ਫਰਜ਼ੀ ਕਹੇ ਜਾਣ 'ਤੇ ਡੇਰਾ ਮੁਖੀ ਰਾਮ ਰਹੀਮ ਨੇ ਦਿੱਤਾ ਸਪੱਸ਼ਟੀਕਰਨ

By  Riya Bawa July 16th 2022 09:23 AM -- Updated: July 16th 2022 09:27 AM

ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ, ਜਿਸ ਨੂੰ ਹਰਿਆਣਾ ਸਰਕਾਰ ਤੋਂ ਇਕ ਮਹੀਨੇ ਦੀ ਪੈਰੋਲ ਮਿਲੀ ਹੈ ਅਤੇ ਉਹ ਇਸ ਸਮੇਂ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਰਹਿ ਰਿਹਾ ਹੈ ਅਤੇ ਆਨਲਾਈਨ ਸਤਿਸੰਗ ਸੈਸ਼ਨ ਕਰ ਰਿਹਾ ਹੈ, ਜਿਸ ਵਿਚ ਉਸ ਨੂੰ ਫਰਜ਼ੀ ਕਿਹਾ ਗਿਆ ਹੈ। ਜੇਲ ਤੋਂ ਪੈਰੋਲ 'ਤੇ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ 'ਤੇ ਸਪੱਸ਼ਟੀਕਰਨ ਦਿੱਤਾ ਹੈ। ramrahim1 ਸਤਿਸੰਗ ਦੌਰਾਨ ਉਸ ਨੇ ਵਿਅੰਗਮਈ ਲਹਿਜੇ ਵਿਚ ਕਿਹਾ ਕਿ "ਮੈਂ ਪਤਲਾ ਕੀ ਹੋਇਆ, ਲੋਕ ਮੈਨੂੰ ਨਕਲੀ ਕਹਿਣ ਲੱਗ ਪਏ।" ਦਰਅਸਲ ਚੰਡੀਗੜ੍ਹ, ਅੰਬਾਲਾ ਅਤੇ ਪੰਚਕੂਲਾ ਦੇ ਕੁਝ ਸ਼ਰਧਾਲੂਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਜਿਸ 'ਚ ਉਨ੍ਹਾਂ ਕਿਹਾ ਕਿ ਜੇਲ ਤੋਂ ਪੈਰੋਲ 'ਤੇ ਆਇਆ ਰਾਮ ਰਹੀਮ ਫਰਜ਼ੀ ਹੈ। ਅਸਲੀ ਕਿਤੇ ਅਗਵਾ ਹੋ ਗਿਆ ਹੈ। ਹਾਲਾਂਕਿ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਰਾਮ ਰਹੀਮ ਫਿਲਹਾਲ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ 'ਚ ਹੈ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੂਸੇਵਾਲਾ ਨੂੰ ਸ਼ਹੀਦ ਨਾ ਕਹੋ, ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ: ਗੋਲਡੀ ਬਰਾੜ ਰਾਮ ਰਹੀਮ ਨੇ ਕਿਹਾ ਕਿ ਮੈਂ ਭਾਰਤ ਦੇਸ਼ ਵਿੱਚ ਰਹਿੰਦਾ ਹਾਂ ਅਤੇ ਕਾਨੂੰਨ ਦਾ ਪਾਲਣ ਕਰਨ ਵਾਲਾ ਵਿਅਕਤੀ ਹਾਂ। ਜੋ ਕਰੋੜਾਂ ਅਤੇ ਅਰਬਾਂ ਸੰਗਤਾਂ ਨਾਲ ਜੁੜੇ ਹੋਏ ਹਨ, ਉਹ ਜਾਣਦੇ ਹਨ ਕਿ ਉਨ੍ਹਾਂ ਦਾ ਗੁਰੂ ਉਹ ਹੈ ਜਾਂ ਕੋਈ ਹੋਰ। ਰਾਮ ਰਹੀਮ ਨੇ ਕਿਹਾ ਕਿ ਜਦੋਂ ਅਦਾਲਤ ਨੇ ਹੀ ਇਸ ਬਾਰੇ ਸਭ ਕੁਝ ਕਹਿ ਦਿੱਤਾ ਹੈ ਤਾਂ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਜੇਲ ਤੋਂ ਪੈਰੋਲ 'ਤੇ ਆਏ ਡੇਰਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ 'ਤੇ ਦਿੱਤਾ ਸਪੱਸ਼ਟੀਕਰਨ ਪਟੀਸ਼ਨ ਦਾਇਰ ਕਰਨ ਵਾਲਿਆਂ ਨੇ ਕਿਹਾ ਸੀ ਕਿ ਜੇਲ੍ਹ ਤੋਂ ਬਾਹਰ ਆਏ ਡੇਰਾ ਮੁਖੀ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ। ਡੇਰਾ ਮੁਖੀ ਦਾ ਕੱਦ ਇਕ ਇੰਚ ਵਧ ਗਿਆ ਹੈ। ਉਂਗਲਾਂ ਦੀ ਲੰਬਾਈ ਅਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਸ ਦੇ ਚਿਹਰੇ ਅਤੇ ਹੱਥਾਂ 'ਚ ਮਾਸਕ ਸੀ, ਜੋ ਬਦਲ ਗਿਆ। ਉਹ ਕੁਝ ਦਿਨ ਪਹਿਲਾਂ ਕੁਝ ਪੁਰਾਣੇ ਦੋਸਤਾਂ ਨੂੰ ਮਿਲਿਆ ਸੀ। ਜਿਸ ਨੂੰ ਉਹ ਪਛਾਣ ਨਹੀਂ ਸਕਿਆ। ਇਸ ਤੋਂ ਸਾਫ਼ ਹੈ ਕਿ ਉਹ ਫਰਜ਼ੀ ਡੇਰਾ ਮੁਖੀ ਹੈ। -PTC News

Related Post