ਵੋਟ ਬੈਂਕ ਹਥਿਆਉਣ ਦੀ ਇੱਕ ਚਾਲਬਾਜ ਨੀਤੀ

By  Joshi October 5th 2017 11:03 AM -- Updated: October 5th 2017 11:58 AM

ਕਿਸਾਨਾਂ ਨਾਲ ਝੂਠੇ ਵਾਅਦੇ, ਵੋਟ ਬੈਂਕ ਹਥਿਆਉਣ ਦੀ ਇੱਕ ਚਾਲਬਾਜ ਨੀਤੀ?

Debt waiver Punjab farmers: ਗੱਲ ਜਦੋਂ ਵੋਟਾਂ ਦੀ ਆਉਂਦੀ ਹੈ ਤਾਂ ਕਈ ਤਰ੍ਹਾਂ ਦੇ ਵਾਅਦੇ, ਭਰੋਸੇ ਅਤੇ ਲੁਭਾਵਣੇ ਲਾਲਚ ਨਾਲ ਆਮ ਜਨਤਾ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨੀ ਹੁਣ ਆਮ ਜਹੀ ਹੱਲ ਹੋ ਗਈ ਹੈ। ਚੋਣ ਮੈਨੀਫੈਸਟੋ ਦਾ ਮੁੱਖ ਮਕਸਦ ਸੂਬੇ ਦੇ ਉਸ ਤਬਕੇ ਨੂੰ ਝਾਂਸੇ 'ਚ ਲੈਣਾ ਹੁੰਦਾ ਹੈ, ਜਿਸ ਕੋਲ ਜ਼ਿਆਦਾ ਵੋਟਾਂ ਮਿਲ ਸਕਦੀਆਂ ਹੋਣ, ਜਿਸ ਤੋਂ ਬਹੁਮਤ ਪ੍ਰਾਪਤ ਕੀਤੀ ਜਾ ਸਕਦੀ ਹੋਵੇ।

Debt waiver Punjab farmers: ਕਿਸਾਨਾਂ ਨਾਲ ਝੂਠੇ ਵਾਅਦੇ, ਵੋਟ ਬੈਂਕ ਹਥਿਆਉਣ ਦੀ ਇੱਕ ਚਾਲਬਾਜ ਨੀਤੀ?ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਇਹ ਵੋਟ ਬੈਂਕ ਕਿਸਾਨਾਂ ਨਾਲ ਜੁੜਿਆ ਹੂੰਦਾ ਹੈ। ਦਲਿਤ ਭਾਈਚਾਰੇ ਦੇ ਵੱਲ ਦੀ ਗੱਲ ਕਰਨ ਤੋਂ ਬਾਅਦ ਦੌਰ ਸ਼ੁਰੂ ਹੁੰਦਾ ਹੈ, ਕਿਸਾਨਾਂ ਨਾਲ ਲੁਭਾਵਣੇ ਵਾਅਦੇ ਕਰਨ ਦਾ।Debt waiver Punjab farmers: ਕਿਸਾਨਾਂ ਨਾਲ ਝੂਠੇ ਵਾਅਦੇ, ਵੋਟ ਬੈਂਕ ਹਥਿਆਉਣ ਦੀ ਇੱਕ ਚਾਲਬਾਜ ਨੀਤੀ?ਸਰਕਾਰਾਂ ਵੱਲੋਂ ਕਰਜ਼ਾ ਮੁਆਫੀ ਤੋਂ ਲੈ ਕੇ ਮੁਫਤ ਬਿਜਲੀ ਜਹੇ ਵਾਅਦੇ ਕਰ ਕੇ ਕਿਸਾਨ ਭਾਈਚਾਰੇ ਨੂੰ ਸੰਘਰਸ਼ ਭਰੇ ਸਮੇਂ ਤੋਂ ਬਾਹਰ ਕੱਢਣ ਦਾ ਭਰੋਸਾ ਦਵਾਇਆ ਜਾਂਦਾ ਹੈ। ਕਿਸਾਨ ਭਾਈਚਾਰੇ ਵੱਲੋਂ ਜਗ੍ਹਾ-ਜਗ੍ਹਾ ਹੋ ਰਹੇ ਰੋਸ ਅਤੇ ਭਾਸ਼ਣਾਂ ਵਿੱਚ ਕਿਸਾਨ ਯੂਨੀਅਨਾਂ ਨੇ ਸਵਾਲ ਕੀਤਾ ਹੈ ਕਿ ਕਰਜ਼ਾ ਮੁਆਫੀ ਨੂੰ ਮੁੱਖ ਮੁੱਦਾ ਬਣਾ ਕੇ ਵੋਟਾਂ ਬਟੋਰਨ ਵਾਲੀ ਇਸ ਪਾਰੀ ਦੇ ਮੋਹਤਬਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਵਲ ੨ ਲੱਖ ਨਾਲ ਸਬਰ ਕਰਨ ਦੀ ਸਲਾਹ ਦੇਣੀ ਵੈਸੇ ਤਾਂ ਸ਼ੋਭਾ ਨਹੀਂ ਦਿੰਦੀ ਪਰ ਸਾਡੇ ਕੋਲ ਇਸ ਨਾਲ ਸਬਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਪਿਆ ਦਿਸਦਾ। Debt waiver Punjab farmers: ਕਿਸਾਨਾਂ ਨਾਲ ਝੂਠੇ ਵਾਅਦੇ, ਵੋਟ ਬੈਂਕ ਹਥਿਆਉਣ ਦੀ ਇੱਕ ਚਾਲਬਾਜ ਨੀਤੀ?ਉਹਨਾਂ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ ਕਰਜ਼ਾ ਮੁਆਫੀ ਕਿਉਂ ਨਹੀਂ ਕੀਤੀ ਗਈ, ਮੁੱਦਾ ਇਹ ਹੈ ਕਿ ਕਰਜ਼ਾ ਮੁਆਫੀ ਲਈ ਅਸਮਰੱਥ ਹੋਣ ਦੇ ਬਾਵਜੂਦ ਝੂਠੇ ਵਾਅਦੇ ਕਿਉਂ ਕੀਤੇ ਗਏ। ਵੱਡੇ ਵੱਡੇ ਮਾਹਿਰਾਂ ਨਾਲ ਬੈਠ ਕੇ ਆਖਿਰ ਚੋਣ ਤੋਂ ਪਹਿਲਾਂ ਇਹ ਸਲਾਹ ਤਾਂ ਕੀਤੀ ਹੀ ਗਈ ਹੋਵੇਗੀ ਕਿ ਕਿਵੇਂ ਇਹਨਾਂ ਵਾਅਦਿਆਂ ਨੂੰ ਨੋਰੇ ਚਾੜਣਾ ਹੈ, ਪੈਸਾ ਕਿੱਥੋਂ ਆਵੇਗਾ, ਕਿੱਥੇ ਨਿਵੇਸ਼ ਹੋਵੇਗਾ? ਜੇਕਰ ਇੰਝ ਕੀਤਾ ਗਿਆ ਸੀ ਤਾਂ ਫਿਰ ਹੁਣ ਕਿਸਾਨਾਂ ਨੂੰ ਕੇਵਲ ੨ ਲੱੱਖ ਨਾਲ ਆਪਣਾ ਮੂੰਹ ਬੰਦ ਰੱਖਣ ਲਈ ਕਿਉਂ ਕਿਹਾ ਜਾ ਰਿਹਾ ਹੈ?

