ਜੇਕਰ ਧਿਆਨ ਸਿੰਘ ਮੰਡ ਚਾਹੁੰਦੇ ਤਾਂ ਤਿੰਨ ਦਿਨ 'ਚ ਮੋਰਚਾ ਸਫਲਤਾਪੂਰਵਕ ਨੇਪਰੇ ਚੜ੍ਹ ਸਕਦਾ ਸੀ - ਭਾਈ ਅਮਰੀਕ ਸਿੰਘ ਅਜਨਾਲਾ

By  Joshi December 14th 2018 08:45 PM -- Updated: December 14th 2018 09:01 PM

ਜੇਕਰ ਧਿਆਨ ਸਿੰਘ ਮੰਡ ਚਾਹੁੰਦੇ ਤਾਂ ਤਿੰਨ ਦਿਨ 'ਚ ਮੋਰਚਾ ਸਫਲਤਾਪੂਰਵਕ ਨੇਪਰੇ ਚੜ੍ਹ ਸਕਦਾ ਸੀ - ਭਾਈ ਅਮਰੀਕ ਸਿੰਘ ਅਜਨਾਲਾ

ਜੇਕਰ ਧਿਆਨ ਸਿੰਘ ਮੰਡ ਚਾਹੁੰਦੇ ਤਾਂ ਤਿੰਨ ਦਿਨ 'ਚ ਮੋਰਚਾ ਸਫਲਤਾਪੂਰਵਕ ਨੇਪਰੇ ਚੜ੍ਹ ਸਕਦਾ ਸੀ, ਮੋਰਚੇ ਨੂੰ ਜਾਣ ਬੁੱਝ ਕੇ ਇੰਨ੍ਹੀ ਦੇਰ ਤੱਕ ਲਟਕਾਇਆ ਗਿਆ, ਇਹ ਕਹਿਣਾ ਹੈ ਦਮਦਮੀ ਟਕਸਾਲ ਦੇ ਮੁਖੀ ਅਤੇ ਸਰਬੱਤ ਖਾਲਸਾ ਦੇ ਚੁਣੇ ਗਏ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦਾ, ਜਿਨ੍ਹਾਂ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਈ ਵੱਡੇ ਖੁਲਾਸੇ ਕੀਤੇ।

ਉਹਨਾਂ ਕਿਹਾ ਕਿ ਸਰਕਾਰ ਤਿੰਨ ਦਿਨ ਬਾਅਦ ਹੀ ਮੰਗਾਂ ਮੰਨਣ ਨੂੰ ਤਿਆਰ ਹੋ ਗਈ ਸੀ ਅਤੇ ਸਰਕਾਰ ਚਾਹੁੰਦੀ ਸੀ ਕਿ ਜਲਦ ਤੋਂ ਜਲਦ ਬਰਗਾੜੀ ਮੋਰਚੇ ਦੀ ਸਮਾਪਤੀ ਹੋਵੇ ਪਰ ਮੋਰਚੇ ਨੂੰ ਜਾਣ ਬੁੱਝ ਕੇ ਲਟਕਾਇਆ ਗਿਆ।

ਭਾਈ ਅਜਨਾਲਾ ਨੇ ਕਿਹਾ ਦੱਸਿਆ ਕਿ ਕੈਪਟਨ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੋਰਚੇ ਨੂੰ ਖਤਮ ਕਰਨ ਲਈ ਤੀਸਰੇ ਹੀ ਦਿਨ ਗੱਲਬਾਤ ਲਈ ਪਹੁੰਚੇ ਸਨ ਅਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਉਹ ਅਸਤੀਫਾ ਦੇ ਕੇ ਖੁਦ ਮੋਰਚੇ 'ਚ ਸ਼ਾਮਿਲ ਹੋ ਜਾਣਗੇ, ਪਰ ਬਾਵਜੂਦ ਇਸਦੇ ਮੋਰਚੇ ਸੰਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ।

ਭਾਈ ਅਜਨਾਲਾ ਨੇ ਖੁਲਾਸਾ ਕੀਤਾ ਕਿ ੧੮ ਨਾਲ ਸਰਕਾਰ ਨੂੰ ਗੱਲ, ੧੯ ਨੂੰ ਸਰਕਾਰ ਮੀਡੀਆ ਦੇ ਸਾਹਮਣੇ ਆ ਕੇ ਮੰਗਾਂ ਮੰਨਣ ਅਤੇ ਫਿਰ ੨੨ ਤਰੀਕ ਨੂੰ ਸ਼ੁਕਰਾਨੇ ਦੇ ਅਖੰਡ ਪਾਠ ਸਾਹਬ ਦਾ ਭੋਗ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਗੱਲ ਹੋਈ ਸੀ, ਪਰ ਮੰਡ ਸਾਹਿਬ ਨੇ ਬਹਾਨਾ ਮਾਰਿਆ ਕਿ ਇੰਨ੍ਹੇ ਵੱਡੇ ਪ੍ਰੋਗਰਾਮ ਦੀ ਤਿਆਰੀ ਪੂਰੀ ਨਹੀਂ ਹੋਣੀ, ਇਸ ਲਈ ਸਮਾਂ ਹੋਰ ਚਾਹੀਦਾ ਹੈ।

