#DelhiElections2020: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲੰਬੀਆਂ ਲਾਇਨਾਂ

By  Shanker Badra February 8th 2020 08:44 AM -- Updated: February 8th 2020 09:17 AM

#DelhiElections2020: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲੰਬੀਆਂ ਲਾਇਨਾਂ:ਨਵੀਂ ਦਿੱਲੀ : ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ 'ਤੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਜਿਸ ਦੇ ਲਈ ਵੋਟਰ ਸਵੇਰ ਤੋਂ ਲਾਇਨਾਂ ਵਿੱਚ ਲੱਗ ਕੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਮੰਗਲਵਾਰ 11 ਫ਼ਰਵਰੀ ਨੂੰ ਆਉਣਗੇ।

#DelhiElections2020: Delhi 70 Legislative seats Voting Start #DelhiElections2020: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲੰਬੀਆਂ ਲਾਇਨਾਂ

ਚੋਣ ਕਮਿਸ਼ਨ ਮੁਤਾਬਿਕ ਕੁੱਲ 2688 ਪੋਲਿੰਗ ਕੇਂਦਰਾਂ ਦੇ 13750 ਬੂਥਾਂ 'ਤੇ ਵੋਟਿੰਗ ਹੋ ਰਹੀ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ 8 ਫਰਵਰੀ ਨੂੰ ਵੋਟ ਪਾਉਣ ਲਈ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ ਪਰ ਸ਼ਾਮ 6 ਵਜੇ ਤੱਕ ਵੋਟਰ ਪੋਲਿੰਗ ਸਟੇਸ਼ਨ ਦੇ ਅੰਦਰ ਆ ਜਾਣਗੇ। ਵੋਟ ਪਾਉਣ ਲਈ ਇਕ ਕਰੋੜ 47 ਲੱਖ 86 ਹਜ਼ਾਰ 382 ਵੋਟਰ ਹੋਣਗੇ। ਇਨ੍ਹਾਂ ਵਿਚ 81 ਲੱਖ ਪੰਜ ਹਜ਼ਾਰ 236 ਮਰਦ ਅਤੇ 66 ਲੱਖ 80 ਹਜ਼ਾਰ 277 ਵੋਟਰ ਔਰਤਾਂ ਹਨ। ਇਨ੍ਹਾਂ ਤੋਂ ਇਲਾਵਾ 869 ਤੀਜੇ ਲਿੰਗ ਦੇ ਵੋਟਰ ਹਨ। ਇਨ੍ਹਾਂ ਵਿੱਚੋਂ ਪਹਿਲੀ ਵੋਟ ਪਾਉਣ ਵਾਲਿਆਂ ਦੀ ਗਿਣਤੀ 2.32 ਲੱਖ ਹੈ।

#DelhiElections2020: Delhi 70 Legislative seats Voting Start #DelhiElections2020: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲੰਬੀਆਂ ਲਾਇਨਾਂ

ਇਨ੍ਹਾਂ ਚੋਣਾਂ 'ਚ ‘ਆਪ’ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰ ਖੜੇ ਕੀਤੇ ਹਨ। ਇਸ ਦੇ ਨਾਲ ਹੀ ਕਾਂਗਰਸ 66 ਅਤੇ ਭਾਜਪਾ 67 ਸੀਟਾਂ 'ਤੇ ਚੋਣ ਲੜ ਰਹੀ ਹੈ। ਭਾਜਪਾ ਨੇ ਆਪਣੀ ਸਹਿਯੋਗੀ ਪਾਰਟੀਆਂ ਲਈ ਤਿੰਨ ਸੀਟਾਂ ਛੱਡੀਆਂ ਹਨ। ਇਸ ਵਿਚੋਂ ਦੋ ਸੀਟਾਂ 'ਤੇ ਜੇਡੀਯੂ ਅਤੇ ਇਕ ਸੀਟ 'ਤੇ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਮੈਦਾਨ 'ਚ ਹਨ।

#DelhiElections2020: Delhi 70 Legislative seats Voting Start #DelhiElections2020: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲੰਬੀਆਂ ਲਾਇਨਾਂ

ਕਾਂਗਰਸ ਪਾਰਟੀ ਵੱਲੋਂ ਰਾਜਦ ਨਾਲ ਗਠਜੋੜ ਕੀਤਾ ਗਿਆ ਹੈ ਅਤੇ ਉਹ ਚਾਰ ਸੀਟਾਂ 'ਤੇ ਚੋਣ ਲੜ ਰਹੇ ਹਨ। ਬਹੁਜਨ ਸਮਾਜ ਪਾਰਟੀ (ਬਸਪਾ) ਵੀ ਇਸ ਵਾਰ 68 ਸੀਟਾਂ 'ਤੇ ਉਮੀਦਵਾਰ ਖੜੇ ਕੀਤੇ ਹਨ। ਇਸ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 5 ਅਤੇ ਹੋਰ ਰਾਸ਼ਟਰੀ ਅਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਨੇ 249 ਉਮੀਦਵਾਰ ਮੈਦਾਨ 'ਚ ਉਤਰੇ ਹਨ। ਇਸ ਦੇ ਨਾਲ ਹੀ 148 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।

#DelhiElections2020: Delhi 70 Legislative seats Voting Start #DelhiElections2020: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲੰਬੀਆਂ ਲਾਇਨਾਂ

ਦੱਸ ਦੇਈਏ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕੁੱਲ 67 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਸਨ, ਜਦਕਿ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਤੋਂ ਇਲਾਵਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਜਿੱਤੀਆਂ ਸਨ। ਇਸ ਵਾਰ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

-PTCNews

Related Post