1 ਸਤੰਬਰ ਤੋਂ ਦਿੱਲੀ ਵਿੱਚ ਖੁੱਲ੍ਹਣਗੇ ਸਕੂਲ

By  Riya Bawa August 27th 2021 04:05 PM -- Updated: August 27th 2021 04:10 PM

ਨਵੀਂ ਦਿੱਲੀ: ਦਿੱਲੀ ਵਿੱਚ 1 ਸਤੰਬਰ ਤੋਂ 9 ਵੀਂ ਤੋਂ 12 ਵੀਂ ਜਮਾਤ ਅਤੇ 8 ਸਤੰਬਰ ਤੋਂ 8 ਵੀਂ ਜਮਾਤ ਤੱਕ ਸਕੂਲ ਖੁੱਲਣਗੇ। ਇਹ ਫ਼ੈਸਲਾ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਮੀਟਿੰਗ ਵਿੱਚ ਲਿਆ ਗਿਆ ਹੈ, ਜੋ ਸਕੂਲ ਖੋਲ੍ਹਣ ਸੰਬੰਧੀ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਬਣਾਈ ਗਈ ਹੈ। ਮੀਟਿੰਗ ਵਿੱਚ ਮਾਹਰ ਕਮੇਟੀ ਦੀ ਰਿਪੋਰਟ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਵੱਡੇ ਬੱਚਿਆਂ ਨੂੰ ਅਗਲੇ ਮਹੀਨੇ ਦੀ ਪਹਿਲੀ ਤੋਂ ਸਕੂਲ ਬੁਲਾਇਆ ਜਾਵੇਗਾ। 9 ਵੀਂ ਤੋਂ 12 ਵੀਂ ਜਮਾਤ ਦੇ ਬੱਚੇ 1 ਸਤੰਬਰ ਤੋਂ ਆਉਣੇ ਸ਼ੁਰੂ ਹੋ ਜਾਣਗੇ ਅਤੇ ਫਿਰ 8 ਸਤੰਬਰ ਤੋਂ ਅੱਠ ਦਿਨਾਂ ਬਾਅਦ, ਛੇਵੀਂ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਨੂੰ ਵੀ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

Delhi schools to reopen in a phased manner; classes 9-12 to open from Sept 1

ਹੁਣ ਦਿੱਲੀ ਦੇ ਸਕੂਲਾਂ ਵਿੱਚ, 10 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਾਖਲੇ, ਪ੍ਰੈਕਟੀਕਲ ਕੰਮ ਨਾਲ ਜੁੜੀਆਂ ਗਤੀਵਿਧੀਆਂ ਲਈ ਸਕੂਲ ਜਾਣ ਦੀ ਆਗਿਆ ਹੈ।

-PTC News

Related Post