DGCA ਨੇ 31 ਜੁਲਾਈ ਤੱਕ ਵਧਾਈ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ

By  Baljit Singh June 30th 2021 03:52 PM

ਨਵੀਂ ਦਿੱਲੀ: ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ 'ਤੇ ਪਾਬੰਦੀ 31 ਜੁਲਾਈ. 2021 ਤੱਕ ਵਧਾ ਦਿੱਤੀ ਹੈ। ਦੇਸ਼ ਵਿਚ ਡੈਲਟਾ ਪਲੱਸ ਵੈਰੀਐਂਟ ਦੇ ਵੱਧਦੇ ਮਾਮਲਿਆਂ ਅਤੇ ਤੀਜੀ ਲਹਿਰ ਦੇ ਖਦਸ਼ੇ ਵਿਚਕਾਰ ਡੀ.ਜੀ.ਸੀ.ਏ. ਨੇ ਅਹਿਮ ਫ਼ੈਸਲਾ ਲਿਆ ਹੈ।

ਪੜੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਇਸ ਤੋਂ ਪਹਿਲਾਂ ਡੀ.ਜੀ.ਸੀ.ਏ. ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਲਗਾਈ ਰੋਕ ਨੂੰ 30 ਜੂਨ ਤੱਕ ਵਧਾਇਆ ਸੀ। ਕੁਝ ਚੋਣਵੇਂ ਏਅਰ ਰੂਟਸ 'ਤੇ ਫਲਾਈਟਾਂ ਦਾ ਸੰਚਾਲਨ ਕੀਤਾ ਜਾਵੇਗਾ। ਜਾਰੀ ਕੀਤੇ ਗਏ ਨਵੇਂ ਸਰਕੁਲਰ ਵਿਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਵਧਾਉਣ ਦਾ ਫੈ਼ਸਲੇ ਦਾ ਅਸਰ ਕਾਰਗੋ ਜਹਾਜ਼ਾਂ 'ਤੇ ਨਹੀਂ ਪਵੇਗਾ।

ਪੜੋ ਹੋਰ ਖਬਰਾਂ: ਪੰਜਾਬ ‘ਚ ਯੂਨੀਵਰਸਿਟੀਆਂ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਨੂੰ ਲੈ ਕੇ ਵੱਡੀ ਖ਼ਬਰ ,ਪੜ੍ਹੋ ਕਦੋਂ ਖੁੱਲ੍ਹਣਗੇ

ਇਸ ਦੇ ਨਾਲ ਹੀ ਇਸ ਪਾਬੰਦੀ ਤੋਂ ਉਹਨਾਂ ਉਡਾਣਾਂ ਨੂੰ ਛੋਟ ਹੋਵੇਗੀ ਜਿਹਨਾਂ ਨੂੰ ਖਾਸ ਤੌਰ 'ਤੇ ਡੀ.ਜੀ.ਸੀ.ਏ. ਨੇ ਮਨਜ਼ੂਰੀ ਦਿੱਤੀ ਹੈ। ਭਾਰਤ ਵਿਚ ਕੋਵਿਡ-19 ਮਹਾਮਾਰੀ ਕਾਰਨ 23 ਮਾਰਚ, 2020 ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਮਈ 2020 ਤੋ ਵੰਦੇ ਮਾਤਰਮ ਮੁਹਿੰਮ ਅਤੇ ਜੁਲਾਈ 2020 ਤੋਂ ਚੋਣਵੇਂ ਦੇਸ਼ਾਂ ਵਿਚਕਾਰ ਦੋ-ਪੱਖੀ 'ਏਅਰ ਬਬਲ' ਵਿਵਸਥਾ ਦੇ ਤਹਿਤ ਅੰਤਰਰਾਸ਼ਟਰੀ ਜਹਾਜ਼ ਉਡਾਣ ਭਰ ਰਹੇ ਹਨ।

ਪੜੋ ਹੋਰ ਖਬਰਾਂ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਭਾਜਪਾ ਵਰਕਰਾਂ ਦੀ ਝੜਪ, ਕਈ ਜ਼ਖਮੀ

-PTC News

Related Post