ਡੇਰਾਬੱਸੀ ਪੁਲਿਸ ਥਾਣੇ 'ਚ ਮੁਨਸ਼ੀ ਨੇ ਏ.ਐੱਸ.ਆਈ.ਨੂੰ ਮਾਰੀ ਗੋਲੀ , ASI ਦੀ ਮੌਤ

By  Shanker Badra January 17th 2019 11:35 AM -- Updated: January 17th 2019 02:04 PM

ਡੇਰਾਬੱਸੀ ਪੁਲਿਸ ਥਾਣੇ 'ਚ ਮੁਨਸ਼ੀ ਨੇ ਏ.ਐੱਸ.ਆਈ.ਨੂੰ ਮਾਰੀ ਗੋਲੀ , ASI ਦੀ ਮੌਤ:ਡੇਰਾਬੱਸੀ : ਡੇਰਾਬੱਸੀ ਪੁਲਿਸ ਥਾਣੇ 'ਚ ਪੁਲਿਸ ਮੁਲਾਜ਼ਮ ਆਪਸ 'ਚ ਭਿੜ ਗਏ ਹਨ।ਇਸ ਦੌਰਾਨ ਥਾਣੇ 'ਚ ਮੁਨਸ਼ੀ ਨੇ ਏ.ਐੱਸ.ਆਈ.ਨੂੰ ਗੋਲੀ ਮਾਰ ਦਿੱਤੀ ,ਜਿਸ ਕਾਰਨ ਏ.ਐੱਸ.ਆਈ.ਟ੍ਰੈਫਿਕ ਲਖਵਿੰਦਰ ਸਿੰਘ ਲੱਖਾ ਦੀ ਮੌਤ ਹੋ ਗਈ ਹੈ।

Dera Bassi police station Munshi ASI Shoot ASI death
ਡੇਰਾਬੱਸੀ ਪੁਲਿਸ ਥਾਣੇ 'ਚ ਮੁਨਸ਼ੀ ਨੇ ਏ.ਐੱਸ.ਆਈ.ਨੂੰ ਮਾਰੀ ਗੋਲੀ , ASI ਦੀ ਮੌਤ

ਜਾਣਕਾਰੀ ਮੁਤਾਬਕ ਡੇਰਾਬੱਸੀ ਪੁਲਿਸ ਥਾਣੇ 'ਚ ਕਿਸੇ ਗੱਲ ਨੂੰ ਲੈ ਕੇ 2 ਪੁਲਿਸ ਮੁਲਾਜ਼ਮਾਂ ਦਾ ਆਪਸ 'ਚ ਝਗੜਾ ਹੋ ਗਿਆ ਸੀ।ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਤੋਂ ਅਚਾਨਕ ਰਿਵਾਲਵਰ ਤੋਂ ਗੋਲੀ ਚੱਲ ਗਈ, ਜੋ ਏ.ਐੱਸ.ਆਈ. ਟ੍ਰੈਫਿਕ ਲਖਵਿੰਦਰ ਸਿੰਘ ਦੇ ਜਾ ਲੱਗੀ।

Dera Bassi police station Munshi ASI Shoot ASI death
ਡੇਰਾਬੱਸੀ ਪੁਲਿਸ ਥਾਣੇ 'ਚ ਮੁਨਸ਼ੀ ਨੇ ਏ.ਐੱਸ.ਆਈ.ਨੂੰ ਮਾਰੀ ਗੋਲੀ , ASI ਦੀ ਮੌਤ

ਜਿਸ ਤੋਂ ਬਾਅਦ ਜ਼ਖ਼ਮੀ ਹਾਲਤ 'ਚ ਏ.ਐੱਸ.ਆਈ. ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਦੂਜੇ ਪਾਸੇ ਦੋਸ਼ੀ ਪੁਲਿਸ ਮੁਲਾਜ਼ਮ ਕਾਲੇ ਖਾਨ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post