ਵਿਦੇਸ਼ ਤੋਂ ਖਿੱਚ ਲਿਆਈ ਮੌਤ, ਕੁਝ ਦਿਨ ਪਹਿਲਾਂ ਪੰਜਾਬ ਪਰਤੇ ਨੌਜਵਾਨ ਦੀ ਦੋਸਤ ਸਣੇ ਹੋਈ ਮੌਤ

By  Jagroop Kaur February 9th 2021 01:32 PM

ਪਿੰਡ ਬੱਲੂਆਣ ਦੇ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਪੁਲਿਸ ਮੁਲਾਜ਼ਮ ਸਣੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਬਕੈਣਵਾਲਾ ਵਾਸੀ ਅਤੇ ਫਾਜ਼ਿਲਕਾ ਪੁਲਿਸ ’ਚ ਨਿਯੁਕਤ ਗਗਨਪ੍ਰੀਤ ਸਿੰਘ ਸਵੇਰੇ ਕਰੀਬ 5 ਵਜੇ ਆਪਣੇ ਸਾਥੀ ਜਗਮੀਤ ਸਿੰਘ ਵਾਸੀ ਮੀਰਾ ਸਾਂਗਲਾ ਦੇ ਨਾਲ ਕਾਰ ’ਚ ਸਵਾਰ ਹੋ ਕੇ ਬਠਿੰਡਾਂ ਵਲੋਂ ਆ ਰਹੇ ਸਨ ਕਿ ਪਿੰਡ ਬੱਲੂਆਣਾ ਦੇ ਨੇੜੇ ਇਕ ਕੈਂਟਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਸੜਕ ਕਿਨਾਰੇ ਇਕ ਦਰਖ਼ਤ ਨਾਲ ਟਕਰਾ ਗਈ।

ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ 

ਮਿਲੀ ਜਾਣਕਾਰੀ ਮੁਤਾਬਕ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਦੇ ਪੱਰਖਚੇ ਉੱਡ਼ ਗਏ ਅਤੇ ਦੋਵਾਂ ਦੀ ਦਰਦਾਨਕ ਮੌਤ ਹੋ ਗਈ। ਸੂਚਨਾ ਮਿਲਦੇ ਹੀ ਬੱਲੂਆਣਾ ਹਲਕੇ ਦੇ ਡੀ. ਐੱਸ. ਪੀ ਅਵਤਾਰ ਸਿੰਘ ਪੁਲਸ ਟੀਮ ਸਣੇ ਮੌਕੇਤ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਬਾਹਰ ਕਢਵਾਇਆ।ਪੁਲਿਸ ਨੇ ਦੱਸਿਆ ਕਿ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਿਆ। ਸਦਰ ਥਾਣਾ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Image result for car accident

ਪੜ੍ਹੋ ਹੋਰ ਖ਼ਬਰਾਂ :ਅੰਦੋਲਨ ਨੂੰ ਨਵੀਂ ਲੀਹ ਦੇਵੇਗੀ ਪੰਜਾਬ ‘ਚ ਹੋਣ ਵਾਲੀ ਮਹਾਪੰਚਾਇਤ

ਦੱਸਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੇ ਮਾਤਾ-ਪਿਤਾ ਆਸਟ੍ਰੇਲੀਆ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਜਗਮੀਤ ਆਸਟ੍ਰੇਲੀਆ ਤੋਂ ਪਰਤਿਆ ਸੀ। ਪੁਲਿਸ ਨੇ ਉਸ ਦੇ ਮਾਤਾ-ਪਿਤਾ ਨੂੰ ਸੂਚਨਾ ਦੇ ਦਿੱਤੀ ਹੈ, ਜੋ ਦੋ ਦਿਨ 'ਚ ਪਰਤ ਆਉਣਗੇ। ਉਸ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਹੋ ਸਕੇਗਾ। ਦੋਵੇਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡ ਬਕੈਣਵਾਲਾ ਤੇ ਮੀਰਾਂ ਸਾਂਗਲਾ 'ਚ ਸੋਗ ਦੀ ਲਹਿਰ ਹੈ।

Related Post