ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜ੍ਹਤ ਕਈ ਮਰੀਜ਼ ਹੋਏ ਠੀਕ,ਰਿਪੋਰਟਾਂ ਆਈਆਂ ਨੈਗਟਿਵ,ਪੜ੍ਹੋ ਖ਼ਬਰ

By  Shanker Badra April 8th 2020 01:09 PM

ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜ੍ਹਤ ਕਈ ਮਰੀਜ਼ ਹੋਏ ਠੀਕ,ਰਿਪੋਰਟਾਂ ਆਈਆਂ ਨੈਗਟਿਵ,ਪੜ੍ਹੋ ਖ਼ਬਰ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 101 ਪਾਜ਼ੀਟਿਵ ਮਾਮਲੇ ਪਾਏ ਹਨ। ਇਸ ਦੌਰਾਨ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਕੁੱਝ ਰਾਹਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਫਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਨਿਵਾਸੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਜਿੱਥੇ ਸਾਨੀਪੁਰ, ਖ਼ੋਜੇ ਮਾਜਰਾ, ਸੰਘੋਲ  ਅਤੇ ਮਨੈਲੀ ਪਿੰਡਾਂ ਦੇ 15  ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।ਜਗਰਾਓਂ ਦੇ ਪਿੰਡ ਚੋਂਕੀਮਾਨ ਵਿੱਚ 54 ਸਾਲ ਦੇ ਕੋਰੋਨਾ ਪਾਜ਼ੀਟਿਵ ਆਏ ਅਲੀ ਹੁਸੈਨ ਦੇ 8 ਪਰਿਵਾਰਿਕ ਮੈਬਰਾਂ ਦੀ ਰਿਪੋਰਟ ਵੀ ਨੈਗਟਿਵ ਆਈ ਹੈ।ਜਾਣਕਾਰੀ ਅਨੁਸਾਰ ਅਲੀ ਹੁਸੈਨ ਦੇ ਸੰਪਰਕ ਵਿੱਚ ਹੁਣ ਤੱਕ 42 ਵਿਅਕਤੀ ਆਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜਰਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਟੈਸਟ ਕਰਵਾ ਕੇ ਉਨ੍ਹਾਂ ਦੀ ਜਾਂਚ ਵੀ ਕੀਤੀ ਜਾਵੇਗੀ। ਇਨ੍ਹਾਂ 42 ਵਿਅਕਤੀਆਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ।

ਲੁਧਿਆਣਾ ਤੋਂ ਵੀ ਰਾਹਤ ਦੀ ਖ਼ਬਰ ਮਿਲੀ ਹੈ। ਜਿੱਥੇ ਸ਼ਹਿਰ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਹਿਲਾ ਠੀਕ ਹੋ ਗਈ ਹੈ ਅਤੇ ਉਸਦੀ ਰਿਪੋਰਟ ਨੈਗਟਿਵ ਆਈ ਹੈ। ਲੁਧਿਆਣਾ ਦੇ ਗੁਰਦੇਵ ਨਗਰ ਦੀ ਰਹਿਣ ਵਾਲੀ ਮਹਿਲਾ ਦਾ ਨਾਮ ਸਗੀਤਾ ਜੈਨ ਹੈ, ਜਿਸ ਦੀ ਰਿਪੋਰਟ ਹੁਣ ਕੋਰੋਨਾ ਪਾਜ਼ੀਟਿਵ ਬਾਅਦ ਨੈਗਟਿਵ ਆਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਇੱਕ ਮਹਿਲਾ ਕੋਰੋਨਾ ਨਾਲ ਪੀੜਤ ਪਾਈ ਗਈ ਸੀ। ਜਿਸ ਦੇ ਬਾਅਦ ਕੋਰੋਨਾ ਨਾਲ ਪੀੜਤ ਪਾਈ ਗਈ ਮਹਿਲਾ ਦੇ ਸੰਪਰਕ ਵਿੱਚ ਆਏ 11 ਲੋਕਾਂ ਦੇ ਟੈਸਟ ਲਏ ਗਏ ਸਨ ,ਜਿਨ੍ਹਾਂ 'ਚੋਂ 9 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ।

ਧੂਰੀ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਦਾ ਮੈਡੀਕਲ ਚੈਕਅੱਪ ਕੀਤਾ ਸੀ ,ਜਿਸ ਤੋਂ ਬਾਅਦ ਸਭ ਠੀਕ ਪਏ ਗਏ ਹਨ। ਫਰੀਦਕੋਟ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜਾਂ ਦੀ ਗਿਣਤੀ 2 ਹੋ ਗਈ ਹੈ। ਅਨੰਦ ਗੋਇਲ ਦੇ ਸੰਪਰਕ ਵਾਲੇ ਆਏ ਲੋਕਾਂ ਅਤੇ ਤਬਲੀਗੀ ਜਮਾਤ ਦੇ 14 ਲੋਕਾਂ ਸਮੇਤ ਕੁੱਲ 61 ਸੈਂਪਲ ਜਾਂਚ ਲਈ ਭੇਜੇ ਗਏ ਸਨ,ਜਿਨਾਂ ਵਿਚੋਂ ਕੱਲ 41 ਦੀ ਰਿਪੋਰਟ ਨੈਗਟਿਵ ਆਈ ਸੀ ਅਤੇ ਬਾਕੀ ਰਹਿੰਦੇ 20 ਸ਼ੱਕੀਆਂ ਦੀ ਰਿਪੋਟ ਆਈ ਹੈ,ਜਿਸ ਵਿਚੋਂ 19 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ।

ਜਲੰਧਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪਾਜ਼ੀਟਿਵ ਮਰੀਜ਼ਾਂ ਦੇ ਮੁੜ ਭੇਜੇ ਗਏ 3 ਸੈਂਪਲ ਨੈਗੇਟਿਵ ਆ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ 3 ਮਰੀਜ਼ ਬਲਦੇਵ ਸਿੰਘ ਦੇ ਨਜ਼ਦੀਕੀ ਹਨ, ਜਿਨ੍ਹਾਂ ਦੇ ਇਲਾਜ ਤੋਂ ਬਾਅਦ ਸੈਂਪਲ ਲੈ ਕੇ ਮੁੜ ਜਾਂਚ ਲਈ ਭੇਜੇ ਗਏ ਸਨ। ਫਿਲਹਾਲ ਇਨ੍ਹਾਂ ਮਰੀਜ਼ਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਹੀ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 101 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 26 , ਨਵਾਂਸ਼ਹਿਰ -19 , ਅੰਮ੍ਰਿਤਸਰ -10 , ਹੁਸ਼ਿਆਰਪੁਰ -7 , ਪਠਾਨਕੋਟ- 7 , ਜਲੰਧਰ -7 , ਲੁਧਿਆਣਾ - 6 ,  ਮਾਨਸਾ -5 , ਮੋਗਾ - 4 , ਰੋਪੜ -3 , ਫਤਿਹਗੜ੍ਹ ਸਾਹਿਬ -2 ,  ਪਟਿਆਲਾ -1 , ਫਰੀਦਕੋਟ-2 , ਬਰਨਾਲਾ -1 , ਕਪੂਰਥਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ ਅਤੇ 14 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post