ਕੋਵੈਕਸੀਨ, ਕੋਵੀਸ਼ੀਲਡ'ਜਾਂ ਸਪੂਤਨਿਕ : ਕਿਹੜੀ ਕਿੰਨੀ ਅਸਰਦਾਰ ਹੈ, ਕੀ ਹਨ ਸਾਈਡ ਇਫੈਕਟ ?

By  Shanker Badra May 14th 2021 05:46 PM

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਜਿੱਥੇ ਦੇਸ਼ ਕੋਰੋਨਾ ਦੀ ਦੂਜੀ ਲਹਿਰ ਦ ਸਾਹਮਣਾ ਕਰ ਰਿਹਾ ਹੈ ,ਓਥੇ ਹੀ ਬਹੁਤ ਸਾਰੇ ਲੋਕ ਵੈਕਸਨੇਸ਼ਨ ਕਰਵਾ ਕੇ ਇਸਨੂੰ ਮਾਤ ਦੇ ਰਹੇ ਹਨ। ਫ਼ਿਲਹਾਲ ਲੋਕਾਂ ਨੂੰ ਦੋ ਵੈਕਸੀਨ ਲਗਾਈਆਂ ਜਾ ਰਹੀਆਂ ਹਨ। ਹੁਣ ਦੇਸ਼ ਨੂੰ ਕੋਵੈਕਸੀਨ, ਕੋਵੀਸ਼ੀਲਡ' ਦੇ ਇਲਾਵਾ ਸਪੂਤਨਿਕ ਵੈਕਸੀਨ ਵੀ ਮਿਲ ਗਈ ਹੈ।ਰੂਸ ਵੱਲੋਂ ਤਿਆਰ ਕੀਤੀ ਗਈਸਪੂਤਨਿਕ ਵੈਕਸੀਨ ਦੀ ਕੁੱਝ ਡੋਜ਼ ਭਾਰਤ ਵਿੱਚ 1 ਮਈ ਨੂੰ ਹੀ ਆ ਗਈ ਸੀ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤੀਆਂ ਲਈ ਰਾਹਤ ਵਾਲੀ ਖ਼ਬਰ , ਜਾਣੋਂ ਅੱਜ ਦੇ ਤਾਜ਼ਾ ਅੰਕੜੇ

COVID-19 vaccine : side effects of Covishield, Covaxin, Sputnik V and which is more effective ਕੋਵੈਕਸੀਨ, ਕੋਵੀਸ਼ੀਲਡ'ਜਾਂ ਸਪੂਤਨਿਕ : ਕਿਹੜੀ ਕਿੰਨੀ ਅਸਰਦਾਰ ਹੈ, ਕੀ ਹਨ ਸਾਈਡ ਇਫੈਕਟ ?

ਇਸ ਵੈਕਸੀਨ ਦੀ ਪ੍ਰਭਾਵੀ ਦਰ , ਇਮੀਊਨਟੀ ਵਧਾਉਣ ਦੀ ਸਮਰੱਥਾ ਅਤੇਸਾਈਡ ਇਫੈਕਟ ਤੋਂ ਹੱਟ ਕੇ ਦੇਖਿਆ ਜਾਵੇ ਤਾਂਕੋਰੋਨਾ ਵਾਇਰਸ ਦੇ ਵਿਰੁੱਧ ਇਹ ਤਿੰਨੇ ਵੈਕਸੀਨ ਕਾਰਗਿਲ ਸਾਬਿਤ ਹੋਈ ਹੈ।ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DGCI) ਨੇ ਰੂਸ ਵਿੱਚ ਕਰਵਾਏ ਗਏ ਟੈਸਟਾਂ ਦੇ ਅਧਾਰ ਤੇ ਸਪੂਤਨਿਕ- V ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਰੀਖਣ ਵਿਚ ਸਪੂਤਨਿਕ -ਵੀ ਦੀ ਮਾਨਤਾ ਦਰ 91.6% ਦਰਜ ਕੀਤੀ ਗਈ ਸੀ ਅਤੇ ਇਹ ਵੈਕਸੀਨ ਕੋਰੋਨਾ ਵਿਰੁੱਧ ਲੜਾਈ ਦੇ ਵਿਰੁੱਧ ਪ੍ਰਭਾਵਸ਼ਾਲੀ ਸਾਬਤ ਹੋਈ ਹੈ।

COVID-19 vaccine : side effects of Covishield, Covaxin, Sputnik V and which is more effective ਕੋਵੈਕਸੀਨ, ਕੋਵੀਸ਼ੀਲਡ'ਜਾਂ ਸਪੂਤਨਿਕ : ਕਿਹੜੀ ਕਿੰਨੀ ਅਸਰਦਾਰ ਹੈ, ਕੀ ਹਨ ਸਾਈਡ ਇਫੈਕਟ ?

