ਦੀਪਿਕਾ ਅਤੇ ਰਣਬੀਰ ਦਾ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਇਆ ਆਨੰਦ ਕਾਰਜ

By  Jashan A November 15th 2018 09:15 PM -- Updated: November 15th 2018 10:14 PM

ਦੀਪਿਕਾ ਅਤੇ ਰਣਬੀਰ ਦਾ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਇਆ ਆਨੰਦ ਕਾਰਜ,ਦੀਪਿਕਾ ਰਣਬੀਰ ਬਾਲੀਵੁੱਡ ਦੇ ਦੋ ਸਭ ਤੋਂ ਚਰਚਿਤ ਲਵ ਬਰ੍ਡ੍ਸ ਹੁਣ ਪੱਕੇ ਤੌਰ 'ਤੇ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਜਿਸ ਦੌਰਾਨ ਦੀਪਿਕਾ ਪਾਦੁਕੋਣ ਅਤੇ ਰਣਬੀਰ ਸਿੰਘ ਦਾ ਸਿੱਖ ਰਹਿਤ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਨੇ ਇਹ ਆਨੰਦ ਕਾਰਜ ਕਰਵਾਇਆ।

ranveer singh ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 4 ਵਜੇ ਦੇ ਕਰੀਬ ਆਨੰਦ ਕਾਰਜ ਦੀ ਰਸਮ ਨਿਭਾਈ ਗਈ।ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਦੇ ਜਥੇ ਨੇ ਆਨੰਦ ਕਾਰਜ ਦੀਆਂ ਰਸਮਾਂ ਕਰਵਾਈਆਂ। ਇਸ ਮੌਕੇ ਹਰਸ਼ਦੀਪ ਕੌਰ ਨੇ ਵੀ ਸ਼ਬਦ ਗਾਇਨ ਕੀਤਾ ਅਤੇ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਮਿਲੀ ਜਾਣਕਾਰੀ ਅਨੁਸਾਰ ਆਨੰਦ ਕਾਰਜ ਸਮੇਂ ਦੀਪਿਕਾ ਅਤੇ ਰਣਬੀਰ ਦੇ ਸਿਰਫ ਪਰਿਵਾਰਿਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

deepikaਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਨੰਦ ਕਾਰਜ ਦੀਆਂ ਰਸਮਾਂ ਮੌਕੇ ਕਿਸੇ ਨੂੰ ਵੀ ਮੋਬਾਈਲ ਫੋਨ ਵਰਤੋਂ ਨਹੀਂ ਕਰਨ ਦਿੱਤੀ ਗਈ। ਇਸ ਮੌਕੇ ਦੀਪਿਕਾ ਪਾਦੂਕੋਣ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ ਉੱਥੇ ਹੀ ਰਣਬੀਰ ਸਿੰਘ ਵੀ ਕੁੜਤੇ 'ਤੇ ਸ਼ੇਰਵਾਨੀ 'ਚ ਪੂਰੇ ਤਰਾਂ ਤਹਿਲਕਾ ਮਚਾ ਰੱਖਿਆ ਸੀ।ਦੀਪਿਕਾ ਲਾਲ ਰੰਗ ਦੇ ਲਹਿੰਗੇ 'ਚ ਨਜ਼ਰ ਆਈ।

deepikaਰਣਬੀਰ ਸਿੰਘ ਵੀ ਲਾਲ ਰੰਗ ਦੀ ਸ਼ੇਰਵਾਂਨੀ ਪਾਈ ਸੀ। ਦੱਸ ਦਈਏ ਇਹਨਾਂ ਲਵ ਬਰ੍ਡ੍ਸ ਨੇ ਇੱਕ ਨਹੀਂ ਬਲਕਿ ਦੋ ਦੋ ਰੀਤੀ ਰਿਵਾਜ਼ਾਂ ਨਾਲ ਆਪਣੇ ਪਿਆਰ ਨੂੰ ਪ੍ਰਵਾਨ ਚੜ੍ਹਾਇਆ। ਜਿਥੇ ਪਹਿਲਾਂ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਹੋਇਆ ਉਥੇ ਹੀ ਬਾਅਦ ਵਿੱਚ ਇਸ ਜੋੜੀ ਦਾ ਆਨੰਦ ਕਾਰਜ ਕਰਵਾਇਆ ਗਿਆ।

marriageਜਿਸ ਆਲੀਸ਼ਾਨ ਹੋਟਲ 'ਚ ਦੀਪਿਕਾ ਤੇ ਰਣਬੀਰ ਵਿਆਹ ਦੇ ਬੰਧਨ 'ਚ ਬੱਝੇ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਹ ਹੋਟਲ ਵੇਖਣ 'ਚ ਕਿਸੇ ਰਾਜਮਹਿਲ ਤੋਂ ਘੱਟ ਨਹੀਂ ਜਾਪ ਰਿਹਾ। ਹੋਟਲ 'ਚ ਦੀਪਿਕਾ ਤੇ ਰਣਬੀਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਕਈ ਵੱਡੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਦੱਸ ਦੇਈਏ ਕਿ 15 ਨਵੰਬਰ ਦਾ ਇੰਤਜ਼ਾਮ ਪਹਿਲੇ ਦਿਨ ਤੋਂ ਬਿਲਕੁਲ ਵੱਖਰੇ ਢੰਗ ਨਾਲ ਕੀਤਾ ਗਿਆ ਸੀ।

—PTC News

Related Post