ਸਾਂਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਦਿੱਲੀ 'ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ, ਜਾਣੋ ਮਾਮਲਾ

By  Jashan A November 17th 2019 10:25 AM

ਸਾਂਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਦਿੱਲੀ 'ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ, ਜਾਣੋ ਮਾਮਲਾ,ਨਵੀਂ ਦਿੱਲੀ: ਦਿੱਲੀ 'ਚ ਭਾਜਪਾ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦੇ ਗੁੰਮਸ਼ੁਦਗੀ ਦੇ ਆਈ.ਟੀ.ਓ. ਖੇਤਰ 'ਚ ਪੋਸਟਰ ਲਗਾਏ ਗਏ ਹਨ। ਇਹਨਾਂ ਪੋਸਟਰਾਂ ਦੇ ਹੇਠਾਂ ਲਿਖਿਆ ਗਿਆ ਹੈ ਕਿ ਕੀ ਤੁਸੀਂ ਇਹਨਾਂ ਨੂੰ ਕਦੇ ਦੇਖਿਆ? ਆਖਰੀ ਵਾਰ ਇਹਨਾਂ ਨੂੰ ਜਲੇਬੀ ਖਾਂਦੇ ਹੋਏ ਇੰਦੌਰ 'ਚ ਦੇਖਿਆ ਗਿਆ ਸੀ। ਪੂਰੀ ਦਿੱਲੀ ਇਹਨਾਂ ਨੂੰ ਲੱਭ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ 15 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਸ਼ਹਿਰੀ ਵਿਕਾਸ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੱਲੋਂ ਰੱਖੀ ਗਈ ਮੀਟਿੰਗ ਵਿਚ ਹਾਜ਼ਰ ਨਹੀਂ ਹੋਏ ਸਨ। ਜਿਸ ਸਬੰਧੀ ਕੁੱਝ ਲੋਕਾਂ ਵਲੋਂ ਇਹ ਪੋਸਟਰ ਲਗਾਏ ਗਏ ਹਨ।

ਹੋਰ ਪੜ੍ਹੋ: ਸਿੱਖਿਆ ਵਿਭਾਗ ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਨੋਟਿਸ

https://twitter.com/ANI/status/1195904533722873856?s=20

ਜਦੋਂ ਮੀਟਿੰਗ 'ਚ ਨਾ ਪਹੁੰਚਣ ਲਈ ਗੰਭੀਰ ਦੀ ਸੋਸ਼ਲ ਮੀਡੀਆ 'ਤੇ ਅਲੋਚਨਾ ਕੀਤੀ ਗਈ, ਤਾਂ ਉਸ ਨੇ ਕਿਹਾ,' ਮੇਰਾ ਕੰਮ ਆਪਣੇ ਆਪ ਬੋਲੇਗਾ। ਜੇ ਮੇਰੇ ਨਾਲ ਬਦਸਲੂਕੀ ਕਰਕੇ ਦਿੱਲੀ ਦਾ ਪ੍ਰਦੂਸ਼ਣ ਘੱਟ ਜਾਵੇ, ਤਾਂ ਤੁਸੀਂ ਮੇਰੇ ਨਾਲ ਜੰਮ ਕੇ ਬਦਸਲੂਕੀ ਕਰੋ।

-PTC News

Related Post