ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਦਿੱਲੀ ਪੁਲਿਸ ਨੇ ਸਰਹੱਦ 'ਤੇ ਅਪਣਾਏ ਇਹ ਖ਼ਤਰਨਾਕ ਤਰੀਕੇ ,ਤਸਵੀਰਾਂ ਵਾਇਰਲ

By  Shanker Badra February 1st 2021 04:46 PM -- Updated: February 1st 2021 04:58 PM

ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਦਿੱਲੀ ਪੁਲਿਸ ਨੇ ਸਰਹੱਦ 'ਤੇ ਅਪਣਾਏ ਇਹ ਖ਼ਤਰਨਾਕ ਤਰੀਕੇ ,ਤਸਵੀਰਾਂ ਵਾਇਰਲ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 67 ਵੇਂ ਦਿਨ ਵੀ ਜਾਰੀ ਹੈ। ਜਿੱਥੇ ਬਾਰਡਰ ਉਤੇ ਦਿਨੋਂ-ਦਿਨ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ,ਓਥੇ ਹੀ ਭਾਜਪਾ ਸਰਕਾਰ ਕਿਸਾਨੀ ਦੇ ਇਸ ਅੰਦੋਲਨ ਨੂੰ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸ ਦੌਰਾਨ ਕਿਸਾਨਾਂ ਦੇ ਵਿਰੋਧ ਪ੍ਰਰਦਸ਼ਨ ਨੂੰ ਦੇਖਦੇ ਹੋਏ ਸਰਹੱਦ 'ਤੇਸੁਰੱਖਿਆ ਬਲਾਂ ਦੀ ਤੈਨਾਤੀ ਕਾਫ਼ੀ ਵਧਾਈ ਜਾ ਰਹੀ ਹੈ।

Delhi police use spike barriers to disturb farmers’ agitation ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਦਿੱਲੀ ਪੁਲਿਸ ਨੇ ਸਰਹੱਦ 'ਤੇਅਪਣਾਏ ਇਹ ਖ਼ਤਰਨਾਕ ਤਰੀਕੇ ,ਤਸਵੀਰਾਂ ਵਾਇਰਲ

ਪੜ੍ਹੋ ਹੋਰ ਖ਼ਬਰਾਂ : Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ : ਨਿਰਮਲਾ ਸੀਤਾਰਮਨ

ਦਰਅਸਲ 'ਚ 26  ਜਨਵਰੀ ਦੀ ਹਿੰਸਾ ਤੋਂ ਬਾਅਦ ਕਿਸਾਨ ਮੁੜ ਬਾਰਡਰਾਂ ਉਤੇ ਇਕੱਠੇ ਗਏ ਹਨ। ਕਿਸਾਨਾਂ ਦੀ ਦਿਨ-ਰਾਤ ਵਧਦੀ ਗਿਣਤੀ ਦੇਖ ਕੇ ਮੋਦੀ ਸਰਕਾਰ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਦਿੱਲੀ ਪੁਲਿਸ ਵੱਲੋਂ ਕਿਸਾਨੀ ਸੰਘਰਸ਼ ਨੂੰ ਕੁਚਲਣ ਲਈਖ਼ਤਰਨਾਕ ਹੱਥਕੰਡੇ ਅਪਣਾਏ ਹਨ। ਇਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਗਾਜ਼ੀਪਰੁ ਬਾਰਡਰ ਉਤੇ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਲਈ ਕੰਕਰੀਟ ਦੀ ਦੀਵਾਰ ਬਣਾਈ ਜਾ ਰਹੀ ਹੈ। ਇਹ ਦੀਵਾਰ ਪੱਥਰਾਂ ਦੇ ਬੈਰੀਕੇਡ ਵਿਚਕਾਰ ਬਣਾਈ ਜਾ ਰਹੀ ਹੈ।

Delhi police use spike barriers to disturb farmers’ agitation ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਦਿੱਲੀ ਪੁਲਿਸ ਨੇ ਸਰਹੱਦ 'ਤੇਅਪਣਾਏ ਇਹ ਖ਼ਤਰਨਾਕ ਤਰੀਕੇ ,ਤਸਵੀਰਾਂ ਵਾਇਰਲ

