ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ  

By  Shanker Badra April 5th 2021 10:15 AM

ਕਰਤਾਰਪੁਰ : ਪੰਜਾਬੀ ਗਾਇਕ ਦਿਲਜਾਨ ਜੋ ਬੀਤੇ ਦਿਨੀਂ ਭਿਆਨਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ, ਦੀ ਅੰਤਮ ਯਾਤਰਾ ਅੱਜ ਦੁਪਹਿਰੇ 12:30 ਵਜੇ ਉਨ੍ਹਾਂ ਦੇ ਗ੍ਰਹਿ ਆਰੀਆ ਨਗਰ ਬੈਕਸਾਈਡ ਅਜੀਤ ਪੈਲੇਸ ਕਰਤਾਰਪੁਰ ਤੋਂ ਅਰੰਭ ਹੋਵੇਗੀ। ਇਸ ਮਗਰੋਂ ਦੁਪਹਿਰ 1 ਵਜੇ ਸ਼ਮਸ਼ਾਨਘਾਟ ਕਰਤਾਰਪੁਰ ਵਿਚ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਂਬਰ, ਇਲਾਕਾ ਵਾਸੀ, ਰਿਸ਼ਤੇਦਾਰ,ਮਿੱਤਰ ਅਤੇ ਸਨੇਹੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ

ਜਾਣਕਾਰੀ ਅਨੁਸਾਰ 29 ਅਤੇ 30 ਮਾਰਚ ਦੀ ਦਰਮਿਆਨੀ ਰਾਤਜਦੋਂ ਦਿਲਜਾਨ ਆਪਣੀ ਐਸਯੂਵੀ ਵਿਚ ਅੰਮ੍ਰਿਤਸਰ ਤੋਂਕਰਤਾਰਪੁਰ ਵੱਲ ਜਾ ਰਿਹਾ ਸੀ ਤਾਂ ਜੰਡਿਆਲੇ ਅਨਾਜ ਮੰਡੀ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ। ਉਸ ਦੀ ਕਾਰ ਦੀ ਸਪੀਡ ਕਾਫ਼ੀ ਤੇਜ਼ ਸੀ ,ਜਿਸ ਕਾਰਨ ਪੁਲ ‘ਤੇ ਪਹੁੰਚਣ ‘ਤੇ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨੂੰ ਟੱਕਰ ਮਾਰਦਿਆਂ ਪਲਟ ਗਈ। ਉਸ ਨੂੰ ਜੰਡਿਆਲਾ ਗੁਰੂ ਦੇ ਹਸਪਤਾਲ ਰਣਜੀਤ ਵਿਖੇ ਪਹੁੰਚਾਇਆ ਗਿਆ ,ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ

ਦਿਲਜਾਨ ਦੀ ਮ੍ਰਿਤਕ ਦੇਹ ਨੂੰ ਕਰਤਾਰਪੁਰ ਦੇ ਇਕ ਚੈਰੀਟੇਬਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਸੀ। ਦਿਲਜਾਨ ਕੈਨੇਡਾ ਪੀਆਰਸੀ ਅਤੇ ਉਸ ਦੀ ਪਤਨੀ ਅਤੇ ਇਕ ਬੇਟੀ ਟੋਰਾਂਟੋ ਵਿੱਚ ਹੀ ਰਹਿੰਦੇ ਹਨ ਅਤੇ ਉਸ ਦਾ ਬਾਕੀ ਪਰਿਵਾਰ ਤੇ ਰਿਸ਼ਤੇਦਾਰ ਵੀ ਕੈਨੇਡਾ ਵਿਚ ਹੀ ਹਨ। ਜਿਸ ਕਰਕੇ ਦਿਲਜਾਨ ਦੇ ਰਿਸ਼ਤੇਦਾਰਾਂ ਦੇ ਕਹਿਣ ਮੁਤਾਬਕ ਉਸ ਦਾ ਸਸਕਾਰ ਅੱਜ ਉਸ ਦੇ ਰਿਸ਼ਤੇਦਾਰਾਂ ਵੱਲੋਂ ਇੱਥੇ ਪਹੁੰਚ ਕੇ ਕੀਤਾ ਜਾਵੇਗਾ।

Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ

ਦੱਸ ਦੇਈਏ ਕਿ ਦਿਲਜਾਨ ਦਾ ਹਾਲ ਹੀ ਵਿੱਚ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਆਪਣੇ ਇਸ ਗੀਤ ਜ਼ਰੀਏ ਬਿਆਨ ਕੀਤਾ ਹੈ। ਦਿਲਜਾਨ ਦਾ ਕਰੀਬ ਇਕ ਵਰ੍ਹੇ ਪਹਿਲਾਂ ਰਿਲੀਜ ਹੋਇਆ ਗਾਣਾ ‘ਤੇਰੇ ਵਰਗੇ’ ਕਾਫ਼ੀ ਮਕਬੂਲ ਹੋਇਆ ਸੀ ਅਤੇ ਉਸ ਤੇ ਇਕ ਦਮ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਦਿਲਜਾਨ ਦੇ ਫੈਨਸ ਨੂੰ ਕਾਫ਼ੀ ਵੱਡਾ ਸਦਮਾ ਪਹੁੰਚਿਆ ਹੈ।

Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ

ਦਿਲਜਾਨ ਦਾ ਜਨਮ ਜਲੰਧਰ ਦੇ ਕਰਤਾਰਪੁਰ ਵਿਖੇ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ ਸੀ। ਇਸ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲਿਆ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ। ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ ‘ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ।

-PTCNews

Related Post