ਦੇਸ਼ ’ਚ ਅੱਜ 2 ਮਹੀਨਿਆਂ ਬਾਅਦ ਸ਼ੁਰੂ ਹੋਈਆਂ ਘਰੇਲੂ ਉਡਾਣਾਂ , ਇਹ ਨਿਯਮ ਹੋਣਗੇ ਲਾਗੂ

By  Shanker Badra May 25th 2020 11:04 AM

ਦੇਸ਼ ’ਚ ਅੱਜ 2 ਮਹੀਨਿਆਂ ਬਾਅਦ ਸ਼ੁਰੂ ਹੋਈਆਂ ਘਰੇਲੂ ਉਡਾਣਾਂ , ਇਹ ਨਿਯਮ ਹੋਣਗੇ ਲਾਗੂ:ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ 2 ਮਹੀਨਿਆਂ ਬਾਅਦ ਅੱਜ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ ।  ਹਰੇਕ ਸੂਬੇ ਨੇ ਉਡਾਣਾਂ ਲਈ ਆਪੋ–ਆਪਣੇ ਨਿਯਮ ਲਾਗੂ ਕੀਤੇ ਹਨ ਪਰ ਹਾਲੇ ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਹਵਾਈ ਸੇਵਾਵਾਂ ਸ਼ੁਰੂ ਨਹੀਂ ਹੋਣਗੀਆਂ।

ਇਸ ਦੌਰਾਨ ਪਹਿਲੀ ਫਲਾਈਟ ਸਵੇਰੇ 4:45 ਵਜੇ ਪੁਣੇ ਲਈ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਈ, ਜਿਸ ਦੌਰਾਨ ਯਾਤਰੀਆਂ ਦੀ ਫਲਾਈਟ 'ਤੇ ਚੜ੍ਹਨ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ਹੋਈ ਹੈ। ਸਾਰੇ ਯਾਤਰੀਆਂ ਨੂੰ ਏਅਰ ਲਾਈਨ ਦੇ ਚਿਹਰੇ ਢੱਕਣ ਲਈ ਮਾਸਕ ਦਿੱਤੇ ਗਏ ਸਨ। ਫਲਾਈਟ ਅਟੈਂਡੈਂਟ ਪੀਪੀਈ ਕਿੱਟ ਵਿੱਚ ਦਿਖਾਈ ਦਿੱਤੇ ਹਨ।

ਇਸ ਦੇ ਇਲਾਵਾ ਮੁੰਬਈ ਦੇ ਹਵਾਈ ਅੱਡੇ ਤੋਂ ਸਵੇਰੇ ਪੌਣੇ 7 ਵਜੇ ਪਹਿਲੀ ਉਡਾਣ ਪਟਨਾ ਲਈ ਰਵਾਨਾ ਹੋਈ ਹੈ। ਲਗਭਗ ਦੋ ਮਹੀਨਿਆਂ ਪਿੱਛੋਂ ਘਰੇਲੂ ਉਡਾਣਾਂ ਦੇ ਟਾਕ–ਆੱਫ਼ ਲਈ ਹਵਾਈ ਅੱਡਿਆਂ ਉੱਤੇ ਅੱਜ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਹਵਾਈ ਅੱਡਿਆਂ ਉੱਤੇ ਹੁਣ ਨਵੇਂ ਨਿਯਮਾਂ ਨਾਲ ਸਭ ਕੁਝ ਬਦਲਿਆ ਹੋਇਆ ਦਿਸੇਗਾ।