ਇਸ ਦੇ ਮੁਕਾਬਲੇ ਵਿੱਚ ਭਾਰਤ ਦੀ ਕੋਵੈਕਸੀਨ , ਜਿਸਨੂੰ ਹਾਲ ਹੀ ਵਿੱਚ ਯੂਕੇ ਦੇ ਜ਼ਿਆਦਾ ਲਾਗ ਵਾਲੇ ਮੰਨੇ ਜਾ ਰਹੇ ਕੋਰੋਨਾ ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਇਸ ਦੀ ਮਾਨਤਾ ਦਰ 81% ਤੋਂ ਵੱਧ ਦਰਜ ਕੀਤੀ ਗਈ ਹੈ।  ਜਦੋਂਕਿ ਵਿਸ਼ਵਵਿਆਪੀ ਤੌਰ 'ਤੇ ਵਰਤੀ ਜਾਂਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਵਿਸ਼ਿਲਡ ਵਿਚ 70.4% ਤੋਂ ਵੱਧ ਦੀ ਮਾਨਤਾ ਦਰਹੈ , ਜਿਸੇ 2 ਡੋਜ਼ ਦੇ ਵਿਚਕਾਰ ਫਰਕ 90% ਤੱਕ ਵਧਾਇਆ ਜਾ ਸਕਦਾ ਹੈ।

COVID-19 vaccine : side effects of Covishield, Covaxin, Sputnik V and which is more effective ਕੋਵੈਕਸੀਨ, ਕੋਵੀਸ਼ੀਲਡ'ਜਾਂ ਸਪੂਤਨਿਕ : ਕਿਹੜੀ ਕਿੰਨੀ ਅਸਰਦਾਰ ਹੈ, ਕੀ ਹਨ ਸਾਈਡ ਇਫੈਕਟ ?

ਹਾਲਾਂਕਿ, ਵੈਕਸੀਨ ਲਗਵਾਉਣ ਤੋਂ ਬਾਅਦ ਜਿਵੇਂ ਕਿ ਬੁਖਾਰ, ਦਰਦ, ਥਕਾਵਟ ਜਿਹੇ ਆਮ ਸਾਈਡ ਇਫੈਕਟ ਹੋ ਸਕਦੇ ਹਨ ਪਰ ਇਸ ਵਿਚੋਂ ਕੋਈ ਗੰਭੀਰ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਾਈਡ ਇਫੈਕਟ ਤਾਂ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ। ਜੋ ਵਿਅਕਤੀ ਤੋਂ ਦੂਜੇ  ਵਿਅਕਤੀ ਵਿੱਚ ਵੱਖਰੇ - ਵੱਖਰੇ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਇਹ ਮਾੜੇ ਪ੍ਰਭਾਵ ਵੈਕਸੀਨ ਦੇ ਨੇਚਰ 'ਤੇ ਵੀ ਨਿਰਭਰ ਕਰਦੇ ਹਨ।

COVID-19 vaccine : side effects of Covishield, Covaxin, Sputnik V and which is more effective ਕੋਵੈਕਸੀਨ, ਕੋਵੀਸ਼ੀਲਡ'ਜਾਂ ਸਪੂਤਨਿਕ : ਕਿਹੜੀ ਕਿੰਨੀ ਅਸਰਦਾਰ ਹੈ, ਕੀ ਹਨ ਸਾਈਡ ਇਫੈਕਟ ?

