ਤਾਂ ਇਹ ਕੀ ਪਕਾ ਰਹੇ ਹਨ ਦਿਲਜੀਤ ਦੋਸਾਂਝ, ਜਾਣੋ ਤੇ ਦੇਖੋ ਵੀਡੀਓ?

By  Joshi January 3rd 2018 01:28 PM -- Updated: June 26th 2018 02:07 PM

Diljit Dosanjh ਤਾਂ ਇਹ ਕੀ ਪਕਾ ਰਹੇ ਹਨ ਦਿਲਜੀਤ ਦੋਸਾਂਝ, ਜਾਣੋ ਤੇ ਦੇਖੋ ਵੀਡੀਓ?

ਪੰਜਾਬ ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰ ਮੁੰਬਈ ਤੱਕ ਅਦਾਕਾਰੀ ਅਤੇ ਗਾਇਕੀ ਦੀਆਂ ਧਮਾਲਾਂ ਪਾਉਣ ਵਾਲੇ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਕੋਈ ਫਿਲਮ ਦੀ ਸ਼ੂਟਿੰਗ ਹੋਵੇ ਜਾਂ ਗਾਣੇ ਦੀ ਰਿਲੀਜ਼, ਉਹ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਦੇ ਅਹਿਮ ਪਲਾਂ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ।

Diljit Dosanjh: ਤਾਂ ਇਹ ਕੀ ਪਕਾ ਰਹੇ ਹਨ ਦਿਲਜੀਤ ਦੋਸਾਂਝ, ਜਾਣੋ ਤੇ ਦੇਖੋ ਵੀਡੀਓ?ਇਸ ਵਾਰ ਦਿਲਜੀਤ ਨੇ ਫੇਸਬੁੱਕ 'ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਸਰਦੀਆਂ 'ਚ ਖਾਧੇ ਜਾਂਦੇ "ਸੁੜਕਾ" ਬਣਾਉਣ ਦੀ ਰੈਸਿਪੀ ਬਾਰੇ ਆਪਣੇ ਚਾਹੁਣ ਵਾਲਿਆਂ ਨੂੰ ਜਾਣਕਾਰੀ ਦੇ  ਰਹੇ ਹਨ।

Diljit Dosanjh: ਉਹਨਾਂ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ ਕਿ ਇਹ ਖਾਦ ਪਦਾਰਥ ਗਲੇ ਅਤੇ ਨੱਕ ਲਈ ਬਹੁਤ ਵਧੀਆ ਹੁੰਦਾ ਹੈ ਅਤੇ ਇਸਨੂੰ ਸਰਦੀਆਂ 'ਚ ਖਾਣਾ ਬਹੁਤ ਸਿਹਤਮੰਦ ਹੁੰਦਾ ਹੈ।

ਸਿਰਫ ਇੰਨ੍ਹਾ ਹੀ ਨਹੀਂ, ਉਹਨਾਂ ਨੇ ਇਸਦੀ ਰੈਸਿਪੀ ਅਤੇ ਬਣਾਉਣ ਦੀ ਵਿਧੀ ਵੀਡੀਓ ਰਾਹੀਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ।

Diljit Dosanjh: ਦੇਖੋ ਵੀਡੀਓ

—PTC News

Related Post