#Delhiviolence: ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਗੁਰਦੁਆਰਾ ਕਮੇਟੀ ਨੇ ਵੰਡਿਆ ਲੰਗਰ, ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

By  Shanker Badra February 28th 2020 06:47 PM -- Updated: February 28th 2020 06:49 PM

#Delhiviolence: ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਗੁਰਦੁਆਰਾ ਕਮੇਟੀ ਨੇ ਵੰਡਿਆ ਲੰਗਰ, ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ:ਨਵੀਂ ਦਿੱਲੀ : ਮਨੁੱਖਤਾ ਦੀ ਸੇਵਾ ਹੁਣ ਹਿੰਸਾ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਦਿਖਾਈ ਦੇਣ ਲੱਗੀ ਹੈ।ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਸੀ, ਜੇਕਰ ਸਮੇਂ ਸਿਰ ਸਿੱਖ ਭਾਈਚਾਰੇ ਦੇ ਲੋਕ ਜ਼ਖਮੀਆਂ ਦੀ ਮਦਦ ਲਈ ਨਾ ਪਹੁੰਚਦੇ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਲੋਕਾਂ ਨੇ ਹਿੰਸਾ ਦੌਰਾਨ ਕਈ ਜ਼ਖਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਜਦੋਂ ਕੁਝ ਲੋਕਾਂ ਨੂੰ ਐਂਬੂਲੈਂਸ ਨਹੀਂ ਮਿਲੀ ਤਾਂ ਸੰਸਥਾ ਨੇ ਆਪਣੀਆਂ 15 ਐਂਬੂਲੈਂਸਾਂ ਨੂੰ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਭੇਜਿਆ।

#Delhiviolence: Gurudwaras open relief camps, DSGMC organise langars victims in the violence hit areas of northeast Delhi #Delhiviolence: ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚਗੁਰਦੁਆਰਾ ਕਮੇਟੀ ਨੇ ਵੰਡਿਆਲੰਗਰ, ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

ਇਸ ਦੌਰਾਨ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸੰਸਥਾ ਨੂੰ ਪਤਾ ਲੱਗਿਆ ਕਿ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਹੋਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਤਾਂ ਉਸਨੇ ਜ਼ਖਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਣ ਦਾ ਬੀੜਾ ਉਠਾਇਆ। ਸੰਸਥਾ ਦੀ ਐਂਬੂਲੈਂਸ ਨੇ 60 ਦੇ ਕਰੀਬ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ।24 ਅਤੇ 25 ਫਰਵਰੀ ਨੂੰ ਸੇਵਾ ਦਲ ਦੇ ਮੈਂਬਰਾਂ ਕੋਲ ਐਂਬੂਲੈਂਸਾਂ ਲਈ ਤਕਰੀਬਨ 70 ਕਾਲਾਂ ਆਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਐਂਬੂਲੈਂਸਾਂ ਉਪਲੱਬਧ ਕਰਵਾ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ।

#Delhiviolence: Gurudwaras open relief camps, DSGMC organise langars victims in the violence hit areas of northeast Delhi #Delhiviolence: ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚਗੁਰਦੁਆਰਾ ਕਮੇਟੀ ਨੇ ਵੰਡਿਆਲੰਗਰ, ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੇ ਨਾਲ ਦਵਾਈਆਂ ਵੀ ਭੇਜੀਆਂ ਜਾ ਰਹੀਆਂ ਹਨ। ਪ੍ਰਬੰਧਕ ਕਮੇਟੀ ਵੱਲੋਂ ਕੈਂਪ ਵੀ ਲਗਾਏ ਜਾ ਰਹੇ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਪ੍ਰਦਾਨ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸਿਵਲ ਡਿਫੈਂਸ ਟੀਮ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੁਸਤਫਾਬਾਦ, ਜਾਫਰਾਬਾਦ, ਕਰਾਵਲ ਨਗਰ, ਮੌਜਪੁਰ, ਚਾਂਦਬਾਗ, ਯਮੁਨਾ ਵਿਹਾਰ, ਘੌਂਡਾ, ਬ੍ਰਹਮਪੁਰੀ, ਨੂਰ ਇਲਾਹੀ, ਰਾਜਪੂਤ ਮੁਹੱਲਾ, ਰਾਮ ਕਲੋਨੀ ਸਮੇਤ ਵੱਖ- ਵੱਖ ਥਾਵਾਂ 'ਤੇ ਲੰਗਰ, ਦੁੱਧ, ਬਰੇਡਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਹਨ।

#Delhiviolence: Gurudwaras open relief camps, DSGMC organise langars victims in the violence hit areas of northeast Delhi #Delhiviolence: ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚਗੁਰਦੁਆਰਾ ਕਮੇਟੀ ਨੇ ਵੰਡਿਆਲੰਗਰ, ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੀੜਤਾਂ ਨੂੰ ਰਾਹਤ ਦੇਣਾ ਸਿੱਖ ਧਰਮ ਹੈ। ਸਾਰਿਆਂ ਨੂੰ ਕਿਸੇ ਦਾ ਧਰਮ ਪੁੱਛੇ ਬਿਨਾਂ ਲੰਗਰ ਦਿੱਤਾ ਜਾ ਰਿਹਾ ਹੈ। ਸਿਖਾਂ ਨੇ 1984 ਦੇ ਦੰਗਿਆਂ ਦਾ ਦਰਦ ਸਹਿਣਾ ਹੈ, ਇਸ ਲਈ ਕੋਈ ਪੀੜਤਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਉਸਨੇ ਦੱਸਿਆ ਕਿ ਸਵੇਰੇ ਲਗਭਗ 5000 ਲੋਕਾਂ ਲਈ ਲੰਗਰ ਭੇਜਿਆ ਗਿਆ ਸੀ ਅਤੇ ਸ਼ਾਮ ਨੂੰ 10,000 ਲੋਕਾਂ ਲਈ ਲੰਗਰ ਭੇਜਿਆ ਗਿਆ ਸੀ। ਇਹ ਸੇਵਾ ਆਉਣ ਵਾਲੇ ਦਿਨਾਂ ਵਿਚ ਜਾਰੀ ਰਹੇਗੀ।

-PTCNews

Related Post