ਰਾਮ ਰਹੀਮ ਮਾਮਲੇ 'ਚ ਨਵਾਂ ਮੋੜ

By  Joshi August 17th 2017 04:55 PM

ਰਾਮ ਰਹੀਮ ਮਾਮਲਾ

ਸਾਧਵੀ ਯੋਨ ਮਾਮਲੇ 'ਚ ਕੋਰਟ 25 ਅਗਸਤ ਨੂੰ ਫੈਸਲਾ ਸੁਣਾਏਗੀ

ਵੱਧ ਸਕਦੀਆਂ ਨੇ ਮੁਸ਼ਕਿਲਾਂ

Dera sacha sauda case orders reserve,final verdict on Ram Rahim on 25th

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਸਾਧਵੀ ਯੌਨ ਮਾਮਲੇ 'ਚ ਅੱਜ ਨਵਾਂ ਮੋੜ ਆ ਗਿਆ ਹੈ। ਪੰਚਕੂਲਾ ਕੋਰਟ ਨੇ ਇਸ ਮਸਲੇ 'ਤੇ ਆਰਡਰ ਰਿਜ਼ਰਵ ਕਰ ਦਿੱਤੇ ਹਨ। ਇਸ ਬਾਰੇ 'ਚ ਅਦਾਲਤ ਵੱਲੋਂ ਫੈਸਲਾ ੨੫ ਅਗਸਤ ਨੂੰ ਸੁਣਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਇਸ ਫੈਸਲੇ ਕਾਰਨ ਪੰਜਾਬ ਸਰਕਾਰ ਵੱਲੋਂ ਸਖਤਾਈ ਕਰ ਦਿੱਤੀ ਗਈ ਹੈ।ਕਿਸੇ ਅਣਸੁਖਾਵੀਂ ਘਟਨਾ ਦਾ ਮੁਕਾਬਲਾ ਕਰਨ ਲਈ ਪੰਜਾਬ ਵਿਚ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Dera sacha sauda case orders reserve,final verdict on Ram Rahim on 25th

ਇਹ ਕੇਸ ਸਾਧਵੀ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਹੈ। ਐਨ ਬੀ ਟੀ ਦੀ ਰਿਪੋਰਟ ਦੇ ਅਨੁਸਾਰ ਸੁਰੱਖਿਆ ਦੇ ਉਦੇਸ਼ਾਂ ਲਈ ਪੈਰਾ ਮਿਲਟਰੀ ਤਾਕਤਾਂ ਦੀ ਮਦਦ ਵੀ ਮੰਗੀ ਗਈ ਸੀ।

ਇਸ ਤੋਂ ਇਲਾਵਾ, ਡੇਰਾ ਚੀਫ ਦੇ ਖਿਲਾਫ ਦੋ ਹੋਰ ਕਤਲ ਦੇ ਕੇਸ ਚੱਲ ਰਹੇ ਹਨ।

Related Post