ਪੰਜਾਬ ਅੰਦਰ ਖਤਰਨਾਕ ਅਰਾਜਕਤਾ ਦਾ ਮਾਹੌਲ ਬਣਿਆ: ਬਾਦਲ

By  Joshi October 31st 2017 07:49 PM

ਬਾਦਲ ਨੇ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਦਰਪੇਸ਼ ਖਤਰਿਆਂ ਉੱਤੇ ਡੂੰਘੀ ਚਿੰਤਾ ਪ੍ਰਗਟਾਈ

ਕਿਹਾ ਕਿ ਸਿਆਸੀ ਇੱਛਾ ਸ਼ਕਤੀ ਅਤੇ ਪ੍ਰਸਾਸ਼ਨਿਕ ਸਖ਼ਤੀ ਦੀ ਘਾਟ ਨੇ ਹਾਲਾਤ ਵਿਗਾੜੇ

ਚੰਡੀਗੜ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਮੁਕੰਮਲ ਅਤੇ ਖਤਰਨਾਕ ਅਰਾਜਕਤਾ ਵੱਲ ਧੱਕੇ ਜਾ ਰਹੇ ਸੂਬੇ ਦੀ ਸਥਿਤੀ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ 9 ਮਹੀਨਿਆਂ ਤੋਂ ਵੀ ਘੱਟ ਸਮੇਂ ਉਹਨਾਂ ਨੇ ਮੁਸ਼ਕਿਲ ਨਾਲ ਹਾਸਿਲ ਕੀਤੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਤਬਾਹ ਕਰ ਦਿੱਤਾ ਹੈ। ਇੱਥੇ ਜੰਗਲ ਰਾਜ ਦਾ ਬੋਲਬਾਲਾ ਹੈ ਅਤੇ ਮਾੜੇ ਅਨਸਰ ਕਾਨੂੰਨ ਨਾਲ ਖਿਲਵਾੜ ਕਰਨ ਲਈ ਆਜ਼ਾਦ ਹਨ।

ਉਹਨਾਂ ਕਿਹਾ ਕਿ ਪੰਜਾਬ ਵਿਚ ਹੋ ਰਹੀਆਂ ਸਿਆਸੀ ਅਤੇ ਫਿਰਕੂ ਹੱਤਿਆਵਾਂ ਸੂਬੇ ਨੂੰ ਇੱਕ ਖਤਰਨਾਕ ਪਹਾੜੀ ਦੇ ਕੰਢੇ ਵੱਲ ਧੱਕ ਰਹੀਆਂ ਹਨ। ਉਹਨਾਂ ਨੇ ਮੌਜੂਦਾ ਸਥਿਤੀ ਨੂੰ ਬੇਹੱਦ ਖਤਰਨਾਕ ਕਰਾਰ ਦਿੱਤਾ। ਇਸ ਦੇ ਨਾਲ ਹੀ ਉੁਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਹਰ ਕੀਮਤ ਉੱਤੇ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਅਤੇ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਤਿੜਕਣ ਤੋਂ ਬਚਾਏ ਰੱਖਣ ਦੀ ਅਪੀਲ ਕੀਤੀ।

ਪੰਜਾਬ ਅੰਦਰ ਖਤਰਨਾਕ ਅਰਾਜਕਤਾ ਦਾ ਮਾਹੌਲ ਬਣਿਆ: ਬਾਦਲਸਰਦਾਰ ਬਾਦਲ ਨੇ ਕਿਹਾ ਕਿ ਹਾਲਾਤ ਖਰਾਬ ਹੋਣ ਦੀ ਮੁੱਖ ਵਜ•ਾ ਇਹ ਹੈ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਬਣਾ ਕੇ ਰੱਖਣਾ ਇਸ ਸਰਕਾਰ ਦੀਆਂ ਪ੍ਰਮੁੱਖਤਾਵਾਂ ਵਿਚ ਹੀ ਸ਼ਾਮਿਲ ਨਹੀਂ ਹੈ। ਜਿਸ ਕਰਕੇ ਪ੍ਰਸਾਸ਼ਨ ਮੁਕੰਮਲ ਤੌਰ ਤੇ ਢਹਿਢੇਰੀ ਹੋ ਚੁੱਕਿਆ ਹੈ ਅਤੇ ਇਸ ਨਾਲ ਸਭ ਤੋਂ ਵੱਧ ਖੋਰਾ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਲੱਗ ਰਿਹਾ ਹੈ।