Read More : ਬਰਗਾੜੀ ਮੋਰਚੇ ਦਾ ਮਕਸਦ ਸਿਆਸੀ ਹੋ ਨਿਬੜਿਆ

ਉਹਨਾਂ ਦੱਸਿਆ ਕਿ ੧੮, ੨੦, ੨੨ ਅਤੇ ੨੬ ਜਾਂਦੀ ਰਹੀ ਅਤੇ ਉਹਨਾਂ ਦਿਨਾਂ 'ਚ ਸਰਕਾਰ ਨੇ ਸ਼ਹੀਦਾਂ ਨੂੰ ੧ ੧ ਕਰੋੜ ਦੇਣ ਦਾ ਐਲਾਨ ਕਰਨਾ ਸੀ ਅਤੇ ਚੈੱਕ ਦੇਣਾ ਸੀ ਪਰ ਉਹਨਾਂ ਨੂੰ ਟਾਲ ਦਿੱਤਾ ਗਿਆ। ਸਰਕਾਰ ਨੇ ਰੁੱਖਾ ਰਵੱਈਆ ਦੇਖ ਕੇ ਮੀਡੀਆ ਦੇ ਸਾਹਮਣੇ ਪੀੜਤ ਪਰਿਵਾਰਾਂ ਨੂੰ ਚੈੱਕ ਆਪ ਦੇ ਦਿੱਤੇ।

ਭਾਈ ਅਜਨਾਲਾ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਤਿਆਰ ਸੀ ਫਿਰ ਸਾਡੇ ਵੱਲੋਂ ਇੰਝ ਢਿੱਲ ਕਿਉਂ ਕੀਤੀ ਜਾਂਦੀ ਰਹੀ?

ਉਹਨਾਂ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਧਿਆਨ ਸਿੰਘ ਮੰਡ ਵਰਗਾ ਮੂਰਖ ਜਥੇਦਾਰ ਕੌਮ ਨੂੰ ਕਦੀ ਨਹੀਂ ਮਿਲਣਾ, ਜੋ ਤਿੰਨ ਦਿਨਾਂ 'ਚ ਪੂਰੀ ਹੁੰਦੀਆਂ ਮੰਗਾਂ ਨੂੰ ੬ ਮਹੀਨੇ ਤੋਂ ਉਪਰ ਲੰਘਾ ਦਵੇ।

ਅੱਗੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਥ ਦੀ ਕਚਹਿਰੀ 'ਚ ਇਹ ਸੱਚ ਰੱਖ ਰਿਹਾਂ ਹਾਂ ਅਤੇ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਆਗੂਆਂ ਨੂੰ ਮੂੰਹ ਨਾ ਲਗਾਇਆ ਜਾਵੇ ਕਿਉਂਕਿ ਇਹ ਆਉਣ ਵਾਲੇ ਸਮੇਂ 'ਚ ਖੱਜਲਖੁਆਰੀ ਕਰਨਗੇ। ਉਹਨਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੰਡ ਦੀ ਅਗਵਾਈ 'ਚ ਕੌਮ ਨੂੰ ਨਿਰਾਸ਼ਤਾ ਤੋਂ ਬਿਨ੍ਹਾਂ ਕੁਝ ਪੱਲੇ ਨਹੀਂ ਪਿਆ।

ਭਾਈ ਅਜਨਾਲਾ ਨੇ ਕਿਹਾ ਕਿ ਭਾਈ ਦਵਿੰਦਰ ਸਿੰਘ ਹਰਿਆਵਾਲ, ਮਾਲਵਾ ਸਤਿਕਾਰ ਕਮੇਟੀ, ਭਾਈ ਤਰਲੋਚਨ ਸਿੰਘ ਸੋਹਲ, ਸਤਿਕਾਰ ਕਮੇਟੀ, ਭਾਈ ਕੁਲਦੀਪ ਸਿੰਘ, ਤਕਾਰ ਕਮੇਟੀ ਪੰਜਾਬ, ਭਾਈ ਮੇਜਰ ਸਿੰਘ ਪੰਡੋਰੀ ਵੜੈਚ, ਭਾਈ ਪਰਗਟ ਸਿੰਘ ਪੰਡੋਰੀ ਵੜੈਚ, ਤੁ ਸਾਰੀਆਂ ਸਤਿਕਾਰ ਕਮੇਟੀਆਂ ਦੀ ਵੀ ਇਸ 'ਚ ਸਹਿਮਤੀ ਹੈ।

—PTC News

Related Post