ਜੋ ਡਰ ਸੀ ਉਹੀ ਹੋਇਆ, ਟਰੰਪ ਦੇ ਇਸ ਫੈਸਲੇ ਨਾਲ ਹੋਣਗੇ 8,00,000 ਲੋਕ ਡਿਪੋਰਟ!

By  Joshi September 6th 2017 01:43 PM -- Updated: September 6th 2017 01:47 PM

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ 'ਚ ਆਉਣ ਤੋਂ ਬਾਅਦ ਦੇ ਹੀ ਕਾਫੀ ਚਰਚਾਵਾਂ 'ਚ ਰਹੁ ਹਨ। ਉਹਨਾਂ 'ਤੇ ਜਾਤੀਵਾਦ ਅਤੇ ਭੇਦਭਾਵ ਨੂੰ ਵਧਾਉਣ ਦੇ ਵੀ ਕਈ ਦੋਸ਼ ਲੱਗੇ ਹਨ। ਇਸ ਅੱਗ 'ਚ ਘਿਉ ਪਾਉਂਦਿਆਂ ਟਰੰਪ ਵੱਲੋਂ ਇੱਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ।

Donald Trump decides to end DACA, immigrants are confused!ਟਰੰਪ ਨੇ ਓਬਾਮਾ ਪ੍ਰਸ਼ਾਸਨ ਦੇ ਉਸ ਅਮਨੈਸਟੀ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ, ਜਿਸ ਤਹਿਤ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਲੋਕਾਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਸੀ।

ਇਸ ਪ੍ਰੋਗਰਾਮ ਦੇ ਰੱਦ ਹੋਣ ਨਾਲ ਹੁਣ ਉਹ ਵਿਅਕਤੀ ਅਮਰੀਕਾ 'ਚ ਕੰਮ ਨਹੀਂ ਕਰ ਸਕਣਗੇ ਜੋ ਰਿਫਊਜ਼ੀ ਬੇਸਿਸ 'ਤੇ ਜਾਂ ਗੈਰ ਕਾਨੂੰਨੀ ਘੰਗ ਨਾਲ ਉਥੇ ਗਏ ਸਨ।

Donald Trump decides to end DACA, immigrants are confused!ਤਕਰੀਬਨ, 800,000 ਕਰਮਚਾਰੀਆਂ ਨੂੰ ਇਸ ਫੇਸਲੇ ਦਾ ਉਲਟ ਭੁਗਤਾਨ ਭੁਗਤਣਾ ਪਵੇਗਾ।  ਇਸ ਵਿੱਚ 7000 ਤੋਂ ਜਿਆਦਾ ਅਮਰੀਕੀ ਭਾਰਤੀ ਸ਼ਾਮਿਲ ਹਨ।

ਅਮਰੀਕੀ ਅਟਾਰਨੀ ਜਨਰਲ ਜੇਫ਼ ਸੇਸ਼ੰਸ ਨੇ ਕਿਹਾ, ਮੈਂ ਘੋਸ਼ਣਾ ਕਰਦਾ ਹਾਂ ਕਿ ਡੀਏਸੀਏ (ਡਿਫਰਡ ਐਕਸ਼ਨ ਫਾਰ ਚਿਲਡਰਨ ਅਰਾਇਵਲ ) ਨਾਮਕ ਪ੍ਰੋਗਰਾਮ ਜੋ ਓਬਾਮਾ ਪ੍ਰਸ਼ਾਸਨ ਵਿੱਚ ਪ੍ਰਭਾਵ ਵਿੱਚ ਆਇਆ ਸੀ , ਉਸਨੂੰ ਰੱਦ ਕੀਤਾ ਜਾਂਦਾ ਹੈ।

ਇਸਦੇ ਬਾਅਦ ਦੇਸ਼ ਭਰ ਵਿੱਚ ਇਸਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਟਰੰਪ ਦੇ ਫੈਸਲੇ ਦੇ ਖਿਲਾਫ ਵਹਾਇਟ ਹਾਊਸ ਦੇ ਬਾਰੇ ਅਣਗਿਣਤ ਪ੍ਰਦਰਸ਼ਨਕਾਰੀ ਇਕੱਠੇ ਹੋeਾ ਸਨ ਅਤੇ ਉਹਨਾਂ ਨਾਅਰੇਬਾਜ਼ੀ ਵੀ ਕੀਤੀ ਸੀ।

ਇੱਕ ਪ੍ਰੈਸ ਕਾਨਫਰੰਸ ਵਿੱਚ ਮੀਡਿਆ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਗਿਣਤੀ ਤੈਅ ਹੋਵੇਗੀ ਕਿ ਅਸੀਂ ਕਿੰਨ੍ਹੇ ਪ੍ਰਵਾਸੀਆਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦੇ ਸਕਦੇ ਹਾਂ।

—PTC News

Related Post