#DelhiViolence: ਦੰਗਾਕਾਰੀਆਂ ਨੇ IB ਦੇ ਹੌਲਦਾਰ ਦੀ ਕੁੱਟਕੁੱਟ ਕੇ ਕੀਤੀ ਹੱਤਿਆ, ਨਾਲੇ 'ਚ ਸੁੱਟੀ ਲਾਸ਼

By  Shanker Badra February 26th 2020 02:47 PM

#DelhiViolence: ਦੰਗਾਕਾਰੀਆਂ ਨੇ IB ਦੇ ਹੌਲਦਾਰ ਦੀ ਕੁੱਟਕੁੱਟ ਕੇ ਕੀਤੀ ਹੱਤਿਆ, ਨਾਲੇ 'ਚ ਸੁੱਟੀ ਲਾਸ਼:ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲਿਆਂ ਨੇ ਉੱਤਰ-ਪੂਰਬੀ ਦਿੱਲੀ ਨੂੰ ਹਿੰਸਾ ਦੀ ਅੱਗ ‘ਚ ਸਾੜ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ। ਦਿੱਲੀ ਹਿੰਸਾ 'ਚ ਖੁਫੀਆ ਵਿਭਾਗ ਦੇ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ।

#DelhiViolence: IB officer found dead in Chand Bagh, body recovered from drain #DelhiViolence : ਦੰਗਾਕਾਰੀਆਂ ਨੇ IB ਦੇ ਹੌਲਦਾਰ ਦੀ ਕੁੱਟਕੁੱਟ ਕੇ ਕੀਤੀ ਹੱਤਿਆ, ਨਾਲੇ 'ਚ ਸੁੱਟੀਲਾਸ਼

ਦਿੱਲੀ ਦੇ ਉੱਤਰੀ-ਪੂਰਬੀ ਜ਼ਿਲ੍ਹੇ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ (ਆਈ.ਬੀ.) ਦੇ ਅਫ਼ਸਰ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਥਰਾਅ 'ਚ ਮਾਰਿਆ ਗਿਆ ਸੀ ਪਰ ਇਸ ਲਾਸ਼ ਦਾ ਦਿੱਲੀ ਹਿੰਸਾ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।ਇਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ ਗਿਆ।

#DelhiViolence: IB officer found dead in Chand Bagh, body recovered from drain #DelhiViolence : ਦੰਗਾਕਾਰੀਆਂ ਨੇ IB ਦੇ ਹੌਲਦਾਰ ਦੀ ਕੁੱਟਕੁੱਟ ਕੇ ਕੀਤੀ ਹੱਤਿਆ, ਨਾਲੇ 'ਚ ਸੁੱਟੀਲਾਸ਼

ਮਿਲੀ ਜਾਣਕਾਰੀ ਅਨੁਸਾਰ ਆਈਬੀ ਅਧਿਕਾਰੀ ਅੰਕਿਤ ਚਾਂਦਬਾਗ ਵਿੱਚ ਰਹਿੰਦਾ ਸੀ। ਉਹ ਡਿਊਟੀ ਤੋਂ ਘਰ ਪਰਤਿਆ ਸੀ। ਜਦੋਂ ਦੰਗੇ ਹੋਏ ਤਾਂ ਉਸ ਨੇ ਘਰੋਂ ਨਿਕਲ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਸਥਾਨਕ ਕੌਂਸਲਰ 'ਤੇ ਕਤਲ ਦਾ ਇਲਜ਼ਾਮ ਲਾਇਆ ਹੈ, ਜੋ ਅਧਿਕਾਰੀ ਦੇ ਘਰ ਕੋਲ ਰਹਿੰਦਾ ਹੈ। 25 ਸਾਲਾ ਅੰਕਿਤ ਆਈਬੀ 'ਚ ਸੁਰੱਖਿਆ ਸਹਾਇਕ ਦੇ ਅਹੁਦੇ ‘ਤੇ ਕੰਮ ਕਰਦਾ ਸੀ।

#DelhiViolence: IB officer found dead in Chand Bagh, body recovered from drain #DelhiViolence : ਦੰਗਾਕਾਰੀਆਂ ਨੇ IB ਦੇ ਹੌਲਦਾਰ ਦੀ ਕੁੱਟਕੁੱਟ ਕੇ ਕੀਤੀ ਹੱਤਿਆ, ਨਾਲੇ 'ਚ ਸੁੱਟੀਲਾਸ਼

ਜਦੋਂ ਉਹ ਮੰਗਲਵਾਰ ਦੀ ਸ਼ਾਮ ਨੂੰਡਿਊਟੀ ਤੋਂ ਘਰ ਪਰਤ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਨੂੰ ਚਾਂਦਬਾਗ਼ ਦੇ ਨਾਲੇ ‘ਤੇ ਘੇਰ ਲਿਆ। ਉਸ ਨੂੰ ਕੁੱਟਿਆ ਤੇ ਇਸ ਤੋਂ ਬਾਅਦ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ।ਮੰਗਲਵਾਰ ਤੋਂ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਅੰਕਿਤ ਦੇ ਪਿਤਾ ਰਵਿੰਦਰ ਸ਼ਰਮਾ ਵੀ ਆਈਬੀ ਵਿੱਚ ਹੈੱਡ ਕਾਂਸਟੇਬਲ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਜੀਟੀਬੀ ਹਸਪਤਾਲ ਭੇਜ ਦਿੱਤਾ ਹੈ।

-PTCNews

Related Post