ਸਰਦਾਰ ਬਾਦਲ ਨੇ ਅੰਮ੍ਰਿਤਸਰ ਵਿਚ ਵਿਪਨ ਸ਼ਰਮਾ ਦੇ ਕਤਲ, ਅਕਾਲੀ ਸਰਪੰਚ ਦੇ ਪਤੀ ਹਰਕੀਰਤ ਸਿੰਘ ਦੇ ਕਤਲ, ਅਕਾਲੀ ਆਗੂ ਜੀਐਸ ਬੱਬੇਹਾਲੀ ਦੇ ਬੇਟੇ ਉੱਤੇ ਹੋਏ ਹਮਲੇ ਅਤੇ ਸੂਬੇ ਅੰਦਰ ਹਾਲ ਹੀ ਵਿਚ ਵਾਪਰੀਆਂ ਹੋਰ ਹਿੰਸਕ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਮੌਜੂਦਾ ਹਕੂਮਤ ਵੱਲੋਂ ਫੈਲਾਈ ਹਿੰਸਾ ਅਤੇ ਕੜਵਾਹਟ ਦੀ ਇੱਕ ਲੰਬੀ ਕੜੀ ਕਰਾਰ ਦਿੱਤਾ।

ਪੰਜਾਬ ਅੰਦਰ ਖਤਰਨਾਕ ਅਰਾਜਕਤਾ ਦਾ ਮਾਹੌਲ ਬਣਿਆ: ਬਾਦਲਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਮਨ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾ ਕੇ ਰੱਖਣ ਵਾਸਤੇ ਸਿਆਸੀ ਇੱਛਾ ਅਤੇ ਪ੍ਰਸਾਸ਼ਨਿਕ ਦ੍ਰਿੜਤਾ ਦੀ ਜਰੂਰਤ ਹੁੰਦੀ ਹੈ। ਅੱਜ ਪੰਜਾਬ ਵਿਚੋਂ ਇਹ ਦੋਵੇਂ ਚੀਜ਼ਾਂ ਖੰਭ ਲਾ ਕੇ ਉੱਡ ਗਈਆਂ ਲੱਗਦੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ,ਮੈਂ ਦਫਤਰ ਵਿਚ ਆਪਣੇ ਹਰ ਦਿਨ ਦੀ ਸ਼ੁਰੂਆਤ ਅਤੇ ਖਾਤਮਾ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਉੱਤੇ ਮੰਡਰਾਉਂਦੇ ਖਤਰਿਆਂ ਉੱਤੇ ਤਿੱਖੀ ਨਜ਼ਰ ਰੱਖਦਿਆਂ ਕਰਦਾ ਸੀ ਅਤੇ ਇਹਨਾਂ ਪਵਿੱਤਰ ਆਦਰਸ਼ਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਸੀ। ਪਰ ਪਿਛਲੇ 9 ਮਹੀਨਿਆਂ ਵਿਚ ਮੈਂ ਕਦੇਂ ਅਜਿਹੇ ਇੱਕ ਵੀ ਮੌਕੇ ਬਾਰੇ ਨਹੀ ਸੁਣਿਆ, ਜਦੋਂ ਸਿਆਸੀ ਲੀਡਰਸ਼ਿਪ ਅਤੇ ਸਿਵਲ ਤੇ ਪੁਲਿਸ ਪ੍ਰਸਾਸ਼ਨ ਨੇ ਇੱਕਠਿਆਂ ਬੈਠ ਕੇ ਸੂਬੇ ਅੰਦਰ ਅਮਨ ਅਤੇ ਫਿਰਕੂ ਸਦਭਾਵਨਾ ਦੀ ਸਥਿਤੀ ਬਾਰੇ ਗੌਰ ਕੀਤਾ ਹੋਵੇ।

ਸਾਬਕਾ ਮੁੱਖ ਮੰਤਰੀ ਨੇ ਫਿਰਕੂ ਰੰਗਤ ਵਾਲੀਆਂ ਘਟਨਾਵਾਂ ਵਿਚ ਹੋਏ ਵਾਧੇ ਉੱਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਘਟਨਾਵਾਂ ਨੇ ਸੂਬੇ ਅੰਦਰ ਸ਼ਾਂਤੀ ਲਈ ਖ਼ਤਰਾ ਖੜ•ਾ ਕਰ ਦਿੱਤਾ ਹੈ।

—PTC News

 

Related Post