ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ  

By  Shanker Badra April 21st 2021 04:26 PM

ਚੰਡੀਗੜ੍ਹ : ਦੇਸ਼ ਵਿਚ ਕੋਰੋਨਾ (Covid-19) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ। ਹਰਿਆਣਾ ਸਰਕਾਰ ਨੇਬੁੱਧਵਾਰ ਨੂੰ ਕੋਰੋਨਾ ਦੇ ਹਾਲਾਤਾਂ ਨੂੰ ਵੇਖਦੇ ਹੋਏ ਸਕੂਲਾਂ ਵਿੱਚ 31 ਮਈ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ 

ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਲਗਾਤਾਰ ਸਕੂਲ ਆ ਰਹੇ ਹਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪਹਿਲਾ ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 8ਵੀਂ ਕਲਾਸ ਤੱਕ ਦੇ ਬੱਚਿਆਂ ਲਈ 30 ਅਪਰੈਲ ਤੱਕ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਸੀ ਪਰ ਬਾਅਦ ਵਿੱਚ ਕੋਰੋਨਾ ਦੇ ਹਲਾਤਾਂ ਨੂੰ ਵੇਖਦੇ ਹੋਏ ਇਸ ਨੂੰ ਸਾਰੀਆਂ ਕਲਾਸਾਂ ਲਈ ਬੰਦ ਕਰ ਦਿੱਤਾ ਗਿਆ ਸੀ।

ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ

ਇਸ ਦੌਰਾਨ ਅਧਿਆਪਕ ਪ੍ਰੀਖਿਆ ਦੇ ਨਤੀਜੇ ਤਿਆਰ ਕਰਨ ਲਈ ਸਕੂਲ ਆ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ, "ਅਧਿਆਪਕ ਰੋਜ਼ਾਨਾ ਸਕੂਲ ਆ ਰਹੇ ਹਨ। ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਸੁਰੱਖਿਆ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਲਈ ਗਰਮੀਆਂ ਦੀਆਂ ਛੁੱਟੀਆਂ ਅਗੇਤੀਆਂ ਹੀ ਐਲਾਨ ਦਿੱਤੀਆਂ ਗਈਆਂ ਹਨ।

Covid cases increase, Haryana declares summer vacation in schools till May 31 ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

ਪਿਛਲੇ ਤਿੰਨ ਹਫ਼ਤੇ ਤੋਂ ਹਰਿਆਣਾ ਵਿੱਚ ਕੋਰੋਨਾ ਨੇ ਬੇਹੱਦ ਘਾਤਕ ਰੂਪ ਧਾਰਿਆ ਹੋਇਆ ਹੈ। 20 ਅਪਰੈਲ ਨੂੰ ਸੂਬੇ ਵਿੱਚ 7,811 ਨਵੇਂ ਕੇਸ ਦਰਜ ਕੀਤੇ ਗਏ ਸੀ। ਜੋ ਸੂਬੇ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਜਦਕਿ ਇਸ ਦੌਰਾਨ ਕੋਰੋਨਾ ਕਾਰਨ 35 ਲੋਕਾਂ ਦੀ ਮੌਤ ਵੀ ਹੋਈ। ਹਰਿਆਣਾ ਵਿੱਚ ਇਸ ਵਕਤ 50,000 ਤੋਂ ਵੱਧ ਐਕਟਿਵ ਕੋਰੋਨਾ ਕੇਸ ਹਨ।

-PTCNews

Related Post