ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਮਾਮਲੇ ਵਿੱਚ ਐੱਸਆਈਟੀ ਅੱਗੇ ਕੱਲ ਪੇਸ਼ ਹੋਣਗੇ ਅਕਸ਼ੈ ਕੁਮਾਰ

By  Shanker Badra November 20th 2018 01:10 PM -- Updated: November 20th 2018 01:35 PM

ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਮਾਮਲੇ ਵਿੱਚ ਐੱਸਆਈਟੀ ਅੱਗੇ ਕੱਲ ਪੇਸ਼ ਹੋਣਗੇ ਅਕਸ਼ੈ ਕੁਮਾਰ:ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ 21 ਨਵੰਬਰ ਯਾਨੀ ਕੱਲ ਨੂੰ ਐੱਸਆਈਟੀ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਹਨ।ਐੱਸਆਈਟੀ ਦੇ ਸੂਤਰਾਂ ਮੁਤਾਬਕ ਅਕਸ਼ੈ ਕੁਮਾਰ ਨੇ ਐੱਸਆਈਟੀ ਦੇ ਸਾਹਮਣੇ ਪੇਸ਼ ਹੋਣ ਦੀ ਪੁਸ਼ਟੀ ਕੀਤੀ ਹੈ।ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਅਤੇ ਬਹਿਬਲਕਲਾਂ ਗੋਲੀਕਾਂਡ ਲਈ ਬਣਾਈ ਗਈ ਸਪੈਸ਼ਲ ਇਨਵੇਸਟੀਗੇਸ਼ਨ ਟੀਮ (ਐੱਸਆਈਟੀ) ਕੱਲ ਨੂੰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕਰੇਗੀ।Disrespect and Bargari shootout case Tomorrow SIT Front Akshay Kumarਜਾਣਕਾਰੀ ਅਨੁਸਾਰ ਅਕਸ਼ੈ ਕੁਮਾਰ ਨੂੰ ਦੁਪਹਿਰ ਢਾਈ ਵਜੇ ਚੰਡੀਗੜ੍ਹ ਦੇ ਸੈਕਟਰ -9 ਦੇ ਪੁਲਿਸ ਹੈੱਡ ਕੁਆਟਰ ਵਿਖੇ ਬੁਲਾਇਆ ਗਿਆ ਹੈ।ਇਸ ਤੋਂ ਪਹਿਲਾਂ ਐੱਸਆਈਟੀ ਨੇ ਅੰਮ੍ਰਿਤਸਰ ਦੇ ਸਰਕਿਟ ਹਾਊਸ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਅਕਸ਼ੈ ਕੁਮਾਰ ਵੱਲੋਂ ਇੱਕ ਚਿੱਠੀ ਲਿਖ ਕੇ ਪੁੱਛਗਿੱਛ ਚੰਡੀਗੜ੍ਹ 'ਚ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।ਇਸ ਕਰਕੇ ਹੁਣ ਅਕਸ਼ੈ ਕੁਮਾਰ ਤੋਂ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਹੈੱਡਕੁਆਟਰ 'ਚ ਸਵਾਲਾਂ ਦੇ ਜਵਾਬ ਪੁੱਛੇ ਜਾਣਗੇ।Disrespect and Bargari shootout case Tomorrow SIT Front Akshay Kumar ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਕਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਹੈ।ਅਕਸ਼ੈ ਕੁਮਾਰ ਬਾਰੇ ਕਥਿਤ ਚਰਚਾ ਹੁੰਦੀ ਰਹੀ ਸੀ ਕਿ ਉਨ੍ਹਾਂ ਨੇ ਡੇਰਾ ਮੁਖੀ ਰਾਮ ਰਹੀਮ ਨਾਲ ਸੁਖਬੀਰ ਬਾਦਲ ਦੀ ਮੁੰਬਈ ਵਿਚ ਮੁਲਾਕਾਤ ਕਰਵਾਈ ਸੀ ਤੇ ਫਿਲਮ ਨੂੰ ਚਲਾਉਣ ਲਈ ਗੱਲਬਾਤ ਵੀ ਕੀਤੀ ਸੀ। -PTCNews

Related Post