ਦਿੱਲੀ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, 14 ਟਰੇਨਾਂ ਲੇਟ, ਯਾਤਰੀ ਪ੍ਰੇਸ਼ਾਨ

By  Jashan A January 8th 2019 06:19 PM

ਦਿੱਲੀ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, 14 ਟਰੇਨਾਂ ਲੇਟ, ਯਾਤਰੀ ਪ੍ਰੇਸ਼ਾਨ,ਨਵੀਂ ਦਿੱਲੀ: ਦਿਨ ਪੈ ਰਹੀ ਸੰਘਣੀ ਧੁੰਦ 'ਤੇ ਠੰਡ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਲੋਕਾਂ ਨੂੰ ਠੰਡ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਤਰ੍ਹਾਂਦ ਕਾਰਨ ਲੋਕਾਂ ਦੇ ਕੰਮਕਾਜ ਠੱਪ ਹੋ ਰਹੇ ਹਨ, ਉਥੇ ਹੀ ਆਵਾਜਾਈ 'ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

train ਦਿੱਲੀ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, 14 ਟਰੇਨਾਂ ਲੇਟ, ਯਾਤਰੀ ਪ੍ਰੇਸ਼ਾਨ

ਭਾਵੇ ਸੜਕੀ ਆਵਾਜਾਈ ਦੀ ਗੱਲ ਕੀਤੀ ਜਾਵੇ ਜਾ ਰੇਲ ਆਵਾਜਾਈ ਦੀ ਦੋਵੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਜਿਸ ਦੌਰਾਨ 14 ਟ੍ਰੇਨਾਂ ਆਪਣੇ ਸਮੇਂ ਤੋਂ ਲੇਟ ਚੱਲ ਰਹੀਆਂ ਹਨ।

ਹੋਰ ਪੜ੍ਹੋ:ਅੱਜ ਤੋਂ ਇਸ ਕਾਰਨ 5 ਦਿਨ ਨਹੀਂ ਖੁੱਲ੍ਹਣਗੇ ਬੈਂਕ, ਜਾਣੋ ਮਾਮਲਾ

ਰਾਂਚੀ-ਦਿੱਲੀ, ਜੈਨਗਰ-ਆਨੰਦ ਵਿਹਾਰ ਗਰੀਬ ਰੱਥ, ਫਰੱਕਾ ਐਕਸਪ੍ਰੈੱਸ, ਪੂਰਬੀ ਐਕਸਪ੍ਰੈੱਸ, ਸਿਯਾਲਦਾਹ ਰਾਜਧਾਨੀ ਉਨ੍ਹਾਂ ਟਰੇਨਾਂ ਵਿਚ ਸ਼ਾਮਲ ਹੈ, ਜੋ ਤੈਅ ਸਮੇਂ ਤੋਂ ਦੇਰੀ ਨਾਲ ਚਲ ਰਹੀਆਂ ਹਨ। ਜਿਸ ਕਾਰਨ ਮੁਸਾਫਰ ਪਰੇਸ਼ਾਨ ਹੋ ਰਹੇ ਹਨ।

train ਦਿੱਲੀ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, 14 ਟਰੇਨਾਂ ਲੇਟ, ਯਾਤਰੀ ਪ੍ਰੇਸ਼ਾਨ

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚ ਸੰਘਣੀ ਧੁੰਦ ਛਾਈ ਰਹੇਗੀ। ਜਿਸ ਕਾਰਨ ਯਾਤਰੀਆਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਠੰਡ ਕੈਂ ਆਮ ਜਨਜੀਵਨ 'ਤੇ ਵੀ ਵਧੇਰੇ ਅਸਰ ਪਵੇਗਾ।

-PTC News

Related Post