ਦਲਿਤ ਵਿਦਿਆਰਥੀ ਨੇ ਘੜੇ 'ਚੋਂ ਪੀਤਾ ਪਾਣੀ, ਅਧਿਆਪਕ ਨੇ ਕੀਤੀ ਕੁੱਟਮਾਰ, ਹੋਈ ਮੌਤ, ਵਿਜੇ ਸਾਂਪਲਾ ਨੇ ਲਿਆ ਨੋਟਿਸ

By  Pardeep Singh August 15th 2022 06:23 PM

ਰਾਜਸਥਾਨ: ਰਾਜਸਥਾਨ ਦੇ ਜਲੌਰ 'ਚ 9 ਸਾਲਾ ਦਲਿਤ ਵਿਦਿਆਰਥੀ ਇੰਦਰ ਕੁਮਾਰ ਦੀ ਅਧਿਆਪਕ ਵੱਲੋਂ ਕੁੱਟਮਾਰ ਕਾਰਨ ਮੌਤ ਹੋ ਗਈ। ਵਿਦਿਆਰਥੀ ਨੇ ਸਕੂਲ ਵਿੱਚ ਪਾਣੀ ਦੇ ਇੱਕ ਘੜੇ ਨੂੰ ਛੂਹਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਅਧਿਆਪਕ ਛੈਲ ਸਿੰਘ ਨੇ ਬੱਚੇ  ਦੀ ਬੜੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ।

 ਤੁਹਾਨੂੰ ਦੱਸ ਦੇਈਏ ਕਿ ਕੁੱਟਮਾਰ 'ਚ ਬੱਚੇ ਦੇ ਕੰਨ ਦੀ ਨਾੜ ਫਟ ਗਈ ਅਤੇ 25 ਦਿਨਾਂ ਦੇ ਇਲਾਜ ਤੋਂ ਬਾਅਦ ਗੁਜਰਾਤ ਦੇ ਅਹਿਮਦਾਬਾਦ 'ਚ ਉਸ ਦੀ ਮੌਤ ਹੋ ਗਈ। ਜਿਸ ਸਕੂਲ ਵਿੱਚ ਛੂਤ-ਛਾਤ ਦੀ ਇਹ ਘਟਨਾ ਸਾਹਮਣੇ ਆਈ ਹੈ, ਉੱਥੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਨਾਲ ਸਬੰਧਤ 100 ਤੋਂ ਵੱਧ ਬੱਚੇ ਪੜ੍ਹਦੇ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੇਟੇ ਦਾ 23 ਦਿਨਾਂ ਤੱਕ ਲਗਾਤਾਰ ਇਲਾਜ ਚੱਲ ਰਿਹਾ ਸੀ। ਪਹਿਲਾਂ ਬਗੋਦਾ, ਫਿਰ ਭੀਨਮਾਲ, ਡੀਸਾ, ਮੇਹਸਾਣਾ, ਉਦੈਪੁਰ ਅਤੇ ਬਾਅਦ ਵਿਚ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ 6 ਡਾਕਟਰਾਂ ਨੇ ਬੱਚੇ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ, ਅੰਤ ਵਿੱਚ ਸਾਰੀਆਂ ਕੋਸ਼ਿਸ਼ਾਂ ਵਿਅਰਥ ਗਈਆਂ।

ਬੱਚੇ ਦੀ ਮੌਤ ਦਾ ਨੋਟਿਸ ਲੈਂਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਇਸ ਮਾਮਲੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਇਸ ਦੀ ਰਿਪੋਰਟ ਮੰਗੀ ਹੈ।ਸਾਂਪਲਾ ਨੇ ਕਿਹਾ ਕਿ ਰਾਜਸਥਾਨ 'ਚ ਅਜਿਹੇ ਕਈ ਮਾਮਲੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਰਾਜਸਥਾਨ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਸੁਤੰਤਰਤਾ ਦਿਵਸ ਮੌਕੇ 7 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

-PTC News

Related Post