ਬਰਗਾੜੀ 'ਚ ਮੋਰਚਾ ਲਾਈ ਬੈਠੇ ਦਾਦੂਵਾਲ ਅਤੇ ਮੰਡ ਕਾਂਗਰਸ ਦੀ ਕਠਪੁਤਲੀ :ਸੁਖਬੀਰ ਬਾਦਲ
ਬਰਗਾੜੀ 'ਚ ਮੋਰਚਾ ਲਾਈ ਬੈਠੇ ਦਾਦੂਵਾਲ ਅਤੇ ਮੰਡ ਕਾਂਗਰਸ ਦੀ ਕਠਪੁਤਲੀ :ਸੁਖਬੀਰ ਬਾਦਲ:ਫਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਵਿੱਚ ਲੱਖਾਂ ਦਾ ਇਕੱਠ ਵੇਖਣ ਨੂੰ ਮਿਲਿਆ ਹੈ।ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਟੇਜ 'ਤੇ ਮੌਜੂਦ ਹੈ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਰੀਦਕੋਟ ਦੀ ਜਬਰ ਵਿਰੋਧੀ ਰੈਲੀ 'ਚ ਇਤਿਹਾਸਿਕ ਇਕੱਠ ਨੇ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਝੂਠੇ ਕਮਿਸ਼ਨ ਜ਼ਰੀਏ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਬਰਗਾੜੀ 'ਚ ਮੋਰਚਾ ਲਾਈ ਬੈਠੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਕਾਂਗਰਸ ਦੀ ਕਠਪੁਤਲੀ ਹਨ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀਆਂ ਰੈਲੀਆਂ 'ਚ ਹੋ ਰਹੇ ਭਾਰੀ ਇਕੱਠ ਕਾਰਨ ਸੂਬਾ ਸਰਕਾਰ ਬੌਖਲਾਹਟ 'ਚ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀਆ ਅਮਨ ਸ਼ਾਂਤੀ ਲਈ ਹਰ ਕੋਸ਼ਿਸ਼ ਕੀਤੀ ਹੈ।