ਜੇਕਰ ਨਹੀਂ ਕੀਤਾ ਗਿਆ ਸੀ ਤਾਂ ਵਾਅਦੇ ਕਿਉਂ ਕੀਤੇ ਗਏ ਸਨ?Debt waiver Punjab farmers: ਕਿਸਾਨਾਂ ਨਾਲ ਝੂਠੇ ਵਾਅਦੇ, ਵੋਟ ਬੈਂਕ ਹਥਿਆਉਣ ਦੀ ਇੱਕ ਚਾਲਬਾਜ ਨੀਤੀ?ਉਹਨਾਂ ਰੋਸ ਜਤਾਇਆ ਅਤੇ ਕਿਹਾ ਜੇਕਰ ਅੱਜ ਕੈਪਟਨ ਸਰਕਾਰ ਨੂੰ ਇਹ ਯਾਦ ਆ ਰਿਹਾ ਹੈ ਕਿ ਪੰਜਾਬ 'ਚ ਇੰਨ੍ਹੇ ਕਿਸਾਨ ਹਨ, ਅਤੇ ਇੰਨ੍ਹੇ ਕਰੋੜ ਦੇ ਕਰਜ਼ਾ ਮੁਆਫੀ ਦੀ ਸਮਰੱਥਾ ਪੰਜਾਬ ਕੋਲ ਨਹੀਂ ਹੈ ਤਾਂ ਕੀ ਸਮੁੱਚਾ ਕਿਸਾਨ ਭਾਈਚਾਰਾ ਇਹ ਸਮਝ ਲਵੇ ਕਿ ਕਰਜ਼ਾ ਮੁਆਫੀ ਇੱਕ ਸ਼ੁਰਲੀ ਮਾਤਰ ਸੀ, ਜੋ ਸਿਰਫ ਚੋਣਾਂ ਰੂਪੀ ਤਿਉਹਾਰ 'ਚ ਚੱਲਣੀ ਸੀ?

ਕਿਸਾਨ ਭਾਈਚਾਰੇ ਦੇ ਇਸ ਰੋਸ ਦਾ ਹੱਲ ਕੱਢਣ ਦੀ ਹੁਣ ਕਾਂਗਰਸ ਸਰਕਾਰ ਕੀ ਕੋਸ਼ਿਸ਼ ਕਰਦੀ ਹੈ ਇਹ ਦੇਖਣਾ ਹੋਵੇਗਾ। ਉਮੀਦ ਹੈ ਕਿ ਇਸ ਵਾਰ ਸਿਰਫ ਜਵਾਬੀ ਕਾਰਵਾਈ ਨਹੀਂ ਹੋਵੇਗੀ, ਐਕਸ਼ਨ ਵੀ ਲਿਆ ਜਾਵੇਗਾ।

—PTC News

Related Post