ ਕਰ ਸਕਦੈ , ਸੰਯੁਕਤ ਰਾਸ਼ਟਰ ਦਾ ਵੱਡਾ ਬਿਆਨ

ਖ਼ਬਰਾਂ ਅਨੁਸਾਰ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਤੋਂ ਦੁਨੀਆ ਭਰ ਵਿੱਚ ਫੈਲਿਆ ਹੈ। ਵਿਗਿਆਨੀ ਇਸ ਬਿਮਾਰੀ ਦੇ ਭੇਦ ਨੂੰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਹੱਲ ਨਹੀਂ ਕਰ ਸਕੇ। ਦੁਨੀਆ ਭਰ ਵਿੱਚ ਲਗਭਗ 2 ਲੱਖ 70 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਕਾਰਨ ਹੋਈ ਹੈ।

COVID-19 may become 'seasonal' if it persists for many years , UN says Covid-19 : ਕੋਰੋਨਾ ਜਲਦ ਮੌਸਮੀ ਬਿਮਾਰੀ ਦਾ ਰੂਪ ਧਾਰਨ ਕਰ ਸਕਦੈ , ਸੰਯੁਕਤ ਰਾਸ਼ਟਰ ਦਾ ਵੱਡਾ ਬਿਆਨ

ਦੱਸ ਦੇਈਏ ਕਿ ਮਾਹਰਾਂ ਦੀ ਇੱਕ ਟੀਮ ਕੋਰੋਨਾ ਵਾਇਰਸ ਦਾ ਅਧਿਐਨ ਕਰ ਰਹੀ ਹੈ। ਮਾਹਰਾਂ ਦੀ ਟੀਮ ਨੇ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੌਸਮ ਵਿਗਿਆਨ ਅਤੇ ਹਵਾ ਦੀ ਗੁਣਵੱਤਾ ਦਾ ਅਧਿਐਨ ਕੀਤਾ। ਇਸ ਅਧਿਐਨ ਵਿੱਚ ਇਹ ਪਾਇਆ ਗਿਆ ਹੈ ਕਿ ਕੋਵੀਡ -19  ਹੁਣ ਮੌਸਮੀ ਬਿਮਾਰੀ ਵਾਂਗ ਅਗਲੇ ਕੁਝ ਸਾਲਾਂ ਵਿੱਚ ਇਸੀ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੇਗੀ।

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ 'ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

COVID-19 may become 'seasonal' if it persists for many years , UN says Covid-19 : ਕੋਰੋਨਾ ਜਲਦ ਮੌਸਮੀ ਬਿਮਾਰੀ ਦਾ ਰੂਪ ਧਾਰਨ ਕਰ ਸਕਦੈ , ਸੰਯੁਕਤ ਰਾਸ਼ਟਰ ਦਾ ਵੱਡਾ ਬਿਆਨ

ਯੂਐਮ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐਚਓ) ਦੁਆਰਾ ਬਣਾਈ ਗਈ ਇੱਕ 16 ਮੈਂਬਰੀ ਟੀਮ ਨੇ ਕਿਹਾ ਹੈ ਕਿ ਸਾਹ ਸਬੰਧੀ ਲਾਗ ਅਕਸਰ ਮੌਸਮੀ ਹੁੰਦੀ ਹੈ। ਜਿਵੇਂ ਹੀ ਮੌਸਮ ਬਦਲਦਾ ਰਹਿੰਦਾ ਹੈ ਤਾਂ ਇਹ ਲਾਗ ਵੱਧ ਜਾਂਦੀ ਹੈ। ਕੋਰੋਨਾ ਵਾਇਰਸ ਮੌਸਮ ਅਤੇ ਤਾਪਮਾਨ ਦੇ ਅਨੁਸਾਰ ਵੀ ਆਪਣਾ ਪ੍ਰਭਾਵ ਦਿਖਾਏਗਾ। ਜੇ ਕੋਰੋਨਾ ਵਾਇਰਸ ਅਗਲੇ ਕਈ ਸਾਲਾਂ ਤਕ ਇਸ ਤਰ੍ਹਾਂ ਜਾਰੀ ਰਿਹਾ ਤਾਂ ਕੋਵਿਡ -19 ਇਕ ਮਜ਼ਬੂਤ ਮੌਸਮੀ ਬਿਮਾਰੀ ਬਣ ਜਾਵੇਗਾ।

-PTCNews

Related Post