ਦੀਨਾਨਗਰ 'ਚ ਦੀਵਾਲੀ ਦੀ ਰਾਤ ਵਾਪਰੀ ਵੱਡੀ ਘਟਨਾ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ

By  Shanker Badra November 8th 2018 11:16 AM

ਦੀਨਾਨਗਰ 'ਚ ਦੀਵਾਲੀ ਦੀ ਰਾਤ ਵਾਪਰੀ ਵੱਡੀ ਘਟਨਾ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ:ਗੁਰਦਾਸਪੁਰ : ਦੀਨਾਨਗਰ 'ਚ ਦੀਵਾਲੀ ਦੀ ਰਾਤ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਦੀਨਾਨਗਰ ਮਗਰਾਲਾ ਰੋਡ 'ਤੇ ਚੁੰਗੀ ਦੇ ਨਜ਼ਦੀਕ ਦੋ ਗੁੱਟਾਂ ਦੀ ਆਪਸੀ ਰੰਜਿਸ਼ ਤਹਿਤ ਇੱਕ ਗੁੱਟ ਦੇ ਨੌਜਵਾਨਾਂ ਵਲੋਂ ਗੋਲੀ ਚਲਾਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਹਨ।

ਇਸ ਸਬੰਧੀ ਦੀਨਾਨਗਰ ਦੇ ਐਸਐਚਓ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਲਗਭਗ 8.45 'ਤੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਤਹਿਤ ਤਿੰਨ ਨੌਜਵਾਨਾਂ 'ਤੇ ਗੋਲੀ ਚਲਾ ਦਿੱਤੀ,ਜਿਸ ਨਾਲ ਮਗਰਾਲਾ ਪਿੰਡ ਦਾ ਨਿਵਾਸੀ ਸੁਖਵਿੰਦਰ ਸਿੰਘ ਅਤੇ ਉਸ ਦੇ ਦੋ ਦੋਸਤ ਰਾਹੁਲ ਕੁਮਾਰ ਅਤੇ ਸੂਰਜ ਕੁਮਾਰ ਦੋਵੇਂ ਕਾਲੀ ਮਾਤਾ ਮੰਦਰ ਰੋਡ ਦੇ ਨਿਵਾਸੀ ਹਨ, ਗੰਭੀਰ ਜ਼ਖਮੀ ਹੋ ਗਏ।

ਇਸ ਘਟਨਾ ਵਿੱਚ ਮਗਰਾਲਾ ਨਿਵਾਸੀ ਸੁਖਵਿੰਦਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਰਾਹੁਲ ਕੁਮਾਰ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਤੇ ਸੂਰਜ ਕੁਮਾਰ ਦਾ ਗੁਰਦਾਸਪੁਰ ਵਿਖੇ ਇਲਾਜ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

-PTCNews

Related Post