ਕਿਸਾਨੀ ਸੰਘਰਸ਼ 'ਚ ਨਿੱਤਰੇ DIG ਜੇਲ੍ਹ, ਲਖਵਿੰਦਰ ਸਿੰਘ ਜਾਖੜ ਨੇ ਅਹੁਦੇ ਤੋਂ ਦਿੱਤਾ ਅਸਤੀਫਾ

By  Jagroop Kaur December 13th 2020 10:05 AM -- Updated: December 13th 2020 10:36 AM

ਕੇਂਦਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕੜਾਕੇ ਦੀ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਅੱਜ ਦਿੱਲੀ ਦੇ ਬਰਡਰਾਂ 'ਤੇ ਧਰਨੇ ਲਾਕੇ ਬੈਠੇ ਹਨ , ਅਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਇੱਕਜੁਟਤਾ ਦੀ ਮਿਸਾਲ ਦੇ ਰਹੇ ਹਨ। ਉਥੇ ਹੀ ਕਿਸਾਨਾਂ ਦੇ ਹੱਕ 'ਚ ਅੱਜ ਦੇਸ਼ ਦਾ ਹਰ ਇਕ ਤਬਕਾ ਉਹਨਾਂ ਨਾਲ ਖੜਾ ਹੈ

Farmers Protestਜਿੰਨਾ ਚ ਪੰਜਾਬ ਦੇ ਕਲਾਕਾਰਾਂ ਤੋਂ ਲੈਕੇ ਦੇਸ਼ ਦੇ ਖਿਡਾਰੀਆਂ ਅਤੇ ਵੱਡੇ ਅਹੁਦੇਦਾਰਾਂ ਨੇ ਵੀ ਆਪਣਾ ਯੋਗਦਾਨ ਦਿਤਾ ਹੈ , ਜਿਸ ਤਹਿਤ ਉਹਨਾਂ ਵੱਲੋਂ ਅੱਪਣੇ ਅਹੁਦੇ ਤੱਕ ਤਿਅਗ ਦਿੱਤੇ ਗਏ ਹਨ।

ਇਹਨਾਂ ਪੁਲਿਸ ਅਧਿਕਾਰੀ 'ਚ ਨਾਮ ਸ਼ਾਮਿਲ ਹੋ ਗਿਆ ਹੈ ਡੀ ਆਈ ਜੀ ਜੇਲ੍ਹ ,ਲਖਵਿੰਦਰ ਸਿੰਘ ਜਾਖੜ,ਜਿੰਨਾ ਵਲੋਂ ਅਸਤੀਫਾ ਦੇ ਦਿੱਤਾ ਗਿਆ ਹੈ , ਜਿੰਨਾ ਕਿਹਾ ਕਿ ਉਹ ਪੁਲਿਸ ਅਫਸਰ ਤੋਂ ਪਹਿਲਾਂ ਇੱਕ ਕਿਸਾਨ ਦੇ ਪੁੱਤਰ ਹਨ , ਅਤੇ ਊਨਾ ਦੇ ਹੱਕ 'ਚ ਲੜਾਈ ਲੜਨਗੇ। ਉਹਨਾਂ ਕਿਹਾ ਕਿ ਮੈਂ ਕਿਸਾਨੀ ਸੰਘਰਸ਼ ਵਿਚ ਹਰ ਪਲ ਖੜ੍ਹਾ ਰਹਾਂਗਾ,

ਕਿਸਾਨੀ ਸੰਘਰਸ਼ 'ਚ ਨਿੱਤਰੇ ਇੱਕ ਹੋਰ ਪੁਲਿਸ ਅਧਿਕਾਰੀ|ਕਿਸਾਨਾ ਦੇ ਹੱਕ ਚ ਆਪਣੀ ਨੌਕਰੀ ਤੋਂ ਦਿੱਤਾ ਅਸਤੀਫਾ,ਕੈਪਟਨ ਲਖਵਿੰਦਰ ਜਾਖੜ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਹਾਂ ਪੁੱਤ |

Related Post