ਆਂਧਰਾ ਪ੍ਰਦੇਸ਼ ਅਤੇ ਬੰਗਾਲ ਵਿਚ ਅੱਜ ਕੋਈ ਉਡਾਣ ਉਡਾਈ ਨਹੀਂ ਭਰੇਗੀ , ਕਿਉਂਕਿ ਪੱਛਮੀ ਬੰਗਾਲ ਵਿਚ ਇਕ ਤੂਫਾਨ ਆਇਆ ਸੀ, ਜਿਸ ਵਿਚ ਤਕਰੀਬਨ 85 ਲੋਕ ਮਾਰੇ ਗਏ ਸਨ ਅਤੇ ਤਕਰੀਬਨ 1 ਲੱਖ ਲੋਕ ਪ੍ਰਭਾਵਤ ਹੋਏ ਸਨ। ਆਂਧਰਾ ਪ੍ਰਦੇਸ਼ 26 ਮਈ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰੇਗਾ, ਜਦੋਂਕਿ ਪੱਛਮੀ ਬੰਗਾਲ ਵਿਚ ਹਵਾਈ ਸੇਵਾਵਾਂ 28 ਮਈ ਤੋਂ ਸ਼ੁਰੂ ਹੋਣਗੀਆਂ।

ਹਵਾਈ ਯਾਤਰੀਆਂ ਲਈ ਦਿਸ਼ਾ-ਨਿਰਦੇਸ਼

1- ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਸਹੁੰ ਪੱਤਰ ਦੇਣਾ ਪਵੇਗਾ ਕਿ ਉਹ 14 ਦਿਨਾਂ ਲਈ ਲਾਜ਼ਮੀ ਤੌਰ 'ਤੇ ਅਲੱਗ ਰਹਿਣਗੇ।

2- ਸਾਰੇ ਯਾਤਰੀਆਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੈ।

3 -ਥਰਮਲ ਸਕ੍ਰੀਨਿੰਗ ਏਅਰਪੋਰਟ ਦੇ ਐਂਟਰੀ ਪੁਆਇੰਟ 'ਤੇ ਕੀਤੀ ਜਾਏਗੀ। ਇਸਦੇ ਬਾਅਦ ਹੀ ਤੈਅ ਕੀਤਾ ਜਾ ਸਕਦਾ ਹੈ ਕਿ ਤੁਸੀਂ ਅੰਦਰ ਜਾ ਸਕਦੇ ਹੋ ਜਾਂ ਨਹੀਂ।

4- ਤੁਸੀਂ ਅਰੋਗਿਆ ਸੇਤੂ ਐਪ ਤੋਂ ਵੀ ਆਪਣੇ ਆਪ ਦੀ ਜਾਂਚ ਕਰ ਸਕਦੇ ਹੋ ਅਤੇ ਐਂਟਰੀ ਗੇਟ 'ਤੇ ਅਰੋਗਿਆ ਸੇਤੂ ਐਪ ਦਾ ਸਟੇਟਸ ਦਿਖਾ ਸਕਦੇ ਹੋ।

5- ਜੇ ਤੁਸੀਂ ਅਰੋਗਿਆ ਸੇਤੂ ਐਪ ਨੂੰ ਡਾਊਨਲਡੋ ਨਹੀਂ ਕਰ ਪਾ ਰਹੇ ਹੋ, ਤਾਂ ਤੁਸੀਂ ਇਸ ਨੂੰ ਸਟੇਸ਼ਨ 'ਤੇ ਕੋਵਿਡ ਹੈਲਪ ਡੈਸਕ ਤੋਂ ਡਾਊਨਲੋਡ ਕਰ ਸਕਦੇ ਹੋ।

6- ਯਾਤਰੀਆਂ ਨੂੰ ਆਪਣੀ ਟਿਕਟ, ਬੋਰਡਿੰਗ ਪਾਸ, ਸ਼ਨਾਖਤੀ ਕਾਰਡ ਸੀਆਈਐਸਐਫ ਨੂੰ ਪ੍ਰਵੇਸ਼ ਦੁਆਰ 'ਤੇ ਹੀ ਦਿਖਾਉਣੇ ਪੈਣਗੇ।

7- ਈ-ਰਸੀਦ ਤੁਹਾਡੇ ਮੋਬਾਈਲ 'ਤੇ ਮਿਲੇਗੀ।

8- ਯਾਤਰੀਆਂ ਨੂੰ ਸਮਾਜਕ ਦੂਰੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ, ਹਵਾਈ ਅੱਡੇ 'ਤੇ ਸਰਕਲ ਅਤੇ ਬੈਰੀਅਰ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

-PTCNews

Related Post