ਦਿੱਲੀ ਹਵਾਈ ਅੱਡੇ 'ਤੇ ਖੜੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ ,ਮੁਰੰਮਤ ਦੌਰਾਨ ਵਾਪਰਿਆ ਹਾਦਸਾ

By  Shanker Badra April 25th 2019 02:46 PM -- Updated: April 25th 2019 02:53 PM

ਦਿੱਲੀ ਹਵਾਈ ਅੱਡੇ 'ਤੇ ਖੜੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ ,ਮੁਰੰਮਤ ਦੌਰਾਨ ਵਾਪਰਿਆ ਹਾਦਸਾ:ਨਵੀਂ ਦਿੱਲੀ : ਦੇਸ਼ ਦੇ ਰਾਜਧਾਨੀ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ।ਜਾਣਕਾਰੀ ਮੁਤਾਬਕ ਹਵਾਈ ਅੱਡੇ 'ਤੇ ਖੜੇ ਇੱਕ ਏਅਰ ਇੰਡੀਆ ਦੇ ਜਹਾਜ਼ 'ਚ ਅੱਗ ਲੱਗ ਗਈ ਹੈ।ਜਦੋਂ ਇਹ ਹਾਦਸਾ ਵਾਪਰਿਆ ਹੈ ਤਾਂ ਉਸ ਸਮੇਂ ਜਹਾਜ਼ 'ਚ ਕੋਈ ਵੀ ਯਾਤਰੀ ਨਹੀਂ ਸੀ ਅਤੇ ਉਸਦੀ ਮੁਰੰਮਤ ਕੀਤੀ ਜਾ ਰਹੀ ਸੀ।

Delhi Airport Air India Plane Work Repair During Fire ਦਿੱਲੀ ਹਵਾਈ ਅੱਡੇ 'ਤੇ ਖੜੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ ,ਮੁਰੰਮਤ ਦੌਰਾਨ ਵਾਪਰਿਆ ਹਾਦਸਾ

ਇਹ ਅੱਗ ਜਹਾਜ਼ ਦੇ ਪਿਛਲੇ ਹਿੱਸੇ 'ਚ ਲੱਗੀ ਸੀ ਅਤੇ ਤੁਰੰਤ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।ਇਸ ਜਹਾਜ਼ ਨੇ ਮੁਰੰਮਤ ਦੇ ਬਾਅਦ ਉਡਾਣ ਭਰਨੀ ਸੀ ਪਰ ਅੱਗ ਲੱਗਣ ਦੇ ਕਾਰਨ ਇਸ ਉਡਾਣ ਨੂੰ ਤੁਰੰਤ ਹੀ ਰੱਦ ਕੀਤਾ ਗਿਆ।

Delhi Airport Air India Plane Work Repair During Fire ਦਿੱਲੀ ਹਵਾਈ ਅੱਡੇ 'ਤੇ ਖੜੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ ,ਮੁਰੰਮਤ ਦੌਰਾਨ ਵਾਪਰਿਆ ਹਾਦਸਾ

ਦੱਸ ਦੇਈਏ ਕਿ ਏਅਰ ਇੰਡੀਆ ਦਾ ਇਹ ਜਹਾਜ਼ ਦਿੱਲੀ ਤੋਂ ਸੈਨ ਫਰਾਂਸਿਸਕੋ(ਬੋਇੰਗ 777) ਜਾਣ ਵਾਲਾ ਸੀ ਕਿ ਏਅਰਕੰਡੀਸ਼ਨ ਦੀ ਮੁਰੰਮਤ ਦੇ ਦੌਰਾਨ ਆਕਸੀਲੇਰੀ ਪਾਵਰ ਯੂਨਿਟ (ਏ.ਪੀ.ਯੂ) 'ਚ ਅੱਗ ਲੱਗ ਗਈ। ਹਾਲਾਂਕਿ, ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

-PTCNews

Related Post