ਦੂਰਦਰਸ਼ਨ ਦੀ ਮਸ਼ਹੂਰ ਐਂਕਰ ਤੇ ਨਾਰੀ ਸ਼ਕਤੀ ਪੁਰਸਕਾਰ ਜੇਤੂ ਨੀਲਮ ਸ਼ਰਮਾ ਦਾ ਹੋਇਆ ਦਿਹਾਂਤ

By  Shanker Badra August 17th 2019 05:15 PM -- Updated: August 17th 2019 05:16 PM

ਦੂਰਦਰਸ਼ਨ ਦੀ ਮਸ਼ਹੂਰ ਐਂਕਰ ਤੇ ਨਾਰੀ ਸ਼ਕਤੀ ਪੁਰਸਕਾਰ ਜੇਤੂ ਨੀਲਮ ਸ਼ਰਮਾ ਦਾ ਹੋਇਆ ਦਿਹਾਂਤ:ਨਵੀਂ ਦਿੱਲੀ : ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਅੱਜ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਦੂਰਦਰਸ਼ਨ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਹੈ।

Doordarshan Anchor and Nari Shakti Award Winner Neelum Sharma Death ਦੂਰਦਰਸ਼ਨ ਦੀ ਮਸ਼ਹੂਰ ਐਂਕਰ ਤੇ ਨਾਰੀ ਸ਼ਕਤੀ ਪੁਰਸਕਾਰ ਜੇਤੂ ਨੀਲਮ ਸ਼ਰਮਾ ਦਾ ਹੋਇਆ ਦਿਹਾਂਤ

ਮਿਲੀ ਜਾਣਕਾਰੀ ਅਨੁਸਾਰ ਐਂਕਰ ਨੀਲਮ ਸ਼ਰਮਾ ਕੈਂਸਰ ਤੋਂ ਪੀੜਤ ਸੀ। ਨੀਲਮ ਸ਼ਰਮਾ ਪਿਛਲੇ 20 ਸਾਲਾਂ ਤੋਂ ਦੂਰਦਰਸ਼ਨ ਦਾ ਹਿੱਸਾ ਸੀ।ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਨਾਲ 1995 ਵਿੱਚ ਕੀਤੀ ਸੀ।

Doordarshan Anchor and Nari Shakti Award Winner Neelum Sharma Death ਦੂਰਦਰਸ਼ਨ ਦੀ ਮਸ਼ਹੂਰ ਐਂਕਰ ਤੇ ਨਾਰੀ ਸ਼ਕਤੀ ਪੁਰਸਕਾਰ ਜੇਤੂ ਨੀਲਮ ਸ਼ਰਮਾ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ਐਂਕਰ ਨੀਲਮ ਸ਼ਰਮਾ ਨੇ 'ਤੇਜਸਵਿਨੀ' ਤੋਂ ਲੈ ਕੇ 'ਬੜੀ ਬਾਤ' ਤੱਕ ਕਈ ਪ੍ਰਸਿੱਧ ਪ੍ਰੋਗਰਾਮ ਕੀਤੇ ਸਨ। ਉਨ੍ਹਾਂ ਨੂੰ ਮਾਰਚ ਮਹੀਨੇ 'ਨਾਰੀ ਸ਼ਕਤੀ' ਅਵਾਰਡ ਦਿੱਤਾ ਗਿਆ ਸੀ। ਇਸ ਸਨਮਾਨ ਤੋਂ ਇਲਾਵਾ ਨੀਲਮ ਸ਼ਰਮਾ ਨੂੰ ਪੱਤਰਕਾਰੀ ਵਿੱਚ ਪਾਏ ਯੋਗਦਾਨ ਲਈ ਕਈ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ।

-PTCNews

Related Post