ਨਵੇਂ ਟ੍ਰੈਫਿਕ ਨਿਯਮਾਂ ਅਤੇ ਚਲਾਨ ਵਿਰੁੱਧ 51 ਸੰਗਠਨਾਂ ਨੇ ਕੀਤਾ ਚੱਕਾ ਜਾਮ , ਦਿੱਲੀ NCR ਵਿੱਚ ਦਿਖਾਈ ਦੇ ਰਿਹਾ ਅਸਰ

By  Shanker Badra September 19th 2019 10:16 AM

ਨਵੇਂ ਟ੍ਰੈਫਿਕ ਨਿਯਮਾਂ ਅਤੇ ਚਲਾਨ ਵਿਰੁੱਧ 51 ਸੰਗਠਨਾਂ ਨੇ ਕੀਤਾ ਚੱਕਾ ਜਾਮ , ਦਿੱਲੀ NCR ਵਿੱਚ ਦਿਖਾਈ ਦੇ ਰਿਹਾ ਅਸਰ:ਨਵੀਂ ਦਿੱਲੀ : ਦੇਸ਼ ਭਰ 'ਚ ਇੱਕ ਸਤੰਬਰ ਤੋਂ ਲਾਗੂ ਨਵੇਂ ਮੋਟਰ ਵਹੀਕਲ ਐਕਟ-2019 ਦੇ ਲਾਗੂ ਹੋਣ ਤੋਂ ਬਾਅਦ ਲਗਾਤਾਰ ਟਰੱਕ ਚਾਲਕਾਂ ਦੇ ਭਾਰੀ ਚਲਾਨ ਹੋ ਰਹੇ ਹਨ। ਜਿਸ ਕਾਰਨ ਆਲ ਇੰਡੀਆ ਮੋਟਰ ਟਰਾਂਸਪੋਰਟਰਜ਼ ਐਸੋਸੀਏਸ਼ਨ (All India Motor Transporters Assocation) ਨੇ ਅੱਜ ਦੇਸ਼ ਭਰ 'ਚ ਹੜਤਾਲ ਦਾ ਐਲਾਨ ਕੀਤਾ ਹੈ।

Delhi-NCR transport strike today against amended Motor Vehicles Act ਨਵੇਂ ਟ੍ਰੈਫਿਕ ਨਿਯਮਾਂ ਅਤੇ ਚਲਾਨ ਵਿਰੁੱਧ 51 ਸੰਗਠਨਾਂ ਨੇ ਕੀਤਾ ਚੱਕਾ ਜਾਮ , ਦਿੱਲੀ NCR ਵਿੱਚ ਦਿਖਾਈ ਦੇ ਰਿਹਾ ਅਸਰ

ਇਸ ਹੜਤਾਲ ਦਾ ਅਸਰ ਵਧੇਰੇ ਦਿੱਲੀ ਅਤੇ ਨਾਲ ਲੱਗਦੇ ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਗ੍ਰੇਟਰ ਨੋਇਡਾ, ਗੁਰੂਗਾਮ ਵਿਚ ਲੋਕਾਂ ਨੂੰ ਦਫਤਰ ਪਹੁੰਚਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਦੇ ਨਾਲ, ਦਿੱਲੀ-ਐਨਸੀਆਰ ਵਿੱਚ ਸੜਕਾਂ 'ਤੇ ਆਟੋ ਨੂੰ ਜ਼ਬਰੀ ਰੋਕਣ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਕੈਬਾਂ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਰੋਕਿਆ ਗਿਆ।

Delhi-NCR transport strike today against amended Motor Vehicles Act ਨਵੇਂ ਟ੍ਰੈਫਿਕ ਨਿਯਮਾਂ ਅਤੇ ਚਲਾਨ ਵਿਰੁੱਧ 51 ਸੰਗਠਨਾਂ ਨੇ ਕੀਤਾ ਚੱਕਾ ਜਾਮ , ਦਿੱਲੀ NCR ਵਿੱਚ ਦਿਖਾਈ ਦੇ ਰਿਹਾ ਅਸਰ

