ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ , ਮੇਦਾਂਤ ਹਸਪਤਾਲ 'ਚ ਦਾਖ਼ਿਲ 

By  Shanker Badra June 6th 2021 04:54 PM -- Updated: June 6th 2021 04:55 PM

ਪੰਚਕੁਲਾ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim Singh) ਦੇ ਕੋਰੋਨਾ ਪਾਜ਼ੀਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਸਵੇਰੇ ਹੀ ਉਸਨੂੰ ਮੈਡੀਕਲ ਜਾਂਚ ਲਈ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਰਾਮ ਰਹੀਮ ਦਾ ਕੋਰੋਨਾ ਟੈਸਟ ਹੋਇਆ ਹੈ ,ਜਿਸ ਮਗਰੋਂ ਰਾਮ ਰਹੀਮ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

ਪੜ੍ਹੋ ਹੋਰ ਖ਼ਬਰਾਂ : 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ

ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ , ਮੇਦਾਂਤ ਹਸਪਤਾਲ 'ਚ ਦਾਖ਼ਿਲ

ਜਾਣਕਾਰੀ ਅਨੁਸਾਰ ਤਬੀਅਤ ਵਿਗੜਨ ਕਾਰਨ ਗੁਰਮੀਤ ਰਾਮ ਰਹੀਮ ਨੂੰ ਅੱਜ ਸਵੇਰੇ 11:55 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਮੇਦਾਂਤਾ ਲਿਆਂਦਾ ਗਿਆ ਸੀ।ਰਾਮ ਰਹੀਮ ਇਸ ਵੇਲੇ ਮੇਦਾਂਤਾ ਦੇ ਕੋਰੋਨਾ ਵਾਰਡ ਵਿਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਦਾ ਰੋਹਤਕ ਪੀਜੀਆਈ ਵਿਖੇ ਟੈਸਟ ਕੀਤਾ ਗਿਆ ਸੀ ਪਰ ਅੱਜ ਫਿਰ ਉਸਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਸੀ।

ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ , ਮੇਦਾਂਤ ਹਸਪਤਾਲ 'ਚ ਦਾਖ਼ਿਲ

ਕੋਰੋਨਾ ਪਾਜ਼ੀਟਿਵ ਆਏ ਡੇਰਾ ਮੁਖੀ ਰਾਮ ਰਹੀਮ ਨੇ ਮੇਦਾਂਤਾ ਹਸਪਤਾਲ ਵਿਚ ਹੰਗਾਮਾ ਕੀਤਾ ਹੈ ਅਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ ਕਰ ਰਿਹਾ ਹੈ। ਨਾਲ ਹੀ ਰਾਮ ਰਹੀਮਪ੍ਰਾਈਵੇਟ ਵਾਰਡ ਵਿਚ ਕੋਰੋਨਾ ਦਾ ਇਲਾਜ ਲਈ ਤਿਆਰ ਹੋਇਆ ਹੈ। ਜੇਲ੍ਹ ਅਤੇ ਪੁਲਿਸ ਪ੍ਰਸਾਸ਼ਨ ਨੇ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ ,ਜਿਸ ਤੋਂ ਬਾਅਦ ਫੈਸਲਾ ਹੋਵੇਗਾ ਕਿ ਰਾਮ ਰਹੀਮ ਦਾ ਇਲਾਜ ਕਿੱਥੇ ਅਤੇ ਕਿਵੇਂ ਹੋਏਗਾ।

ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ , ਮੇਦਾਂਤ ਹਸਪਤਾਲ 'ਚ ਦਾਖ਼ਿਲ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ 'ਤੇ ਲਾਈ ਰੋਕ

ਦੱਸ ਦੇਈਏ ਕਿ ਰਾਮ ਰਹੀਮ ਦੀ ਤਬੀਅਤ ਵਿਗੜਨ ਕਾਰਨ ਤਿੰਨ ਦਿਨ ਪਹਿਲਾਂ ਸਵੇਰੇ 6 ਵਜੇ ਪੀਜੀਆਈ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ, ਜਿਸ ਵਿਚ ਰਾਮ ਰਹੀਮ ਨੂੰ ਸ਼ਾਮ ਨੂੰ ਵਾਪਸ ਪਰਤਣਾ ਪਿਆ, ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ 48 ਘੰਟਿਆਂ ਦੀ ਪੈਰੋਲ ਮਿਲੀ ਸੀ ਪਰ 12 ਘੰਟਿਆਂ ਵਿਚ ਹੀ ਜੇਲ੍ਹ ਵਾਪਸ ਕਰ ਦਿੱਤਾ ਗਿਆ ਸੀ।

-PTCNews

Related Post