MSME ਨੂੰ ਬਿਨ੍ਹਾਂ ਗਰੰਟੀ ਤੋਂ 3 ਲੱਖ ਕਰੋੜ ਰੁਪਏ ਦਾ ਦਿੱਤਾ ਜਾਵੇਗਾ ਲੋਨ,45 ਲੱਖ ਲਘੂ ਤੇ ਮੱਧਮ ਉਦਯੋਗਾਂ ਨੂੰ ਹੋਵੇਗਾ ਫ਼ਾਇਦਾ : ਨਿਰਮਲਾ ਸੀਤਾਰਮਣ

By  Shanker Badra May 13th 2020 05:08 PM

MSME ਨੂੰ ਬਿਨ੍ਹਾਂ ਗਰੰਟੀ ਤੋਂ 3 ਲੱਖ ਕਰੋੜ ਰੁਪਏ ਦਾ ਦਿੱਤਾ ਜਾਵੇਗਾ ਲੋਨ,45 ਲੱਖ ਲਘੂ ਤੇ ਮੱਧਮ ਉਦਯੋਗਾਂ ਨੂੰ ਹੋਵੇਗਾ ਫ਼ਾਇਦਾ : ਨਿਰਮਲਾ ਸੀਤਾਰਮਣ:ਨਵੀਂ ਦਿੱਲੀ :ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕੋਵਿਡ -19 ਦੇ 20 ਲੱਖ ਕਰੋੜ ਦੇ ਰਾਹਤ ਪੈਕੇਜ ਦੇ ਬਾਰੇ ਜਾਣਕਾਰੀ ਦੇ ਰਹੇ ਹਨ। ਨਿਰਮਲਾ ਸੀਤਾਰਮਣ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੇ ਕਈ ਹਿੱਸਿਆਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਪੈਕੇਜ ਦਾ ਵਿਜ਼ਨ ਰੱਖਿਆ ਸੀ। ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ।

ਇਸ ਦੌਰਾਨ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ ਇੱਕ ਵਿਜ਼ਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਲੋਕਲ ਉਤਪਾਦਾਂ ਨੂੰ ਉਤਸਾਹਿਤ ਕਰਨ ਲਈ ਜ਼ੋਰਦਿੱਤਾ ਜਾ ਰਿਹਾ ਹੈ ਅਤੇ ਉਤਪਾਦਾਂ ਨੂੰ ਗਲੋਬਲ ਬਣਾਉਣਾ ਹੈ। ਲੋਕਲ ਉਤਪਾਦਾਂ ਨੂੰ ਗਲੋਬਲ ਬਣਾਉਣਾ ਹੈ ਅਤੇ ਨਿਊ ਇੰਡੀਆ ਨੂੰਆਤਮ ਨਿਰਭਰ ਬਣਾਉਣਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਵਿਸ਼ੇਸ਼ ਪੈਕੇਜ ਵਿਚੋਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਜਿਵੇਂ ਕਿ ਐਮਐਸਐਮਈ ਲਈ 3 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ। ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਹੋਰ ਉਤਸ਼ਾਹਤ ਕਰਨ ਲਈ 6 ਨਵੇਂ ਕਦਮ ਚੁੱਕੇ ਜਾਣਗੇ।ਮੱਧਮ ਤੇ ਲਘੂ ਉਦਯੋਗਾਂ ਨੂੰ 3 ਲੱਖ ਕਰੋੜ ਰੁਪਏ ਦਾ ਕਰਜ਼ ਦਿੱਤਾ ਜਾਵੇਗਾ ,ਜਿਸ ਨਾਲ 45 ਲੱਖ ਲਘੂ ਉਦਯੋਗਾਂ ਨੂੰ ਫ਼ਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ 31 ਅਕਤੂਬਰ ਤੋਂ ਕਰਜ਼ਾਮਿਲੇਗਾ ਅਤੇ ਬਿਨ੍ਹਾਂ ਗਰੰਟੀ ਦੇ ਕਰਜ਼ਾ ਦਿੱਤਾ ਜਾਵੇਗਾ।ਅੱਜ ਤੋਂ ਨਵੇਂ ਐਲਾਨਾਂ ਦੀ ਸ਼ੁਰੂਆਤ ਹੋਵੇਗੀ। ਇਸ ਦੇ ਨਾਲ ਹੀ ਐਨ.ਪੀ.ਏ. ਵਾਲੇ ਉਦਯੋਗਾਂ ਨੂੰ ਵੀ ਕਰਜ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਕਾਰੋਬਾਰ ਵਧਾਉਣ ਲਈ 50 ਹਜ਼ਾਰ ਕਰੋੜ ਦੀ ਮਦਦ ਕੀਤੀ ਜਾਵੇਗੀ,200 ਕਰੋੜ ਦਾ ਗਲੋਬਲ ਟੈਂਡਰ ਨਹੀਂ ਹੋਵੇਗਾ। ਲਘੂ ਉਦਯੋਗਾਂ ਨੂੰ ਈ-ਮਾਰਕਿਟ ਨਾਲ ਜੋੜਿਆ ਜਾਵੇਗਾ।

ਇਸ ਦੇ ਨਾਲ ਹੀ 100 ਕਰੋੜ ਵਾਲੀ ਐਮ.ਐੱਸ.ਐਮ.ਈ. ਨੂੰ ਕਰਜ਼ੇ 'ਚ ਰਾਹਤ ਮਿਲੇਗੀ। ਇਸ ਦੇ ਇਲਾਵਾ 20 ਕਰੋੜ ਔਰਤਾਂ ਨੂੰ 3 ਮਹੀਨੇ ਦੌਰਾਨ 500 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਰਿਆਇਤਾਂ ਦਾ ਐਲਾਨਕੀਤਾ ਗਿਆ ਹੈ। 20 ਲੱਖ ਕਰੋੜ ਰੁਪਏ ਦਾ ਪੈਕੇਜ ਦੇਸ਼ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਵੇਗਾ।

ਇਸ ਪੈਕੇਜ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕੀਤਾ ਸੀ। ਮੋਦੀ ਨੇ ਆਪਣੇ ਭਾਸ਼ਣ ਵਿਚ ਚਾਰ ਐਲ ਅਰਥਾਤ ਭੂਮੀ, ਲੇਬਰ, ਕਾਨੂੰਨ ਅਤੇ ਤਰਲਤਾ 'ਤੇ ਧਿਆਨ ਫ਼ੋਕਸ ਕੀਤਾ ਸੀ, ਜਿਸਦਾ ਅਰਥ ਹੈ ਕਿ ਪੈਕੇਜ ਵਿਚ ਉਨ੍ਹਾਂ ਨੂੰ ਵਿਸ਼ੇਸ਼ ਰਾਹਤ ਦਿੱਤੀ ਜਾਵੇਗੀ।

-PTCNews

Related Post