ਉਥੇ ਹੀ ਸਰਕਾਰ ਵੱਲੋਂ ਕਿਸਾਨਾਂ ਦੇ ਟਰੈਕਟਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸੜਕਾਂ ਉਤੇ ਕੰਕਰੀਟ ਵਿਚ ਲੋਹੇ ਦੀਆਂ ਵੱਡੀਆਂ-ਵੱਡੀਆਂ ਤਿੱਖੀਆਂ ਮੇਖਾਂ ( ਕਿਲ੍ਹਾਂ) ਵੀ ਲਗਾਈਆਂ ਜਾ ਰਹੀਆਂ ਹਨ। ਅਜਿਹੇ ਸਮੇਂ ਦਿੱਲੀ ਪੁਲਿਸ ਦੀਆਂ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ,ਜਿਸ ਵਿੱਚ ਸੁਰੱਖਿਆ ਬਲਾਂ ਦੇ ਹੱਥਾਂ ਵਿੱਚ ਸਟੀਲ ਦੀਆਂ ਰਾਡਾਂ ਦੇਖੀਆਂ ਗਈਆਂ ਹਨ ਇਸ ਦੇ ਨਾਲ ਸੜਕ 'ਤੇ ਲੋਹੇ ਦੀ ਕੰਡੇ ਵਾਲੀ ਤਾਰ ਲਗਾਈ ਗਈ ਹੈ।

Delhi police use spike barriers to disturb farmers’ agitation ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਦਿੱਲੀ ਪੁਲਿਸ ਨੇ ਸਰਹੱਦ 'ਤੇਅਪਣਾਏ ਇਹ ਖ਼ਤਰਨਾਕ ਤਰੀਕੇ ,ਤਸਵੀਰਾਂ ਵਾਇਰਲ

ਦੱਸਣਯੋਗ ਹੈ ਕਿ 26 ਜਨਵਰੀ ਦੀ ਲਾਲ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਗ਼ਾਜੀਪੁਰ ਬਾਰਡਰ ਉਤੇ ਕੇਂਦਰ ਸਰਕਾਰ ਵੱਲੋਂ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਤੈਨਾਤ ਕੀਤਾ ਗਿਆ ਸੀ, ਉਸ ਤੋਂ ਬਾਅਦ ਕਿਸਾਨਾਂ ਨੂੰ ਉਥੋਂ ਹਟਾਉਣ ਲਈ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਰੋਦਿਆਂ ਹੋਇਆ ਦੀ ਪੂਰੇ ਦੇਸ਼ ਵਿਚ ਵੀਡੀਓ ਵਾਇਰਲ ਹੋਈ, ਜਿਸਨੂੰ ਦੇਖ ਪੂਰੇ ਦੇਸ਼ ਦੇ ਕਿਸਾਨਾਂ ਵਿਚ ਦੁਬਾਰਾ ਜੋਸ਼ ਪੈਦਾ ਹੋਇਆ ਅਤੇ ਗਾਜ਼ੀਪੁਰ ਬਾਰਡਰ ਉਤੇ ਵੱਡੀ ਗਿਣਤੀ ਵਿਚ ਕਿਸਾਨ ਡਟੇ ਹੋਏ ਹਨ।

ਪੜ੍ਹੋ ਹੋਰ ਖ਼ਬਰਾਂ : ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ : ਵਿੱਤ ਮੰਤਰੀ

Kisan Andolan Update 1 ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਦਿੱਲੀ ਪੁਲਿਸ ਨੇ ਸਰਹੱਦ 'ਤੇਅਪਣਾਏ ਇਹ ਖ਼ਤਰਨਾਕ ਤਰੀਕੇ ,ਤਸਵੀਰਾਂ ਵਾਇਰਲ

ਦੱਸ ਦੇਈਏ ਕਿ ਕਿਸਾਨ ਨੇਤਾਵਾਂ ਅਤੇ ਸਰਕਾਰ ਦਰਮਿਆਨ ਕਈ ਦੌਰ ਗੱਲਬਾਤ ਹੋ ਚੁੱਕੀ ਹੈ ਪਰ ਨਤੀਜਾ ਪ੍ਰਾਪਤ ਨਹੀਂ ਹੋਇਆ। ਹਾਲ ਹੀ ਵਿੱਚ ਸਰਬ ਪਾਰਟੀ ਬੈਠਕ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਅਜੇ ਵੀ ਕਿਸਾਨਾਂ ਨੂੰ ਦਿੱਤੇ ਸਾਰੇ ਪ੍ਰਸਤਾਵਾਂ ‘ਤੇ ਖੜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਹੱਲ ਸਿਰਫ ਗੱਲਬਾਤ ਰਾਹੀਂ ਕੀਤਾ ਜਾ ਸਕਦਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਦੇ 3 ਬਿਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ।

PTCNews

Related Post