Delhi Election Results 2020: ਮਨੋਜ ਤਿਵਾਰੀ ਬੋਲੇ, 48 ਨਹੀਂ 55 ਸੀਟਾਂ ਲੈ ਸਕਦੀ ਹੈ BJP

By  Jashan A February 11th 2020 08:30 AM -- Updated: February 14th 2020 03:28 PM

ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਜਿੱਤ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਨਰਵਸ ਨਹੀਂ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਇਹ ਦਿਨ ਭਾਜਪਾ ਲਈ ਚੰਗਾ ਰਹੇਗਾ। ਤਿਵਾਰੀ ਨੇ ਕਿਹਾ ਕਿ ਅੱਜ ਅਸੀਂ ਦਿੱਲੀ 'ਚ ਸੱਤਾ 'ਚ ਆਉਣ ਵਾਲੇ ਹਾਂ, ਉਹਨਾਂ ਕੇ ਕਿਹਾ ਕਿ ਜੇ ਅਸੀਂ ਸਰਕਾਰ ਬਣਾਉਣ 'ਚ ਕਾਮਯਾਬ ਹੋਏ ਤਾਂ ਤੁਹਾਨੂੰ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ।

ਇਸ ਦੌਰਾਨ ਤਿਵਾਰੀ ਨੇ ਦਿਲੀ ਚੋਣਾਂ 'ਚ 48 ਨਹੀਂ 55 ਸੀਟਾਂ 'ਤੇ ਜਿੱਤ ਦਾ ਅੰਕੜਾ ਪਹੁੰਚਾਣ ਦਾ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਨ੍ਹਾਂ ਚੋਣਾਂ 'ਚ ਕੁੱਲ 672 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਉਨ੍ਹਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ 'ਚ ਬੰਦ ਹੈ, ਜਿਸ ਦਾ ਫੈਸਲਾ ਅੱਜ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ 70 ਵਿਧਾਨ ਸਭਾ ਸੀਟਾਂ ਲਈ ਸ਼ਨੀਵਾਰ ਨੂੰ ਹੋਈ ਵੋਟਿੰਗ ਦੇ ਲਈ ਦਿੱਲੀ 'ਚ ਕਰੀਬ 2700 ਪੋਲਿੰਗ ਸਟੇਸ਼ਨ ਅਤੇ 13 ਹਜ਼ਾਰ ਬੂਥ ਬਣਾਏ ਗਏ ਸੀ, ਉਥੇ ਹੀ ਵੋਟਾਂ ਦੀ ਗਿਣਤੀ ਦੇ ਲਈ ਕਰੀਬ 21 ਕੇਂਦਰ ਬਣਾਏ ਗਏ ਹਨ।

https://twitter.com/AHindinews/status/1227054679319666689?s=20

ਜ਼ਿਕਰਯੋਗ ਹੈ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਨ੍ਹਾਂ ਚੋਣਾਂ 'ਚ ਕੁੱਲ 672 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਉਨ੍ਹਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ 'ਚ ਬੰਦ ਹੈ, ਜਿਸ ਦਾ ਫੈਸਲਾ ਅੱਜ ਹੋਵੇਗਾ।

-PTC News

Related Post