ਡਾਨਲਡ ਟਰੰਪ ਨੇ ਇਮੀਗ੍ਰੇਸ਼ਨ ਨੀਤੀ ਬਣਾਉਣ ਲਈ ਇੱਕ ਨਵਾਂ ਪ੍ਰਸਤਾਵ ਸੰਸਦ ਨੂੰ ਭੇਜਿਆ

By  Joshi October 10th 2017 12:44 PM

Donald trump H1 B Visa immigration policy: ਡਾਨਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਨੀਤੀ ਬਣਾਉਣ ਲਈ ਇੱਕ ਨਵਾਂ ਪ੍ਰਸਤਾਵ ਸੰਸਦ ਨੂੰ ਭੇਜਣ ਦੀ ਗੱਲ ਸਾਹਮਣੇ ਆਈ ਹੈ, ਪਰ ਰਾਹਤ ਦੀ ਗੱਲ ਇਹ ਹੈ ਐੱਚ-1ਬੀ ਵੀਜ਼ਾ ਨੂੰ ਲੈ ਕੇ ਕੋਈ ਇਸ 'ਚ ਕੋਈ ਵੀ ਵੱਡੀ ਜਾਂ ਸਖਤ ਸ਼ਰਤ ਨਹੀਂ ਰੱਖੀ ਗਈ ਹੈ। ਦੱਸਣਯੋਗ ਹੈ ਕਿ ਐੱਚ-1ਬੀ ਵੀਜ਼ਾ ਬਾਰੇ ਬਹੁਤ ਭਾਰਤੀ ਚਿੰਤਤ ਸਨ ਕਿਉਂਕਿ ਇਸੇ ਵੀਜ਼ਾ 'ਤੇ ਹੀ ਬਹੁਤੇ ਭਾਰਤੀ ਖਾਸਕਰ ਆਈ ਟੀ ਪੇਸ਼ੇ ਵਾਲੇ ਅਮਰੀਕਾ ਜਾ ਕੇ ਨੌਕਰੀ ਕਰ ਸਕਦੇ ਹਨ।

ਜੇਕਰ ਗੱਲ ਗ੍ਰੀਨ ਕਾਰਡ ਦੀ ਕਰੀਏ ਤਾਂ ਟਰੰਮ ਉਸ ਬਾਰੇ ਲਏ ਫੈਸਲੇ 'ਤੇ ਅਜੇ ਵੀ ਬਰਕਰਾਰ ਹਨ।

Donald trump H1 B Visa immigration policy: ਡਾਨਲਡ ਟਰੰਪ ਨੇ ਇਮੀਗ੍ਰੇਸ਼ਨ ਨੀਤੀ ਬਣਾਉਣ ਲਈ ਇੱਕ ਨਵਾਂ ਪ੍ਰਸਤਾਵ ਸੰਸਦ ਨੂੰ ਭੇਜਿਆਇਸ ਤੋਂ ਪਹਿਲਾਂ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਟਰੰਪ ਭਾਰਤੀਆਂ ਅਤੇ ਚੀਨੀਆਂ ਪ੍ਰਤੀ ਕਾਫੀ ਸਖਤ ਰੁਖ ਅਪਨਾ ਰਹੇ ਸਨ।

ਉਹਨਾਂ ਨੇ ਕਿਹਾ ਸੀ ਕਿ ਵਿਦੇਸ਼ੀ ਲੋਕ ਆ ਕੇ ਅਮਰੀਕੀ ਲੋਕਾਂ ਦੀ ਨੌਕਰੀ 'ਤੇ ਕਬਜਾ ਕਰ ਰਹੇ ਹਨ ਜਿਸ ਕਾਰਨ ਐੱਚ-੧ਬੀ ਵੀਜ਼ਾ 'ਤੇ ਕਈ ਤਰ੍ਹਾਂ ਦੀ ਸਖਤੀ ਦਾ ਐਲਾਨ ਵੀ ਹੋਇਆ ਸੀ। ਇਸ ਅੇਲਾਨ ਨਾਲ ਭਾਰਤੀਆਂ ਨੂ ਕਾਫੀ ਵੱਡਾ ਫਰਕ ਪੈਣਾ ਸੀ ਖਾਸਕਰ ਉਹ ਜੋ ਆਈ, ਮੈਡੀਕਲ ਅਤੇ ਫਾਇਨੈਂਸ ਦੇ ਖੇਤਰਾਂ ਨਾਲ ਸੰਬੰਧਿਤ ਹਨ। ਪਰ ਹੁਣ ਟਰੰਪ ਨੇ ਇਸ ਮੁੱਦੇ 'ਤੇ ਥੋੜ੍ਹਾਂ ਜਿਹਾ ਨਰਮ ਰੁੱਖ ਅਖਤਿਆਰ ਕੀਤਾ ਹੈ।

ਪਰ, ਗ੍ਰੀਨ ਕਾਰਡ ਨੂੰ ਲੈ ਕੇ ਟਰਫਮ ਵੱਲੋਂ ਪ੍ਰਸਤਾਵਿਤ ਬਿੱਲ ਜੇਕਰ ਸੰਸਦ 'ਚ ਪਾਸ ਹੁੰਦਾ ਹੈ ਤਾਂ ਵਿਦੇਸ਼ੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਹਾਸਲ ਕਰਨ 'ਚ ਖਾਸੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵਗਾ।  ਇੱਥੋਂ ਤੱਕ ਕਿ ਉਥੇ ਰਹਿ ਰਹੇ ਨੌਕਰੀਪੇਸ਼ਾ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਆਪਣੇ ਨਾਲ ਨਹੀਂ ਰੱਖ ਪਾਉਣਗੇ ਜਾਂ ਉਹਨਾਂ ਨੂੰ ਅਜਿਹਾ ਕਰਨ 'ਚ ਮੁਸ਼ਕਿਲ ਪੇਸ਼ ਆਵੇਗੀ।

Donald trump H1 B Visa immigration policy: ਡਾਨਲਡ ਟਰੰਪ ਨੇ ਇਮੀਗ੍ਰੇਸ਼ਨ ਨੀਤੀ ਬਣਾਉਣ ਲਈ ਇੱਕ ਨਵਾਂ ਪ੍ਰਸਤਾਵ ਸੰਸਦ ਨੂੰ ਭੇਜਿਆਉਥੇ ਹੀ ਗੈਰ ਕਾਨੂੰ ਢੰਗ ਨਾਲ ਅਮਰੀਕਾ ਆਉਣ ਵਾਲਿਆਂ ਬਾਰੇ ਵੀ ਟਰੰਪ ਅਜੇ ਵੀ ਸਖਤ ਰਵੱਈਆ ਅਪਨਾ ਰਹੇ ਹਨ ਅਤੇ ਉਨ੍ਹਾਂ ਨੇ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦੀ ਚਰਚਾ ਇੱਕ ਫਿਰ ਕੀਤੀ ਹੈ।

—PTC News

Related Post