CWC 2019 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਦਿੱਤੀ ਮਾਤ

By  Jashan A June 25th 2019 09:07 AM

CWC 2019 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਦਿੱਤੀ ਮਾਤ,ਸਾਊਥੰਪਟਨ: ਬੀਤੇ ਦਿਨ ਇੰਗਲੈਂਡ ਦੇ ਸਾਊਥੰਪਟਨ 'ਚ ਖੇਡੇ ਗਏ ਇੱਕ ਰੋਮਾਂਚਕ ਮੈਚ 'ਚ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਕੇ ਇੱਕ ਹੋਰ ਜਿੱਤ ਦਰਜ ਕਰ ਲਈ ਹੈ। ਜਿਸ ਦੌਰਾਨ ਬੰਦਲਾਦੇਸ਼ ਦੀਆਂ ਸੈਮੀਫਾਈਨਲ ਤੱਕ ਪਹੁੰਚਣ ਦੀਆਂ ਹੋਰ ਸੰਭਾਵਨਾਵਾਂ ਵਧ ਚੁੱਕੀਆਂ ਹਨ।

ਜ਼ਿਕਰ ਏ ਖਾਸ ਹੈ ਕਿ ਬੰਗਲਾਦੇਸ਼ ਦੀ ਇਹ 7 ਮੈਚਾਂ ਵਿਚੋਂ ਤੀਜੀ ਜਿੱਤ ਹੈ, ਜਿਸ ਨਾਲ ਉਸ ਦੇ 7 ਅੰਕ ਹੋ ਗਏ ਹਨ ਤੇ ਉਹ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਅਫਗਾਨਿਸਤਾਨ ਦੀ ਇਹ ਲਗਾਤਰਾ ਸੱਤਵੀਂ ਹਾਰ ਹੈ ਤੇ ਉਹ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਚੁੱਕੀ ਹੈ।

-PTC News

Related Post