Diwali 2022: ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

By  Riya Bawa October 24th 2022 08:57 AM -- Updated: October 24th 2022 09:04 AM

ਚੰਡੀਗੜ੍ਹ: ਦੀਵਾਲੀ ਹਿੰਦੂਆਂ ਦੇ ਸਭ ਤੋਂ ਵੱਡੇ ਤਿਉਹਾਰਾਂ 'ਚੋਂ ਇੱਕ ਹੈ। ਇਸ ਦਿਨ ਨੂੰ ਹਰ ਕੋਈ ਚਾਅ ਤੇ ਉਮੰਗ ਨਾਲ ਮਨਾਉਂਦਾ ਹੈ।  ਤਿਉਹਾਰ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਹਰ ਕੋਈ ਇੱਕ ਦੂਜੇ ਨੂੰ ਤਿਉਹਾਰ ਦੀਆਂ ਮੁਬਾਰਕਾਂ ਦੇ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਤੇ ਘਰ ਦੀ ਸਫਾਈ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣਦੀ ਹੈ ਪਰ ਕੁੱਝ ਹੋਰ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਕਰ ਸਕਦੇ ਹੋ ਮਾਂ ਲਕਸ਼ਮੀ ਦੇ ਸਵਾਗਤ ਲਈ ਤਿਆਰੀ---

ਇਹਨਾਂ ਗੱਲਾਂ ਦਾ ਰੱਖੋ ਧਿਆਨ---

Coronavirus update: No separate SoPs for festivals like Chhath, Diwali, says sources

-ਟੁੱਟਿਆ ਹੋਇਆ ਕੋਈ ਵੀ ਫਰਨੀਚਰ ਦਾ ਸਮਾਨ ਜਾਂ ਫਿਰ ਸ਼ੀਸ਼ਾ ਘਰ 'ਚ ਨਾ ਰੱਖੋ ਕਿਉਕਿਂ ਸ਼ਾਸਤਰਾਂ ਦੇ ਅਨੁਸਾਰ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਰਹਿੰਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ ਵੀ ਹੁੰਦਾ ਹੈ। ਇਸੇ ਤਰ੍ਹਾਂ ਘਰ 'ਚ ਜਾਂ ਫਿਰ ਦੁਕਾਨ ਚ ਰੱਖਿਆ ਟੁੱਟਿਆ-ਫੁੱਟਿਆ ਫਰਨੀਚਰ ਵੀ ਨਕਾਰਾਤਮਕ ਊਰਜਾ ਦਾ ਹੀ ਸਰੋਤ ਹੁੰਦਾ ਹੈ।

-ਜੇਕਰ ਮੰਦਿਰ ਜਾਂ ਫਿਰ ਤੁਹਾਡੇ ਘਰ 'ਚ ਕੋਈ ਖੰਡਿਤ ਮੂਰਤੀ ਹੈ ਤਾਂ ਉਸ ਨੂੰ ਕਿਸੇ ਪਵਿੱਤਰ ਥਾਂ ਤੇ ਜਾ ਕੇ ਦੱਬ ਦਿਓ ਜਾਂ ਫਿਰ ਜਲ ਪ੍ਰਵਾਹ ਕਰ ਦਿਓ।

-ਘਰ 'ਚ ਪਈ ਬੰਦ ਘੜੀ ਨੂੰ ਵੀ ਤੱਰਕੀ ਦੇ ਰਾਹ 'ਚ ਰੁਕਾਵਟ ਮੰਨਿਆ ਜਾਂਦਾ ਹੈ... ਇਸ ਲਈ ਉਸ ਨੂੰ ਵੀ ਲਕਸ਼ਮੀ ਪੂਜਾ ਤੋਂ ਪਹਿਲਾ ਜਾਂ ਤਾਂ ਠੀਕ ਕਰਾਓ ਜਾਂ ਫਿਰ ਘਰ ਤੋਂ ਬਾਹਰ ਕੱਢ ਦਿਓ। ਜੇ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਮਾਂ ਲਕਸ਼ਮੀ ਪੂਜਾ ਕਰੋਗੇ ਤਾਂ ਉਨ੍ਹਾਂ ਦੀ ਕ੍ਰਿਪਾ ਜ਼ਰੂਰ ਮਿਲੇਗੀ।

ਇਹ ਵੀ ਪੜ੍ਹੋ : Diwali 2022: ਦੀਵਾਲੀ 'ਤੇ ਕਦੇ ਵੀ ਗਿਫਟ ਨਾ ਕਰੋ ਇਹ 4 ਚੀਜ਼ਾਂ, ਖ਼ਤਮ ਕਰ ਦੇਣਗੀਆਂ ਘਰ ਦੀ ਸੁੱਖ-ਸ਼ਾਂਤੀ

-ਘਰ ਦੇ ਕਿਸੇ ਵੀ ਮੈਂਬਰ ਨੂੰ ਸ਼ਾਮ ਦੇ ਸਮੇਂ ਭਾਵ ਸ਼ਾਮ ਨੂੰ ਨਹੀਂ ਸੌਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਇਹ ਭਗਤੀ ਦਾ ਸਮਾਂ ਹੈ। ਇਸ ਸਮੇਂ ਕਿਸੇ ਨੂੰ ਸੌਣਾ ਨਹੀਂ ਚਾਹੀਦਾ। ਇਸ ਸਮੇਂ ਸਾਰੇ ਦੇਵੀ-ਦੇਵਤੇ ਕਾਰਜਸ਼ੀਲ ਹਨ। ਜੇਕਰ ਇਸ ਸਮੇਂ ਦੌਰਾਨ ਕੋਈ ਵਿਅਕਤੀ ਸੌਂਦਾ ਹੈ ਤਾਂ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਅਜਿਹੇ 'ਚ ਘਰ ਦਾ ਕੋਈ ਵੀ ਮੈਂਬਰ ਸੁਸਤੀ 'ਚ ਨਹੀਂ ਰਹਿਣਾ ਚਾਹੀਦਾ।

- ਸ਼ਾਮ ਦੀ ਪੂਜਾ ਸਮੇਂ ਜੇਕਰ ਕੋਈ ਭਿਖਾਰੀ ਤੁਹਾਡੇ ਦਰਵਾਜ਼ੇ 'ਤੇ ਆਉਂਦਾ ਹੈ, ਤਾਂ ਉਸ ਨੂੰ ਖਾਲੀ ਹੱਥ ਵਾਪਸ ਨਹੀਂ ਆਉਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਭਿਖਾਰੀ ਦੂਤਾਂ ਦੇ ਰੂਪ ਵਿੱਚ ਤੁਹਾਡੇ ਦਰਵਾਜ਼ੇ 'ਤੇ ਆਉਂਦੇ ਹਨ। ਉਨ੍ਹਾਂ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਾਨ ਦੇ ਕੇ ਵਿਦਾ ਕਰਨਾ ਚਾਹੀਦਾ ਹੈ।

-PTC News

Related Post