Air India ਦਾ ਪਾਇਲਟ ਨਿਕਲਿਆ ਕੋਰੋਨਾ ਪਾਜ਼ੀਟਿਵ, ਦਿੱਲੀ ਤੋਂ ਮਾਸਕੋ ਜਾ ਰਹੀ ਉਡਾਣ ਵਾਪਸ ਪਰਤੀ

By  Shanker Badra May 30th 2020 04:50 PM

Air India ਦਾ ਪਾਇਲਟ ਨਿਕਲਿਆ ਕੋਰੋਨਾ ਪਾਜ਼ੀਟਿਵ, ਦਿੱਲੀ ਤੋਂ ਮਾਸਕੋ ਜਾ ਰਹੀ ਉਡਾਣ ਵਾਪਸ ਪਰਤੀ:ਨਵੀਂ ਦਿੱਲੀ : ਏਅਰ ਇੰਡੀਆ ਦੀ ਉਡਾਣ (ਏਆਈ -1945) ਵੰਦੇ ਭਾਰਤ ਮਿਸ਼ਨ ਤਹਿਤ ਦਿੱਲੀ ਤੋਂ ਮਾਸਕੋ ਜਾ ਰਹੀ ਸੀ। ਜਿਸ ਨੂੰ ਅੱਧੇ ਰੱਸਤੇ ਤੋਂ ਵਾਪਿਸ ਦਿੱਲੀ ਬੁਲਾ ਲਿਆ ਗਿਆ ਹੈ ਕਿਉਂਕਿ ਜਹਾਜ਼ ਦੇ ਪਾਇਲਟ ਦੀ ਕੋਰੋਨਾ ਵਾਇਰਸ ਟੈਸਟ ਰਿਪੋਰਟ ਪਾਜ਼ੀਟਿਵ ਆਈ ਸੀ। ਇਹ ਉਡਾਣਾ ਲੌਕਡਾਊਨ ਕਾਰਨ ਫਸੇ ਭਾਰਤੀਆਂ ਨੂੰ ਕੱਢਣ ਲਈ ਜਾ ਰਹੀ ਸੀ।

ਅਧਿਕਾਰੀਆਂ ਮੁਤਾਬਿਕ ਜਦੋਂ ਗਰਾਊਂਡ ਸਟਾਫ ਵਲੋਂ ਪਾਇਆ ਗਿਆ ਕਿ ਉਡਾਣ ਦਾ ਪਾਇਲਟ ਕੋਰੋਨਾ ਵਾਇਰਸ ਤੋਂ ਪੀੜਤ ਹੈ ਤਾਂ ਉਡਾਣ ਨੂੰ ਦਿੱਲੀ ਇਸ ਨੂੰ ਵਾਪਿਸ ਬੁਲਾ ਲਿਆ ਗਿਆ ਹੈ। ਜਿਸ ਤੋਂ ਬਾਅਦ ਹਵਾਈ ਜਹਾਜ਼ ਨੂੰ ਦਿੱਲੀ ਏਅਰਪੋਰਟ 'ਤੇ ਸੈਨੀਟਾਇਜ਼ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਸਰਕਾਰ ਨੇ ਵਿਦੇਸ਼ 'ਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਚਲਾਇਆ ਹੈ। ਹਾਲ ਹੀ 'ਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਕਾਰਨ ਵਿਦੇਸ਼ਾਂ 'ਚ ਫਸੇ 30,000 ਭਾਰਤੀਆਂ ਨੂੰ 158 ਜਹਾਜ਼ਾਂ ਤੋਂ 25 ਮਈ ਤਕ ਵਿਦੇਸ਼ ਵਾਪਸ ਲਿਆਇਆ ਗਿਆ ਹੈ।

-PTCNews

Related Post