ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ

By  Riya Bawa February 28th 2022 04:55 PM

Russia Ukraine Crisis: ਹਜ਼ਾਰਾਂ ਭਾਰਤੀ ਨਾਗਰਿਕ ਯੂਕਰੇਨ Russia Ukraine Crisis ਵਿੱਚ ਬੰਬ ਧਮਾਕਿਆਂ ਅਤੇ ਹਮਲਿਆਂ ਵਿੱਚ ਫਸੇ ਹੋਏ ਹਨ ਅਤੇ ਆਪਣੀ ਵਾਪਸੀ ਲਈ ਬੇਨਤੀ ਕਰ ਰਹੇ ਹਨ। ਇਸ ਦੌਰਾਨ ਇਕ ਵਿਦਿਆਰਥਣ ਦੀ ਰੋਂਦੀ ਹੋਈ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਮਦਦ ਦੀ ਗੁਹਾਰ ਲਗਾ ਰਹੀ ਹੈ। ਇਸ ਵੀਡੀਓ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਸ਼ੇਅਰ ਕੀਤਾ ਹੈ। ਲਖਨਊ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਗਰਿਮਾ ਮਿਸ਼ਰਾ ਦਾ ਦਾਅਵਾ ਹੈ ਕਿ ਕੋਈ ਵੀ ਉਸ ਦੀ ਮਦਦ ਦੀ ਅਪੀਲ ਦਾ ਜਵਾਬ ਨਹੀਂ ਦੇ ਰਿਹਾ ਹੈ। ਉਸ ਨੇ ਕਿਹਾ, 'ਅਸੀਂ ਹਰ ਪਾਸਿਓਂ ਘਿਰੇ ਹੋਏ ਹਾਂ... ਕੋਈ ਮਦਦ ਨਹੀਂ ਕਰ ਰਿਹਾ ਅਤੇ ਮੈਨੂੰ ਨਹੀਂ ਪਤਾ ਕਿ ਮਦਦ ਆਵੇਗੀ ਜਾਂ ਨਹੀਂ।'

ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ

ਉਸ ਲੜਕੀ ਨੇ ਕਿਹਾ, “ਜਿੱਥੇ ਅਸੀਂ ਠਹਿਰੇ ਹਾਂ, ਲੋਕ ਆਉਂਦੇ ਹਨ, ਉਹ ਗੜਬੜ ਕਰਦੇ ਹਨ ਅਤੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਹਨ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਹੈ।" ਗਰਿਮਾ ਨੇ ਕਿਹਾ,@narendramodi 'ਸਾਨੂੰ ਦੱਸਿਆ ਗਿਆ ਕਿ ਸਾਡੇ ਕੁਝ ਦੋਸਤ ਜੋ ਬੱਸ ਰਾਹੀਂ ਸਰਹੱਦ 'ਤੇ ਗਏ ਸਨ, ਨੂੰ ਰੂਸੀ ਸੈਨਿਕਾਂ ਨੇ ਰੋਕ ਲਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ 'ਤੇ ਗੋਲੀਆਂ ਚਲਾਈਆਂ ਅਤੇ ਲੜਕੀਆਂ ਨੂੰ ਚੁੱਕ ਲਿਆ। ਸਾਨੂੰ ਨਹੀਂ ਪਤਾ ਕਿ ਮੁੰਡਿਆਂ ਨੂੰ ਕੀ ਹੋਇਆ।'

ਇਹ ਵੀ ਪੜ੍ਹੋ: Russia-Ukraine Conflict: ਦੁਨੀਆ ਦਾ ਸਭ ਤੋਂ ਵੱਡਾ ਏਅਰਕ੍ਰਾਫਟ AN-225 'Mriya' ਰੂਸੀ ਹਮਲੇ 'ਚ ਤਬਾਹ

ਅੱਖਾਂ 'ਚ ਹੰਝੂਆਂ ਅਤੇ ਹੱਥ ਜੋੜ ਕੇ ਗਰਿਮਾ ਨੇ ਕਿਹਾ, 'ਅਸੀਂ ਇਹ ਫਿਲਮਾਂ 'ਚ ਦੇਖਦੇ ਸੀ। ਅਸੀਂ ਸੋਚਿਆ ਸੀ ਕਿ ਅਸੀਂ ਬਚ ਜਾਵਾਂਗੇ…ਪਰ ਹੁਣ ਅਜਿਹਾ ਨਹੀਂ ਲੱਗਦਾ…ਹਵਾਈ ਰਾਹੀਂ ਸਾਡੀ ਮਦਦ ਲਈ ਕਿਸੇ ਨੂੰ ਭੇਜੋ। ਭਾਰਤੀ ਫੌਜ ਭੇਜੋ... ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੋਂ ਜਾ ਸਕਾਂਗੇ। ਅਸੀਂ ਇਸ ਥਾਂ 'ਤੇ ਸੁਰੱਖਿਅਤ ਨਹੀਂ ਹਾਂ।

ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanka Gandhi Vadra) ਨੇ ਇਸ ਵੀਡੀਓ ਨੂੰ ਬੇਹੱਦ ਦਰਦਨਾਕ ਦੱਸਿਆ ਹੈ। ਉਸਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ @DrSJaishankar  ਨੂੰ ਟੈਗ ਕੀਤਾ ਅਤੇ ਟਵੀਟ ਕੀਤਾ, “ਰੱਬ ਦੇ ਲਈ, ਇਹਨਾਂ ਬੱਚਿਆਂ ਨੂੰ ਭਾਰਤ ਲਿਆਉਣ ਲਈ ਜੋ ਵੀ ਕਰਨਾ ਪਏਗਾ ਕਰੋ। ਪੂਰਾ ਦੇਸ਼ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰੇ।'' ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਕਾਂਗਰਸੀ ਨੇਤਾਵਾਂ ਨੇ ਵੀ ਸ਼ੇਅਰ ਕੀਤੀਆਂ ਹਨ।

ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ

-PTC News

Related Post