ਦੀਵਾਲੀ ਵਾਲੇ ਦਿਨ ਨਹੀਂ ਟਲੇ ਲੋਕ, ਚਲਾਏ ਪਟਾਕੇ, ਹੋਈਆਂ ਕਈ ਐਫਆਈਆਰ ਦਰਜ

By  Joshi October 20th 2017 12:25 PM -- Updated: October 20th 2017 12:26 PM

ਇਸ ਵਾਰ ਦੀ ਦੀਵਾਲੀ ਨੂੰ ਇਕੋ ਫਰੈਂਡਲੀ ਭਾਵ ਵਾਤਾਵਰਨ ਦਾ ਧਿਆਨ ਰੱਖ ਕੇ ਮਨਾਉਣ ਬਾਰੇ ਅਦਾਲਤ ਵੱਲੋਂ ਕਈ ਆਦੇਸ਼ ਜਾਰੀ ਕੀਤੇ ਗਏ ਸਨ। ਪਰ ਲੋਕਾਂ ਨੇ ਇਹਨਾਂ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ 'ਚ ਕੋਈ ਕਸਰ ਨਹੀਂ ਛੱਡੀ, ਜਿਸ ਦੇ ਚੱਲਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਕਾਰਵਾਈ ਕਰ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Diwali celebrations: ਦੀਵਾਲੀ ਵਾਲੇ ਦਿਨ ਨਹੀਂ ਟਲੇ ਲੋਕ, ਚਲਾਏ ਪਟਾਕੇ, ਹੋਈਆਂ ਕਈ ਐਫਆਈਆਰ ਦਰਜਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਰ ਪੁਲਸ ਨੇ ਦੀਵਾਲੀ ਦੀ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪਟਾਕੇ ਚਲਾਉਣ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਦੀਵਾਲੀ 'ਤੇ ਸਿਰਫ ਸ਼ਾਮ ਸਾਢੇ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਪਟਾਕੇ ਚਲਾਉਣ ਦਾ ਹੁਕਮ ਸੀ।

—PTC News

Related Post