ਸਾਵਧਾਨ ! ਅੱਜ ਦਿੱਲੀ 'ਚ ਕਿਸੇ ਵੀ ਪੰਪ ਤੋਂ ਨਹੀਂ ਮਿਲੇਗਾ ਤੇਲ ,ਮੁੜਨਾ ਪਵੇਗਾ ਖਾਲੀ ਹੱਥ

By  Shanker Badra October 22nd 2018 08:52 AM -- Updated: October 22nd 2018 09:01 AM

ਸਾਵਧਾਨ ! ਅੱਜ ਦਿੱਲੀ 'ਚ ਕਿਸੇ ਵੀ ਪੰਪ ਤੋਂ ਨਹੀਂ ਮਿਲੇਗਾ ਤੇਲ ,ਮੁੜਨਾ ਪਵੇਗਾ ਖਾਲੀ ਹੱਥ:ਦੇਸ਼ ਭਰ ‘ਚ ਪਿਛਲੇ ਮਹੀਨੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ।ਦਿੱਲੀ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਨਾ ਘਟਾਏ ਜਾਣ ਦੇ ਰੋਸ ਵਜੋਂ ਅੱਜ ਦਿੱਲੀ 'ਚ ਪੈਟਰੋਲ ਪੰਪ ਇੱਕ ਦਿਨ ਲਈ ਬੰਦ ਰਹਿਣਗੇ।

ਦੱਸ ਦੇਈਏ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਘਟਾਏ ਜਾਣ ਤੋਂ ਬਾਅਦ ਕਈ ਸੂਬਿਆ ਨੇ ਵੀ ਤੇਲ ਦੀਆਂ ਕੀਮਤਾਂ ਘਟਾ ਦਿੱਤੀਆਂ ਸਨ ਪਰੰਤੂ ਦਿੱਲੀ ਸਰਕਾਰ ਨੇ ਅਜਿਹਾ ਨਹੀ ਕੀਤਾ, ਜਿਸ ਕਰ ਕੇ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਇੱਕ ਦਿਨ ਦੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।

ਜਾਣਕਾਰੀ ਅਨੁਸਾਰ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮਾਮੂਲੀ ਘਟੀਆ ਹਨ।ਪੈਟਰੋਲ 30 ਪੈਸੇ ਅਤੇ ਡੀਜ਼ਲ 21 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ।ਦਿੱਲੀ 'ਚ ਪੈਟਰੋਲ 81.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 74.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਮੁੰਬਈ ਵਿਚ ਪੈਟਰੋਲ 86.91 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 78.94 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

-PTCNews

Related Post