ਉੱਥੇ ਹੀ ਹਾਲਾਤ ਦੇ ਮੱਦੇਨਜ਼ਰ ਦਿੱਲੀ-ਐੱਨਸੀਆਰ ਅਤੇ ਨੋਇਡਾ ਦੇ ਬਹੁਤੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਮਾਤਾ-ਪਿਤਾ ਨੂੰ ਮੈਸੇਜ ਕਰਨ ਦੇ ਨਾਲ ਸਕੂਲ ਦੇ ਨੋਟਿਸ ਬੋਰਡ 'ਤੇ ਵੀ ਅਜਿਹੀ ਸੂਚਨਾ ਦਿੱਤੀ ਗਈ ਹੈ। ਨੋਇਡਾ 'ਚ ਕੁਝ ਸਕੂਲਾਂ ਨੇ ਵੀਰਵਾਰ ਨੂੰ ਛੁੱਟੀ ਕਰ ਦਿੱਤੀ ਹੈ।ਮੰਨਿਆ ਜਾ ਰਿਹਾ ਹੈ ਕਿ ਟਰਾਂਸਪੋਰਟਰਜ਼ ਦੀ ਹੜਤਾਲ ਤੇ ਚੱਕਾ ਜਾਮ ਕਾਰਨ ਦਿੱਲੀ ਸਮੇਤ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਫਰੀਦਾਬਾਦ ਸ਼ਹਿਰ 'ਚ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ।

Delhi-NCR transport strike today against amended Motor Vehicles Act ਨਵੇਂ ਟ੍ਰੈਫਿਕ ਨਿਯਮਾਂ ਅਤੇ ਚਲਾਨ ਵਿਰੁੱਧ 51 ਸੰਗਠਨਾਂ ਨੇ ਕੀਤਾ ਚੱਕਾ ਜਾਮ , ਦਿੱਲੀ NCR ਵਿੱਚ ਦਿਖਾਈ ਦੇ ਰਿਹਾ ਅਸਰ

ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਸਭਰਵਾਲ ਨੇ ਦੱਸਿਆ ਕਿ ਦਿੱਲੀ ਦੇ ਨਾਲ ਨੋਇਡਾ, ਗਾਜੀਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਹੜਤਾਲ ਰਹੇਗੀ। ਆਟੋ, ਟੈਕਸੀ, ਬੱਸ, ਟਰੱਕ, ਟੈਪੂ, ਪੇਂਡੂ ਸੇਵਾ, ਸਕੂਲ ਕੈਬ, ਮਿੰਨੀ ਆਰਟੀਵੀ ਬੱਸ, ਕਾਲੀ–ਪੀਲੀ ਟੈਕਸੀ ਦੇ ਡਰਾਈਵਰ ਵੀ ਸ਼ਾਮਲ ਹੋਣਗੇ। ਐਪ ਅਧਾਰਿਤ ਟੈਕਸੀ ਵੀ ਇਸ ਹੜਤਾਲ ਦਾ ਹਿੱਸਾ ਬਣੇਗੀ।ਭਾਰਤੀ ਮਜ਼ਦੂਰ ਸੰਗ ਦੀ ਆਟੋ ਟੈਕਸੀ ਯੂਨੀਅਨ ਦੇ ਜਨਰਲ ਸਕੱਤਰ ਰਾਜੇਂਦਰ ਸੋਨੀ ਨੇ ਦੱਸਿਆ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ 40 ਤੋਂ ਜ਼ਿਆਦਾ ਯੂਨੀਅਨਾਂ ਇਕ ਮੰਚ ਉਤੇ ਆ ਕੇ ਹੜਤਾਲ ਕਰ ਰਹੀਆਂ ਹਨ।

-PTCNews

Related Post