ਭਾਰਤ ਬਨਾਮ ਦੱਖਣੀ ਅਫਰੀਕਾ : ਕੁਲਦੀਪ ਨੇ ਭਾਰਤ ਨੂੰ ਦਿਵਾਈ 5 ਵੀਂ ਸਫ਼ਲਤਾ, ਭਾਰਤੀ ਫੈਨਜ਼ ਖੁਸ਼

By  Jashan A June 5th 2019 04:56 PM -- Updated: June 5th 2019 05:03 PM

ਭਾਰਤ ਬਨਾਮ ਦੱਖਣੀ ਅਫਰੀਕਾ : ਕੁਲਦੀਪ ਨੇ ਭਾਰਤ ਨੂੰ ਦਿਵਾਈ 5 ਵੀਂ ਸਫ਼ਲਤਾ, ਭਾਰਤੀ ਫੈਨਜ਼ ਖੁਸ਼,,ਲੰਡਨ: ਵਰਲਡ ਕੱਪ 2019 ਦਾ 8ਵਾਂ ਮੈਚ ਅੱਜ ਭਾਰਤ ਤੇ ਦੱ. ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਦੱ. ਅਫਰੀਕਾ ਵਲੋਂ ਸਲਾਮੀ ਬੱਲੇਬਾਜ਼ ਹਾਸ਼ਿਮ ਆਮਲਾ ਤੇ ਡੀ ਕਾਕ ਪਾਰੀ ਸ਼ੁਰੂਆਤ ਕਰਨ ਕ੍ਰਿਜ਼ 'ਤੇ ਆਏ ਪਰ ਉਹ ਟੀਮ ਨੂੰ ਚੰਗੀ ਸ਼ੁਰੂਆਤ ਦੇਣ 'ਚ ਅਸਫਲ ਰਹੇ। ਉਥੇ ਹੀ ਭਾਰਤੀ ਗੇਂਦਬਾਜ਼ਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਟੀਮਾਂ ਇਸ ਤਰ੍ਹਾਂ ਹਨ—

ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਐਮ ਐੱਸ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰਿਤ ਬੁਮਰਾਹ।

ਦੱਖਣੀ ਅਫਰੀਕਾ : ਕੁਇੰਟਨ ਡੀ ਕਾਕ, ਹਾਸ਼ਿਮ ਅਮਲਾ, ਫਾਫ ਡੂ ਪਲੇਸਿਸ (ਕਪਤਾਨ), ਰੇਸੀ ਵੈਨ ਡੇਰਸਨ, ਡੇਵਿਡ ਮਿਲਰ, ਜੌਨ ਪਾਲ ਡੂਮਿਨੀ, ਐਂਡੀਲੇ ਫਹਿਲੁਕਵਾਓ, ਕ੍ਰਿਸ ਮੌਰਿਸ, ਕਾਗਿਸੋ ਰਬਾਡਾ, ਇਮਰਾਨ ਤਾਹਿਰ, ਤਬਰੇਜ ਸ਼ਮਸੀ।

-PTC News

Related Post