ਪੜ੍ਹੋ ਹੋਰ ਖ਼ਬਰਾਂ : ਕੈਪਟਨ ਅਮਰਿੰਦਰ ਸਿੰਘ ਨੇ ਈਦ ਮੌਕੇ ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ  

ਰੂਸ ਦੇ ਗਮਲਾਇਆ ਨੈਸ਼ਨਲ ਸੈਂਟਰ ਆਫ ਐਪੀਡੈਮਿਓਲੋਜੀ ਐਂਡ ਮਾਈਕਰੋਬਾਇਓਲੋਜੀ ਦੁਆਰਾ ਵਿਕਸਤ ਕੋਰੋਨਾ ਵਾਇਰਸ ਦੇ ਵਿਰੁੱਧ ਸਪੂਤਨਿਕ -ਵੀ ਵਿਸ਼ਵਵਿਆਪੀ ਤੌਰ 'ਤੇ ਰਜਿਸਟਰਡ ਟੀਕਿਆਂ ਵਿਚੋਂ ਇੱਕ ਹੈ ,ਜਿਸ ਨੂੰ ਵਿਸ਼ਵ ਪੱਧਰ 'ਤੇ ਵਰਤਣ ਦੀ ਪ੍ਰਵਾਨਗੀ ਸ਼ੁਰੂਆਤੀ ਪੜਾਅ ਵਿਚ ਮਿਲੀ ਸੀ। ਸਪੂਤਨਿਕ -ਵੀ ਇਕ ਵਾਇਰਲ ਵੈਕਟਰ ਟੀਕਾ ਹੈ ,ਜੋ ਐਂਟੀਬਾਡੀਜ਼ ਦੇ ਉਤਪਾਦਨ ਨੂੰ ਚਾਲੂ ਕਰਨ ਨਾਲ ਕੰਮ ਕਰਦਾ ਹੈ। ਇਸ ਲਈ ਇਸਦੇ ਨਤੀਜੇ ਵਜੋਂ ਸਰੀਰ ਵਿੱਚ ਸੋਜ ਸਮੇਤ ਹਲਕੇ ਮਾੜੇ ਪ੍ਰਭਾਵ ਦਿਖਾਈ ਦਿੰਦੇ ਹਨ।

COVID-19 vaccine : side effects of Covishield, Covaxin, Sputnik V and which is more effective ਕੋਵੈਕਸੀਨ, ਕੋਵੀਸ਼ੀਲਡ'ਜਾਂ ਸਪੂਤਨਿਕ : ਕਿਹੜੀ ਕਿੰਨੀ ਅਸਰਦਾਰ ਹੈ, ਕੀ ਹਨ ਸਾਈਡ ਇਫੈਕਟ ?

ਫਰਵਰੀ 2021 ਵਿਚ ਪ੍ਰਕਾਸ਼ਤ ਇਕ ਲੈਂਸੈੱਟ ਅਧਿਐਨ ਦੇ ਅਨੁਸਾਰ ਵੈਕਸੀਨ ਲੱਗਣ ਤੋਂ ਬਾਅਦ ਸਿਰ ਦਰਦ , ਥਕਾਵਟ, ਟੀਕੇ ਵਾਲੀ ਥਾਂ 'ਤੇ ਦਰਦ ਜਾਂ ਫਲੂ ਵਰਗੇ ਮਾੜੇ ਪ੍ਰਭਾਵ ਟੀਕੇ ਤੋਂ ਬਾਅਦ ਹੋ ਸਕਦੇ ਹਨ ਪਰ ਅਜੇ ਤੱਕ ਕੋਈ ਗੰਭੀਰ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੈਡੀਕਲ ਅਧਿਐਨ ਦੇ ਅਨੁਸਾਰ ਲੰਬੇ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ, ਹੇਮਰੇਜ ਸਟ੍ਰੋਕ ਅਤੇ ਥ੍ਰੋਮੋਬਸਿਸ ਨਾਲ ਪੀੜਤ ਲੋਕਾਂ ਵਿੱਚ ਅਜਿਹੀ ਗੰਭੀਰ ਸਮੱਸਿਆਵਾਂ ਵੇਖੀਆਂ ਗਈਆਂ ਹਨ ਪਰ ਇਸ ਦਾ ਸਬੰਧ ਵੈਕਸੀਨ ਨਾਲ ਨਹੀਂ ਪਾਇਆ ਗਿਆ।

-PTCNews

Related Post