ਜਲੰਧਰ 'ਚ ਕੋਰੋਨਾ ਦੀ ਭੇਂਟ ਚੜ੍ਹੇ ਬਜ਼ੁਰਗ ਦੇ ਅੰਤਿਮ ਸਸਕਾਰ ਦਾ ਵਿਰੋਧ,ਆਖਰੀ ਰਸਮਾਂ ਰੋਕਣ ਲਈ ਨਾਅਰੇਬਾਜ਼ੀ

By  Shanker Badra April 9th 2020 02:03 PM

ਜਲੰਧਰ 'ਚ ਕੋਰੋਨਾ ਦੀ ਭੇਂਟ ਚੜ੍ਹੇ ਬਜ਼ੁਰਗ ਦੇ ਅੰਤਿਮ ਸਸਕਾਰ ਦਾ ਵਿਰੋਧ,ਆਖਰੀ ਰਸਮਾਂ ਰੋਕਣ ਲਈ ਨਾਅਰੇਬਾਜ਼ੀ:ਜਲੰਧਰ: ਪੰਜਾਬ ‘ਚ ਕੋਰੋਨਾ ਵਾਇਰਸ ਦਾ ਖ਼ਤਰਾ ਐਨਾ ਵਧ ਗਿਆ ਕਿ ਹਰ ਕੋਈ ਡਰਿਆ ਹੋਇਆ ਹੈ। ਪ੍ਰਸਿੱਧ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦਾ ਸਸਕਾਰ ਨਾ ਕਰਨ ਦੇਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ,ਅੱਜ ਇੱਕ ਹੋਰ ਕੋਰੋਨਾ ਨਾਲ ਮ੍ਰਿਤਕ ਵਿਅਕਤੀ ਦਾਅੰਤਮ ਸਸਕਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ 'ਚ ਕੋਰੋਨਾ ਦੀ ਭੇਂਟ ਚੜ੍ਹੇ ਬਜ਼ੁਰਗ ਦੇ ਅੰਤਮ ਸਸਕਾਰ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ,ਕਿਉਂਕਿ ਉਸਦੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਹਰਨਾਮਦਾਸਪੁਰਾ ਸ਼ਮਸ਼ਾਨ ਘਾਟ ਨੇੜਲੇ ਵਸਨੀਕਾਂ ਵਲੋਂ ਮ੍ਰਿਤਕ ਦੇਹ ਦੀਆਂ ਆਖਰੀ ਰਸਮਾਂ ਰੋਕਣ ਲਈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।ਇਸ ਮੌਕੇ ਉੱਤੇ ਪੁਲਿਸ ਬਲ ਤਾਇਨਾਤ, ਪੁਲਿਸ ਅਤੇ ਮੋਹਤਬਰ ਵਿਅਕਤੀਆਂ ਵਲੋਂ ਅੰਤਿਮ ਸਸਕਾਰ ਲਈ ਮੀਟਿੰਗਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਲੋਕਾਂ ਨੂੰ ਇਸ ਸਬੰਧੀ ਨਾ ਘਬਰਾਉਣ ਦੀ ਅਪੀਲ ਕੀਤੀ ਸੀ ਕਿਉਂਕਿ COVID-19 ਪਾਜ਼ੀਟਿਵ ਮਰੀਜ਼ ਦੇ ਸਰੀਰ ਦਾ ਸਸਕਾਰ ਕਰਨ ਨਾਲ ਕੋਈ ਖਤਰਾ ਪੈਦਾ ਨਹੀਂ ਹੁੰਦਾ। ਸ਼ਮਸ਼ਾਨਘਾਟ ਅਤੇ ਦਫਨਾਉਣ ਵਾਲੇ ਕਰਮਚਾਰੀਆਂ ਨੂੰ ਜਾਗਰੂਕ ਕਰਦਿਆਂ ਉਹਨਾਂ ਦੁਹਰਾਇਆ ਕਿ ਜੇ ਸਹੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ ਤਾਂ ਸੰਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।

-PTCNews

Related Post