CWC 19 Final: ਇਤਿਹਾਸ ਰਚਣ ਲਈ ਉਤਰਨਗੀਆਂ ਨਿਊਜ਼ੀਲੈਂਡ-ਇੰਗਲੈਂਡ ਦੀਆਂ ਟੀਮਾਂ

By  Jashan A July 14th 2019 10:57 AM

CWC 19 Final: ਇਤਿਹਾਸ ਰਚਣ ਲਈ ਉਤਰਨਗੀਆਂ ਨਿਊਜ਼ੀਲੈਂਡ-ਇੰਗਲੈਂਡ ਦੀਆਂ ਟੀਮਾਂ,ਲੰਡਨ: ਵਿਸ਼ਵ ਕੱਪ 2019 ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ। ਅੱਜ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖ਼ਿਤਾਬੀ ਭਿੜੰਤ ਹੋਵੇਗੀ। ਦੋਵੇਂ ਟੀਮਾਂ ਇਤਿਹਾਸ ਰਚਣ ਲਈ ਲਾਰਡਸ ਦੇ ਮੈਦਾਨ 'ਤੇ ਖੇਡਣਗੀਆਂ।

https://twitter.com/cricketworldcup/status/1150268690367225857

ਲਗਾਤਾਰ ਦੂਜੀ ਵਾਰ ਆਈ. ਸੀ. ਸੀ. ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੇ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ ਨਜ਼ਰਾਂ ਆਪਣੀ ਟੀਮ ਨੂੰ ਪਹਿਲੀ ਵਾਰ ਚੈਂਪੀਅਨ ਬਣਾਉਣ 'ਤੇ ਲੱਗੀਆਂ ਹੋਣਗੀਆਂ।

https://twitter.com/cricketworldcup/status/1150253989671428096

ਹੋਰ ਪੜ੍ਹੋ:ਵਿਸ਼ਵ ਕੱਪ 2019: ਜਾਣੋ, ਕਿਹੜੀ ਟੀਮ ਕਿਵੇਂ ਪਹੁੰਚ ਸਕਦੀ ਹੈ ਸੈਮੀਫਾਈਨਲ 'ਚ

ਦੂਜੇ ਪਾਸੇ ਇਯੋਨ ਮੋਰਗਨ 'ਤੇ ਇੰਗਲੈਂਡ ਨੂੰ ਆਪਣੇ ਘਰੇਲੂ ਮੈਦਾਨ 'ਤੇ ਆਈ. ਸੀ. ਸੀ. ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਦਾ ਤਮਗਾ ਦਿਵਾਉਣ ਦਾ ਦਬਾਅ ਹੈ। ਵਿਰਾਟ ਕੋਹਲੀ ਦੀ ਭਾਰਤੀ ਟੀਮ ਨੂੰ ਸੈਮੀਫਾਈਨਲ ਵਿਚ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ, ਜਦਕਿ ਖੁਦ ਉਸ ਦੇ ਲਈ ਆਖਰੀ ਲੀਗ ਪੜਾਅ ਮੁਕਾਬਲਾ ਹਾਰਨ ਤੋਂ ਬਾਅਦ ਇਕ ਸਮੇਂ ਸੈਮੀਫਾਈਨਲ ਤੱਕ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਹੋ ਗਿਆ ਸੀ।

https://twitter.com/cricketworldcup/status/1150238490887688194

ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਜਾਨੀ ਬੇਅਰਸਟੋ ਅਤੇ ਜੇਸਨ ਰਾਏ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਓਪਨਿੰਗ ਸਾਂਝੇਦਾਰੀਆਂ ਨੇ ਟੀਮ ਨੂੰ ਲਗਾਤਾਰ ਮਜ਼ਬੂਤੀ ਦਿੱਤੀ ਹੈ।

-PTC News

Related Post