ਕੋਰੋਨਾ ਦਾ ਇਲਾਜ ਕਰਵਾਉਣ ਤੋਂ ਬਾਅਦ ਵਾਈਟ ਹਾਊਸ ਪਰਤੇ ਡੋਨਾਲਡ ਟਰੰਪ, ਮਾਸਕ ਵੀ ਉਤਰਾਇਆ

By  Shanker Badra October 6th 2020 10:22 AM -- Updated: October 6th 2020 11:12 AM

ਕੋਰੋਨਾ ਦਾ ਇਲਾਜ ਕਰਵਾਉਣ ਤੋਂ ਬਾਅਦ ਵਾਈਟ ਹਾਊਸ ਪਰਤੇ ਡੋਨਾਲਡ ਟਰੰਪ, ਮਾਸਕ ਵੀ ਉਤਰਾਇਆ:ਵਾਸ਼ਿੰਗਟਨ : ਕੋਰੋਨਾ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਿੰਨ ਦਿਨਾਂ ਬਾਅਦ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਟਰੰਪ ਕੋਰੋਨਾ ਵਾਇਰਸ ਤੋਂ ਪੀੜਤ ਸਨ ਤੇ ਉਨ੍ਹਾਂ ਨੂੰ ਇਲਾਜ ਲਈ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ 'ਚ ਭਰਤੀ ਕਰਵਾਇਆ ਗਿਆ ਸੀ।

ਕੋਰੋਨਾ ਦਾ ਇਲਾਜ ਕਰਵਾਉਣ ਤੋਂ ਬਾਅਦਵਾਈਟ ਹਾਊਸ ਪਰਤੇਡੋਨਾਲਡਟਰੰਪ, ਮਾਸਕ ਵੀ ਉਤਰਾਇਆ

ਟਰੰਪ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਡਾਕਟਰਾਂ ਦੇ ਅਨੁਸਾਰ ਹੁਣ ਟਰੰਪ ਦਾ ਇਲਾਜ ਵ੍ਹਾਈਟ ਹਾਊਸ ਵਿੱਚ ਕੀਤਾ ਜਾਵੇਗਾ। ਡੋਨਾਲਡ ਟਰੰਪ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ ਪਰ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ। ਇਸ ਲਈ ਉਸ ਨਾਲ ਵ੍ਹਾਈਟ ਹਾਊਸ ਵਿਚ ਹੋਰ ਇਲਾਜ ਕੀਤਾ ਜਾਵੇਗਾ। ਟਰੰਪ ਨੂੰ ਸ਼ਾਮ ਕਰੀਬ ਸਾਡੇ 6 ਵਜੇ ਵਾਲਟਰ ਰੀਡ ਮੈਡੀਕਲ ਸੈਂਟਰ ਤੋਂ ਵ੍ਹਾਈਟ ਹਾਊਸ ਸ਼ਿਫਟ ਲਿਜਾਇਆ ਗਿਆ।

ਕੋਰੋਨਾ ਦਾ ਇਲਾਜ ਕਰਵਾਉਣ ਤੋਂ ਬਾਅਦਵਾਈਟ ਹਾਊਸ ਪਰਤੇਡੋਨਾਲਡਟਰੰਪ, ਮਾਸਕ ਵੀ ਉਤਰਾਇਆ

ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਟਰੰਪ ਨੇ ਇਕ ਵੀਡੀਓ ਜਾਰੀ ਕੀਤਾ। ਇਸ 'ਚ ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਵਾਇਰਸ ਜ਼ਿੰਦਗੀ 'ਤੇ ਹਾਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਵਾਲਟਰ ਰੀਡ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ 'ਚ ਕੋਰੋਨਾ ਵਾਇਰਸ ਬਾਰੇ ਬਹੁਤ ਕੁਝ ਸਿੱਖਿਆ ਹੈ। ਸਾਡੇ ਕੋਲ ਵਧੀਆ ਡਾਕਟਰੀ ਸਹੂਲਤਾਂ ਹਨ ,ਇਸ ਲਈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ।

ਕੋਰੋਨਾ ਦਾ ਇਲਾਜ ਕਰਵਾਉਣ ਤੋਂ ਬਾਅਦਵਾਈਟ ਹਾਊਸ ਪਰਤੇਡੋਨਾਲਡਟਰੰਪ, ਮਾਸਕ ਵੀ ਉਤਰਾਇਆ

ਹਾਲਾਂਕਿ, ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਟਰੰਪ ਦੇ ਇਸ ਬਿਆਨ 'ਤੇ ਸਵਾਲ ਉਠ ਰਹੇ ਹਨ ਕਿਉਂਕਿ ਅਮਰੀਕਾ 'ਚ ਲਗਭਗ 2 ਲੱਖ 10 ਹਜ਼ਾਰ ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਪਰ ਟਰੰਪ ਅਜੇ ਵੀ ਲੋਕਾਂ ਨੂੰ ਡਰਨ ਲਈ ਨਹੀਂ ਕਹਿ ਰਹੇ ਹਨ। ਵ੍ਹਾਈਟ ਹਾਊਸ ਪਹੁੰਚਣ 'ਤੇ ਟਰੰਪ ਨੇ ਮਾਸਕ ਵੀ ਹਟਾ ਦਿੱਤਾ ਅਤੇ ਪ੍ਰਸ਼ੰਸਕਾਂ ਨੂੰ ਸਲਾਮ ਕਰ ਧੰਨਵਾਦ ਕੀਤਾ। ਹਾਲਾਂਕਿ, ਟਰੰਪ ਨੇ ਇਹ ਵੀ ਕਿਹਾ ਕਿ ਉਹ ਜਲਦੀ ਠੀਕ ਹੋ ਜਾਣਗੇ ਅਤੇ ਮੁਹਿੰਮ ਦਾ ਕਾਰਜਭਾਰ ਸੰਭਾਲ ਲੈਣਗੇ।

-PTCNews

educare

Related Post