ਦਿੱਲੀ ਨਗਰ ਨਿਗਮ ਨਾਲ ਮਤਰੇਆ ਸਲੂਕ ਕਰ ਰਹੀ ਦਿੱਲੀ ਸਰਕਾਰ : ਅਮਿਤ ਸ਼ਾਹ

By  Ravinder Singh March 30th 2022 06:56 PM

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ (ਸੋਧ) ਬਿੱਲ, 2022 ਨੂੰ ਲੋਕ ਸਭਾ ਵਿੱਚ ਵਿਚਾਰਨ ਅਤੇ ਪਾਸ ਕਰਨ ਲਈ ਭੇਜਿਆ, ਜੋ ਕਿ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਨੂੰ ਇਕੱਠਾ ਕਰੇਗਾ।

ਦਿੱਲੀ ਨਗਰ ਨਿਗਮ ਨਾਲ ਮਤਰੇਆ ਸਲੂਕ ਕਰ ਰਹੀ ਦਿੱਲੀ ਸਰਕਾਰ : ਅਮਿਤ ਸ਼ਾਹਸੂਬਾ ਸਰਕਾਰ ਉਤੇ "ਮਤਰੇਈ ਮਾਂ ਵਾਲਾ" ਸਲੂਕ ਕਰਨ ਦਾ ਦੋਸ਼ ਲਗਾਉਂਦੇ ਹੋਏ ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦਾ ਨਾਮ ਲਏ ਬਿਨਾਂ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ ਦਾ ਮਕਸਦ ਸਿਰਫ਼ ਤਿੰਨ ਨਿਗਮਾਂ ਨੂੰ ਇੱਕ ਕਰਨਾ ਹੈ।

ਦਿੱਲੀ ਨਗਰ ਨਿਗਮ ਨਾਲ ਮਤਰੇਆ ਸਲੂਕ ਕਰ ਰਹੀ ਦਿੱਲੀ ਸਰਕਾਰ : ਅਮਿਤ ਸ਼ਾਹ

ਤਿੰਨ ਐਮਸੀਜ਼ ਸਬੰਧੀ ਗੱਲ ਕਰਦੇ ਹੋਏ, ਸ਼ਾਹ ਨੇ ਕਿਹਾ ਜਦੋਂ ਇੱਕ (ਐਮਸੀ) ਸਰਪਲੱਸ ਵਿੱਚ ਹੈ, ਦੂਜੀਆਂ ਦੋ ਨੂੰ ਦੇਣਦਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ, ਤਿੰਨਾਂ ਕਾਰਪੋਰੇਸ਼ਨਾਂ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਚਲਾਇਆ ਜਾਂਦਾ ਹੈ, ਉਸਨੇ ਇਕਸਾਰਤਾ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਦਿੱਲੀ ਨਗਰ ਨਿਗਮ ਨਾਲ ਮਤਰੇਆ ਸਲੂਕ ਕਰ ਰਹੀ ਦਿੱਲੀ ਸਰਕਾਰ : ਅਮਿਤ ਸ਼ਾਹਗ੍ਰਹਿ ਮੰਤਰੀ ਨੇ ਕਿਹਾ ਕਿ ਰਾਜਧਾਨੀ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀਆਂ ਨਾਗਰਿਕ ਸੁਵਿਧਾਵਾਂ ਹਰ ਪਾਸੇ ਉਪਲਬਧ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਅਮਿਤ ਸ਼ਾਹ ਨੇ ਦੱਸਿਆ ਕਿ ਇਹ ਤਿੰਨੋਂ ਨਿਗਮਾਂ ਪਹਿਲਾਂ ਇਕ ਹੀ ਸਨ ਇਨ੍ਹਾਂ ਨੂੰ ਬਾਅਦ ਵਿੱਚ ਵੱਖ-ਵੱਖ ਕਰ ਦਿੱਤਾ ਗਿਆ। ਇਸ ਵਿਊਂਤ ਦਾ ਕੋਈ ਫਾਇਦਾ ਨਹੀਂ ਹੋਇਆ ਉਲਟਾ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਰਾਏ ਹੈ ਕਿ ਤਿੰਨੋਂ ਨਿਗਮਾਂ ਦੇ ਰਲੇਵਾਂ ਕਰ ਕੇ ਪਹਿਲਾਂ ਵਰਗੀ ਸਥਿਤੀ ਬਣਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟ

Related Post