ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਲੱਗੀ ਭਿਆਨਕ ਅੱਗ ,ਮਰੀਜ਼ਾਂ ਨੂੰ ਵੈਂਟੀਲੇਟਰ ਸਮੇਤ ਕੀਤਾ ਸ਼ਿਫਟ

By  Shanker Badra August 17th 2019 07:39 PM

ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਲੱਗੀ ਭਿਆਨਕ ਅੱਗ ,ਮਰੀਜ਼ਾਂ ਨੂੰ ਵੈਂਟੀਲੇਟਰ ਸਮੇਤ ਕੀਤਾ ਸ਼ਿਫਟ:ਨਵੀਂ ਦਿੱਲੀ : ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਹਸਪਤਾਲ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਲੱਗੀ ਹੈ। ਇਸ ਦੌਰਾਨ ਅੱਗ ਟੀਚਿੰਗ ਬਲਾਕ ਦੂਸਰੀ ਮੰਜ਼ਿਲ 'ਤੇ ਲੱਗੀ ਹੈ, ਜਿਸ ਦੀ ਲਪੇਟ 'ਚ ਲੈਬ ਤੇ ਆਫਿਸ ਆ ਗਏ ਹਨ।ਓਥੇ ਅੱਗ ਲੱਗਣ ਤੋਂ ਬਾਅਦ ਸੰਸਥਾ ਦੇ ਬਾਹਰ ਵੀ ਧੂੰਆਂ ਦਿਖਾਈ ਦੇ ਰਿਹਾ ਹੈ।

 Delhi AIIMS Emergency Ward Near Massive fire ,Shift patients with ventilators ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਲੱਗੀ ਭਿਆਨਕ ਅੱਗ , ਮਰੀਜ਼ਾਂ ਨੂੰ ਵੈਂਟੀਲੇਟਰ ਸਮੇਤ ਕੀਤਾ ਸ਼ਿਫਟ

ਸੂਤਰਾਂ ਅਨੁਸਾਰ ਇਸ ਬਲਾਕ ਦੇ ਏਬੀ- 1 ਅਤੇ ਏਬੀ -2 ਦੇ ਵਾਰਡਾਂ ਵਿੱਚ ਦਾਖਲ 80 ਦੇ ਕਰੀਬ ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਨਾਲ 40 ਮਰੀਜ਼ਾਂ ਨੂੰ ਓਰਥੋ ਵਾਰਡ ਤੋਂ ਤਬਦੀਲ ਕੀਤਾ ਗਿਆ ਹੈ। ਡਾਕਟਰਾਂ ਦੇ ਅਨੁਸਾਰ, ਚੋਟੀ ਦੀਆਂ ਦੋ ਮੰਜ਼ਲਾਂ ਉੱਤੇ 100 ਤੋਂ ਵੱਧ ਮਰੀਜ਼ ਸਨ। ਇਸ ਦੇ ਨਾਲ ਹੀ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਇਸ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਤੋਂ ਬਾਅਦ ਮਰੀਜ਼ਾਂ ਨੂੰ ਵੈਂਟੀਲੇਟਰ ਸਮੇਤ ਸ਼ਿਫਟ ਕਰ ਦਿੱਤਾ ਗਿਆ ਹੈ।

Delhi AIIMS Emergency Ward Near Massive fire ,Shift patients with ventilators ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਲੱਗੀ ਭਿਆਨਕ ਅੱਗ , ਮਰੀਜ਼ਾਂ ਨੂੰ ਵੈਂਟੀਲੇਟਰ ਸਮੇਤ ਕੀਤਾ ਸ਼ਿਫਟ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਤਲੁਜ ਦਰਿਆ ’ਚ ਛੱਡਿਆ ਭਾਖੜਾ ਡੈਮ ਦਾ ਪਾਣੀ , ਨਾਲ ਲਗਦੇ ਪਿੰਡਾਂ ‘ਤੇ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ

ਇਸ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਦੌਰਾਨ ਅੱਗ ਲੱਗਣ ਤੋਂ ਬਾਅਦ ਹੜਕੰਪ ਮਚਿਆ ਹੋਇਆ ਹੈ। ਏਮਜ਼ ਹਸਪਤਾਲ 'ਚ ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ।ਇਸ ਬਾਰੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਫ਼ਿਲਹਾਲ ਕੁਝ ਨਹੀਂ ਬੋਲ ਰਹੇ ਹਨ।

-PTCNews

Related Post